Wednesday, March 18, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Malwa

ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਨਵ ਲਾਹੌਰੀਆ ਗੈਂਗ ਦਾ ਨਜ਼ਦੀਕੀ ਰੋਹਿਤ ਉਰਫ ਚੀਕੂ ਹਥਿਆਰਾਂ ਸਮੇਤ ਕਾਬੂ

May 14, 2024 12:04 PM
Daljinder Singh Pappi
 
ਪਟਿਆਲਾ : ਅੱਜ ਸ੍ਰੀ ਵਰੁਣ ਸ਼ਰਮਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲਾ ਪਟਿਆਲਾ  ਨੇ ਪ੍ਰੈੱਸ ਨੂੰ ਬਰੀਫ ਕਰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋ ਸਮਾਜ ਵਿਰੋਧੀ ਅਨਸਰਾਂ ਅਤੇ ਗੈਗਸਟਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ਼ ਆਲਮ, ਆਈ.ਪੀ.ਐਸ. ਕਪਤਾਨ ਪੁਲਿਸ (ਸਿਟੀ) ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਮਤੀ ਮਨਦੀਪ ਕੌਰ, ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1, ਪਟਿਆਲਾ ਦੀ ਨਿਗਰਾਨੀ ਹੇਠ ਕਾਰਵਾਈ ਕਰਦੇ ਹੋਏ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ, ਮੁੱਖ ਅਫਸਰ ਥਾਣਾ ਕੋਤਵਾਲੀ, ਪਟਿਆਲਾ ਨੇ 01 ਦੋਸ਼ੀ ਨੂੰ 01 ਦੇਸੀ ਪਿਸਟਲ .32 ਬੋਰ ਸਮੇਤ 08 ਜ਼ਿੰਦਾ ਕਾਰਤੂਸ ਅਤੇ ਇੱਕ ਦੇਸੀ ਕੱਟਾ 12 ਬੋਰ ਸਮੇਤ 04 ਰੌਂਦ ਜਿੰਦਾ ਸਮੇਤ ਕਾਬੂ ਕੀਤਾ ਗਿਆ ਹੈ। ਦੋਸ਼ੀ ਦਾ ਨਾਮ ਰੋਹਿਤ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ #19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ, ਪਟਿਆਲਾ ਹੈ।
 
8 ਗ੍ਰਿਫਤਾਰੀ ਅਤੇ ਬ੍ਰਾਮਦਗੀ: ਸ੍ਰੀ ਵਰੁਣ ਸ਼ਰਮਾ,ਆਈ.ਪੀ.ਐਸ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਪਟਿਆਲਾ  ਨੇ ਪ੍ਰੈੱਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸ: ਹਰਜਿੰਦਰ ਸਿੰਘ ਢਿੱਲੋ, ਮੁੱਖ ਅਫਸਰ ਥਾਣਾ ਕੋਤਵਾਲੀ ਪਟਿਆਲਾ ਦੀ ਟੀਮ ਵੱਲੋ ਕਾਰਵਾਈ ਕਰਦੇ ਹੋਏ, ਸ:ਥ: ਗੁਰਬਿੰਦਰ ਸਿੰਘ, ਥਾਣਾ ਕੋਤਵਾਲੀ ਪਟਿਆਲਾ ਸਮੇਤ ਸਾਥੀ ਕਰਮਚਾਰੀਆਂ ਦੇ 11 ਮਈ 24 ਨੂੰ ਨੇੜੇ ਸ਼ਮਸਾਨ ਘਾਟ ਘਲੋੜੀ ਗੇਟ ਪਟਿਆਲਾ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਅਲਹਿਦਗੀ ਵਿੱਚ ਇਤਲਾਹ ਦਿੱਤੀ ਕਿ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ #19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ ਪਟਿਆਲਾ ਜੋ ਗੈਂਗਸਟਰ ਗਤੀਵਿਧੀਆਂ ਨਾਲ ਸਬੰਧ ਰੱਖਦਾ ਹੈ। ਜਿਸਦੇ ਕਰੀਬੀ ਦੋਸਤ ਤੇਜਪਾਲ ਵਾਸੀ ਨਿਊ ਮਾਲਵਾ ਕਾਲੋਨੀ, ਪਟਿਆਲਾ ਦਾ ਇਸਦੀ ਵਿਰੋਧੀ ਪਾਰਟੀ ਵੱਲੋ ਕਤਲ ਕਰ ਦਿੱਤਾ ਗਿਆ ਸੀ। ਹੁਣ ਇਹ ਰੋਹਿਤ ਕੁਮਾਰ ਉਰਫ ਚੀਕੂ ਵਿਰੋਧੀ ਧਿਰ ਦੇ ਗਰੁੱਪ ਮੈਂਬਰਾਂ ਨੂੰ ਮਾਰ ਦੇਣ ਲਈ ਪਿਸਟਲ ਲੈ ਕਰ ਉਹਨਾਂ ਦੀ ਭਾਲ ਵਿਚ ਬੈਠਾ ਹੈ। ਜਿਸਦੇ ਆਧਾਰ ਤੇ ਅਧੀਨ  ਧਾਰਾ 25/54/59 ਮੁਕਦਮਾ ਰਜਿਸਟਰ ਕੀਤਾ ਗਿਆ ਸੀ। ਜਿਸਦੇ ਆਧਾਰ ਤੇ ਸ:ਥ: ਗੁਰਬਿੰਦਰ ਸਿੰਘ ਥਾਣਾ ਕੋਤਵਾਲੀ ਪਟਿਆਲਾ ਨੇ ਰੋਹਿਤ ਕੁਮਾਰ ਉਰਫ ਚੀਕੂ ਪੁੱਤਰ ਮੇਵਾ ਰਾਮ ਵਾਸੀ ਕਿਰਾਏਦਾਰ #19, ਨਿਊ ਮਾਲਵਾ ਕਾਲੋਨੀ, ਸਨੌਰੀ ਅੱਡਾ ਪਟਿਆਲਾ ਨੂੰ ਛੋਟੀ ਨਦੀ ਦੇ ਬੰਨੇ ਪਰ ਪੀਰ ਦੀ ਦਰਗਾਹ, ਸਾਹਮਣੇ ਨਿਊ ਮਹਿੰਦਰਾ ਕਾਲੋਨੀ, ਪਟਿਆਲਾ ਤੋ ਸਮੇਤ 01 ਦੇਸੀ ਪਿਸਟਲ .32 ਬੋਰ ਸਮੇਤ 08 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਗਏ ਅਤੇ ਮਿਤੀ 12 ਮਈ 24 ਨੂੰ ਦੋਸ਼ੀ ਰੋਹਿਤ ਉਰਫ ਚੀਕੂ ਉਕਤ ਵੱਲੋ ਇੰਕਸ਼ਾਫ ਬਿਆਨ ਕਰਨ ਤੇ ਇਸ ਪਾਸੋ ਇਸਦੀ ਨਿਸ਼ਾਨਦੇਹੀ ਪਰ ਇੱਕ ਦੇਸੀ ਕੱਟਾ 12 ਬੋਰ ਸਮੇਤ 04 ਰੌਂਦ ਜ਼ਿੰਦਾ ਬ੍ਰਾਮਦ ਕੀਤੇ ਗਏ।
 
ਆਪਸੀ ਗੈਂਗਵਾਰ ਸਬੰਧੀ :-
 
ਦੋਸ਼ੀ ਰੋਹਿਤ ਉਰਫ ਚੀਕੂ ਆਪਣੇ ਆਪ ਨੂੰ ਨਵ ਲਾਹੌਰੀਆ ਗਰੁੱਪ ਨਾਲ ਸਬੰਧਤ ਦੱਸਦਾ ਹੈ। ਦੋਸ਼ੀ ਰੋਹਿਤ ਕੁਮਾਰ ਉਰਫ ਚੀਕੂ ਖਿਲਾਫ 07 ਮੁੱਕਦਮੇ ਲੜਾਈ ਝਗੜੇ ਅਤੇ ਹੋਰ ਜੁਰਮਾਂ ਅਧੀਨ ਦਰਜ ਹਨ ਅਤੇ ਨਵ ਲਾਹੌਰੀਆ ਖਿਲਾਫ ਕਰੀਬ 20 ਮੁੱਕਦਮੇ ਦਰਜ ਹਨ। ਨਵ ਲਾਹੌਰੀਆ ਦਾ ਨਜ਼ਦੀਕੀ ਸਬੰਧ ਅੱਗੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਹੈ। ਜੋ ਅੱਜ ਕੱਲ ਗੋਇੰਦਵਾਲ ਸਾਹਿਬ ਜੇਲ ਵਿੱਚ ਬੰਦ ਹੈ। ਲੇਟ ਤੇਜਪਾਲ ਵੀ ਇਹਨਾ ਦੇ ਗਰੁੱਪ ਦਾ ਐਕਟਿਵ ਮੈਂਬਰ ਸੀ।
 
ਐਂਟੀ ਗਰੁੱਪ(ਭੂਪੀ ਰਾਣਾ ਗਰੁੱਪ) :-ਦੋਸ਼ੀ ਦੀ ਪੁੱਛਗਿੱਛ ਅਨੁਸਾਰ ਇਸਦੇ ਐਂਟੀ ਗਰੁੱਪ ਦੇ ਮੈਂਬਰ ਪੀਯੂਸ਼ (ਜੁਡੀਸ਼ੀਅਲ),
 
ਪੁਨੀਤ ਉਰਫ ਗੋਲਾ(ਫਰਾਰ), ਸ਼ੰਮੀ (ਮੁ ਨੰ 39/2021 ਅ/ਧ 21,29/61/85 ਐਨ.ਡੀ.ਪੀ.ਐਸ ਐਕਟ ਥਾਣਾ ਲਾਹੌਰੀ ਗੇਟ ਪਟਿਆਲਾ ਵਿਚ ਬੰਦ ਜੁਡੀਸ਼ੀਅਲ ਹੈ), ਇਸਤੋ ਇਲਾਵਾ ਇਸਦੇ ਹੋਰ ਗਰੁੱਪ ਮੈਂਬਰ ਅਮਨਦੀਪ ਸਿੰਘ ਉਰਫ ਜੱਟ(ਜੁਡੀਸੀਅਲ), ਸਾਗਰ ਉਰਫ ਜੱਗੂ(ਜੁਡੀਸ਼ੀਅਲ), ਰਵੀ(ਜੁਡੀਸ਼ੀਅਲ), ਇਹ ਤਿੰਨੋ ਦੋਸ਼ੀਆਨ ਮੁੱਕਦਮਾ ਨੰਬਰ 65 ਮਿਤੀ 02-04-2024 भ/प 302,307,323,324,148, 149,506  ਖਿਲਾਫ ਤੇਜਪਾਲ ਦਾ ਕਤਲ ਕਰਨ ਸਬੰਧੀ ਦਰਜ ਹੋਇਆ ਹੈ। ਇਸ ਮੁੱਕਦਮੇ ਵਿਚ ਬੰਦ ਜੁਡੀਸ਼ੀਅਲ ਹਨ। ਅਪਰਾਧੀ ਦਾ ਕਰੀਮੀਨਲ ਪਿਛੋਕੜ: ਦੋਸ਼ੀ ਰੋਹਿਤ ਕੁਮਾਰ ਉਰਫ ਚੀਕੂ ਖਿਲਾਫ ਪਹਿਲਾ ਵੀ ਲੜਾਈ ਝਗੜੇ ਦੇ 04 ਮੁੱਕਦਮੇ ਥਾਣਾ ਕੋਤਵਾਲੀ ਪਟਿਆਲਾ ਤੇ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ ਹਨ, ਇਸਤੋ ਇਲਾਵਾ ਇੱਕ ਮੁੱਕਦਮਾ ਐਕਸਾਈਜ਼ ਐਕਟ ਥਾਣਾ ਸਨੌਰ ਪਟਿਆਲਾ, ਇੱਕ ਮੁੱਕਦਮਾ ਲੁੱਟ-ਖੋਹ ਕਰਨ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਅਤੇ ਇੱਕ ਮੁੱਕਦਮਾ ਜੇਲ ਵਿੱਚੋ ਮੋਬਾਇਲ ਬ੍ਰਾਮਦਗੀ ਸਬੰਧੀ ਥਾਣਾ ਤ੍ਰਿਪੜੀ ਪਟਿਆਲਾ ਵਿਖੇ ਦਰਜ ਹੈ। ਦੋਸ਼ੀ ਰੋਹਿਤ ਕੁਮਾਰ ਉਰਫ ਚੀਕੂ ਪਾਸੋ ਪੁਲਿਸ ਰਿਮਾਂਡ ਹਾਸਲ ਕਰਕੇ ਕਾਫੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

Have something to say? Post your comment

 

More in Malwa

ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਮੰਗੀ 

ਮਲੋਟ ਨੂੰ ਵੱਡੀ ਰਾਹਤ: 12 ਕਰੋੜ ਦੀ ਲਾਗਤ ਨਾਲ ਬਣਿਆ ਅੰਡਰ ਬ੍ਰਿਜ ਲੋਕਾਂ ਨੂੰ ਸਮਰਪਿਤ: ਡਾ. ਬਲਜੀਤ ਕੌਰ ਟ੍ਰੈਫਿਕ ਜਾਮ ਤੋਂ ਛੁਟਕਾਰਾ, ਹਾਦਸਿਆਂ ਵਿੱਚ ਆਏਗੀ ਕਮੀ—ਡਾ. ਬਲਜੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਰਬਪੱਖੀ ਵਿਕਾਸ ਲਈ ਵਚਨਬੱਧ

ਮਾਲੇਰਕੋਟਲਾ ਵਿਖੇ ਈਦ ਉਲ ਫਿਤਰ ਦੀ ਨਮਾਜ਼ ਚੰਦ ਨਜ਼ਰ ਆਉਣ ਤੇ ਸਵੇਰੇ 9:15 ਵਜੇ ਅਦਾ ਕੀਤੀ ਜਾਵੇਗੀ

ਕਾਮਰੇਡਾਂ ਨੇ ਸੁਨਾਮ ਪੁੱਜਣ ਮੌਕੇ ਜਥੇ ਦਾ ਕੀਤਾ ਸਵਾਗਤ 

ਸੁਨਾਮ ਕਾਲਜ 'ਚ ਖੂਨਦਾਨ ਕੈਂਪ ਲਾਇਆ 

ਕਾਂਗਰਸੀਆਂ ਨੇ ਅਮਨ ਅਰੋੜਾ ਦੀ ਕੋਠੀ ਦਾ ਕੀਤਾ ਘਿਰਾਓ

ਸਾਹਿਤਕਾਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਸਿਜਦਾ 

ਸ਼ਹੀਦੀ ਸਮਾਰਕ ਤੇ ਨਤਮਸਤਕ ਹੋਏ ਗੌਰਵ ਕ੍ਰਿਸ਼ਨ ਸ਼ਾਸਤਰੀ 

ਠੇਕਾ ਮੁਲਾਜ਼ਮਾਂ ਨੇ ਮੰਤਰੀ ਅਰੋੜਾ ਦੇ ਘਰ ਮੂਹਰੇ ਫੂਕੀਆਂ ਬਜ਼ਟ ਦੀਆਂ ਕਾਪੀਆਂ

ਕਤਲ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਮੁਲਜ਼ਮ ਪਿਸਤੌਲ ਸਮੇਤ ਗ੍ਰਿਫ਼ਤਾਰ