Saturday, May 04, 2024

International

ਸੀਰੀਆ ਵਿੱਚ ਅਮਰੀਕਾ ਫੌਜੀ ਠਿਕਾਣਿਆਂ ’ਤੇ ਹਮਲੇ

April 22, 2024 02:16 PM
SehajTimes

ਇਰਾਨ : ਹਾਲ ਹੀ ਵਿੱਚ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ ਸੁਦਾਨੀ ਨੇ ਅਮਰੀਕਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਤੋਂ ਇਰਾਕ ਤੋਂ ਆਪਣੀ ਫੌਜ ਵਾਪਸ ਬੁਲਾਉਣ ਦੀ ਮੰਗ ਕੀਤੀ ਸੀ। ਜਾਣਕਰੀ ਮੁਤਾਬਕ ਈਰਾਨ ’ਚ ਰਹੇ ਤਣਾਅ ਵਿਚਾਲੇ ਐਤਵਾਰ ਨੂੰ ਸੀਰੀਆ ’ਚ ਅਮਰੀਕਾ ਫੌਜੀ ਟਿਕਾਣਿਆਂ ’ਤੇ ਹਮਲੇ ਹੋੋਏ । ਅਜਿਹੇ ’ਚ ਮੰਨੀਆਂ ਜਾ ਰਿਹਾ ਹੈ ਕਿ ਅਮਰੀਕਾ ਨੇ ਹਮਲੇ ਤੋਂ ਬਾਅਦ ਟਰੱਕ ’ਤੇ ਕਾਰਵਾਈ ਕੀਤੀ ਹੈ। ਜਿਸ ਤੋਂ ਬਾਅਦ ਪੂਰਾ ਟਰੱਕ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਇਰਾਕ ਦੇ ਸੁਰੱਖਿਆ ਬਲਾਂ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਅਮਰੀਕਾ ਕਾਰਵਾਈ ਕਰੇਗਾ ਜਾਂ ਨਹੀਂ। ਫਿਲਹਾਲ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਮਲੇ ਦਾ ਇਲਜ਼ਾਮ ਇਰਾਕ ਵਿੱਚ ਇਰਾਨ ਸਮਰਥਿਤ ਕਾਤੈਬ ਹਿਜ਼ਬੁੱਲਾ ’ਤੇ ਲਗਾਇਆ ਗਿਆ ਹੈ, ਜੋ ਇਰਾਕ ਤੋਂ ਅਮਰੀਕੀ ਫੌਜਾਂ ਨੂੰ ਬਾਹਰ ਕੱਢਣਾ ਚਾਹੁੰਦਾ ਹੈ। ਜਾਣਕਾਰੀ ਮੁਤਾਬਕ ਸੀਰੀਆਂ ਤੋਂ ਇਰਾਕੀ ਸ਼ਹਿਰ ਜੁਮਰ ’ਤੇ ਇਕ ਛੋਟੇ ਟਰੱਕ ਤੋਂ ਰਾਕੇਟ ਦਾਗੇ ਗਏ। ਇਸ ਦੌਰਾਨ ਜਿਸ ਟਰੱਕ ਵਿੱਚ ਰਾਕੇਟ ਲਾਂਚਰ ਰੱਖਿਆ ਗਿਆ ਸੀ। ਉਸ ਵਿੱਚ ਵੀ ਧਮਾਕਾ ਹੋ ਗਿਆ। ਇਸ ਧਮਾਕੇ ਦੌਰਾਨ ਇਰਾਕ ਵਿੱਚ ਕੁਝ ਲੜਾਕੂ ਜਹਾਜ਼ ਦੇਖੇ ਗਏ। ਦੱਸ ਦੇਈੲ ਕਿ ਕਾਤੈਬ ਹਿਜ਼ਬੁੱਲਾ ਇੱਕ ਕੱਟੜਪੰਥੀ ਇਰਾਕੀ ਸ਼ੀਆ ਸੰਗਠਨ ਹੈ। ਇਹ 2003 ਵਿੱਚ ਇਰਾਕ ਉੱਤੇ ਅਮਰੀਕਾ ਅਤੇ ਯੂਕੇ ਦ ਹਮਲੇ ਤੋਂ ਬਾਅਦ ਕਈ ਈਰਾਨ ਪੱਖੀ ਸਮੂਹਾਂ ਵਿਚਕਾਰ ਇੱਕ ਸੰਗਠਨ ਵਜੋਂ ਸ਼ੁਰੂ ਹੋਈਆ ਸੀ। ਇਸ ਸਮੂਹ ਦੀ ਸਥਾਪਨਾ ਜਮਾਲ ਜਾਫ਼ਰ ਅਲ ਇਬਰਾਹਿਮ ਦੁਆਰਾ ਕੀਤੀ ਗਈ ਸੀ, ਜਿਸਨੂੰ ਅਬੂ ਮਹਿਦੀ ਅਲ ਮੁਹੰਦੀਸ ਵਜੋਂ ਜਾਣਿਆ ਜਾਂਦਾ ਹੈ। ਜਾਣਕਾਰੀ ਮੁਤਾਬਿਕ ਈਰਾਨ ਅਤੇ ਇਜ਼ਰਾਈਲ ਨੇ ਇਕ ਦੂਜੇ ’ਤੇ ਵਾਰ ਕੀਤਾ ਹੈ ਪਰ ਇਸਨੂੰ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਸੰਘਰਸ਼ ਦਾ ਅੰਤ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਇਰਾਨ ਅਤੇ ਇਜ਼ਰਾਈਲ ਇੱਕ ਦੂਜੇ ਨਾਲ ਲੜਨ ਦੀ ਬਜਾਏ ਇਰਾਕ ਅਤੇ ਸੀਰੀਆਂ ਵਿੱਚ ਇੱਕ ਦੂਜੇ ਦੇ ਟਿਕਾਇਆਂ ਨੂੰ ਦੁਬਾਰਾ ਨਿਸ਼ਾਨਾ ਬਣਾਉਣਗੇ ਅਤੇ ਜਵਾਬਦੇਹੀ ਵੀ ਨਹੀਂ ਲੈਣਗੇ।

Have something to say? Post your comment