Monday, May 20, 2024

Health

ਡਾਕਟਰ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ: ਸਿਵਲ ਸਰਜਨ

May 09, 2024 03:34 PM
ਅਸ਼ਵਨੀ ਸੋਢੀ

ਅਧਿਕਾਰੀ/ਕਰਮਚਾਰੀ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣ: ਸਿਵਲ ਸਰਜਨ

ਮਾਲੇਰਕੋਟਲਾ : ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ ਵੱਲੋਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਸਪਤਾਲਾਂ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੁਦਾਇਕ ਸਿਹਤ ਕੇਂਦਰ ਅਮਰਗੜ੍ਹ ਦਾ ਦੌਰਾ ਕਰਨ ਸਮੇਂ ਸਟਾਫ਼ ਨੂੰ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਡਾਕਟਰ ਮਰੀਜਾਂ ਨੂੰ ਸਿਹਤ ਸਹੂਲਤਾਂ ਦੇਣ ਸਮੇਂ ਹਮਦਰਦੀ ਦੀ ਭਾਵਨਾ ਨਾਲ ਪਹਿਲ ਦੇ ਅਧਾਰ ਤੇ ਸੇਵਾ ਦੇਣਾ ਯਕੀਨੀ ਬਣਾਉਣ । ਇਸ ਮੌਕੇ ਉਨ੍ਹਾਂ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਲੋਕਾਂ ਨਾਲ ਹਸਪਤਾਲ ਵਿੱਚ ਮਿਲ ਰਹੀਆਂ ਸਿਹਤ ਸਹੂਲਤਾਂ ਸਬੰਧੀ ਗੱਲਬਾਤ ਵੀ ਕੀਤੀ । ਇਸ ਮੌਕੇ ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿਧੂ, ਡਾ. ਗੁਰਵਿੰਦਰ ਸਿੰਘ, ਡਾ. ਅਕਾਸ਼ ਜੈਨ, ਡਾ. ਅੰਮ੍ਰਿਤਪਾਲ ਸਿੰਘ, ਬਲਾਕ ਐਜੂਕੇਟਰ ਰਣਬੀਰ ਸਿੰਘ ਢੰਡੇ, ਸੀਨੀਅਰ ਸਹਾਇਕ ਸੁਨੀਤਾ ਰਾਣੀ, ਨਰਸਿੰਗ ਸਿਸਟਰ ਰਵਨੀਤ ਕੌਰ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ

ਸਿਵਲ ਸਰਜਨ ਮਾਲੇਰਕੋਟਲਾ ਡਾ. ਪ੍ਰਦੀਪ ਕੁਮਾਰ  ਵੱਲੋ ਦੌਰਾ ਕਰਨ ਉਪਰੰਤ ਮਰੀਜਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਮੁਸਕਿਲਾਂ ਵੀ ਸੁਣੀਆਂ । ਉਨ੍ਹਾਂ ਅਧਿਕਾਰੀ/ਕਰਮਚਾਰੀ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨਾ ਯਕੀਨੀ ਬਣਾਉਣ ਲਈ ਕਿਹਾ । ਉਨ੍ਹਾਂ ਆਮ ਲੋਕਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਹਸਪਤਾਲ ‘ਚ ਦਾਖਲ ਮਰੀਜ਼ਾਂ ਨੇ ਵਿਭਾਗ ਵੱਲੋ ਦਿੱਤੀਆਂ ਜਾ ਰਹੀਆਂ ਸੇਵਾਵਾਂ ‘ਤੇ ਸੰਤੁਸ਼ਟੀ ਪ੍ਰਗਟ ਕੀਤੀ। ਸਿਵਲ ਸਰਜਨ ਨੇ ਹਸਪਤਾਲ ਦੀ ਸਫ਼ਾਈ ‘ਤੇ ਤਸੱਲੀ ਪ੍ਰਗਟਾਵਾ ਕਰਦਿਆ ਸਿਵਲ ਸਰਜਨ ਨੇ ਸਮੂਹ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪੋ ਆਪਣੀ ਡਿਊਟੀ ਮਿਹਨਤ , ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ ਅਤੇ ਸਿਹਤ ਕੇਂਦਰਾਂ ਵਿੱਚ ਆਏ ਮਰੀਜ਼ਾਂ ਨਾਲ ਆਪਣਾ ਵਿਵਹਾਰ ਚੰਗਾ ਰੱਖਣ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਲੂ ਤੋਂ ਬਚਾਅ, ਮਲੇਰੀਆ, ਡੇਂਗੂ ਬਾਰੇ ਜਾਗਰੂਕ ਕਰਨਾ ਯਕੀਨੀ ਬਣਾਉਣ  ਲਈ ਕਿਹਾ । ਉਨ੍ਹਾਂ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਨੂੰ ਕਿਹਾ ਕਿ ਲੋਕਾਂ ਲਈ ਡਾਕਟਰ ਤੇ ਸਟਾਫ ਰੱਬ ਦਾ ਦੂਜਾ ਰੂਪ ਹੁੰਦੇ ਹਨ, ਇਸ ਲਈ ਉਹ ਲੋਕਾਂ ਨੂੰ ਬਿਨ੍ਹਾ ਖੱਜਲ ਖੁਆਰੀ ਬਿਹਤਰੀਨ ਸਿਹਤ ਸਹੂਲਤਾਂ ਮੁਹਾਈਆ ਕਰਵਾਉਣ। ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਉਹ ਆਪਣੀ ਡਿਉਟੀ ਪੂਰੀ ਜ਼ਿੰਮੇਵਾਰੀ ਤੇ ਇਮਾਨਦਾਰੀ ਨਾਲ ਨਿਭਾਉਣ ਅਤੇ ਹਸਪਤਾਲ ਵਿੱਚ ਆਏ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣਾ ਯਕੀਨੀ ਬਣਾਉਣ। ਉਨ੍ਹਾਂ ਵੱਲੋਂ ਕਰਮਚਾਰੀਆਂ ਨੂੰ ਆਦਰਸ਼ ਚੋਣ ਜਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਵੀ ਕੀਤੀ।

 

Have something to say? Post your comment

 

More in Health

ਜ਼ਿਲ੍ਹਾ ਹਸਪਤਾਲ ਵਿਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ

ਸਿਵਲ ਸਰਜਨ ਵਲੋਂ ਲੂੰ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ

ਡੇਂਗੂ ਬੁਖਾਰ ਦੀ ਰੋਕਥਾਮ ਲਈ ਜਾਣਕਾਰੀ ਅਤੇ ਜਾਗਰੂਕਤਾ ਜ਼ਰੂਰੀ

ਸੰਗਰੂਰ ‘ਚ ਆਂਗਣਵਾੜੀ ਵੱਲੋਂ ਐਕਸਪਾਇਰੀ ਸੀਰਪ ਦੇਣ ਦੇ ਮਾਮਲੇ ਚ ਵੱਡਾ ਐਕਸ਼ਨ

ਬਾਲਾਂ ਨੂੰ ਮਾਂ ਦੁੱਧ ਪਿਲਾਉਣ ਦੀ ਮਹੱਤਤਾ, ਚਣੌਤੀਆਂ ਵਿਸ਼ੇ ਤੇ ਕਮਿਊਨਿਟੀ ਹੈਲਥ ਅਫਸਰਾਂ ਦੀ ਸਿਖਲਾਈ ਵਰਕਸ਼ਾਪ

ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ