Monday, May 06, 2024

International

ਆਸਟ੍ਰੇਲੀਆਈ ਪੱਤਰਕਾਰ ਨੇ ਕਿਹਾ ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ

April 24, 2024 02:00 PM
SehajTimes

ਆਸਟ੍ਰੇਲੀਆ : ਇੱਕ ਆਸਟ੍ਰੇਲੀਆਈ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉੋਸਨੂੰ ਭਾਰਤ ਵਿੱਚ ਚੋਣਾਂ ਨੂੰ ਕਵਰ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਅਵਨੀ ਉਹੀ ਪੱਤਰਕਾਰ ਹੈ, ਜਿਸਨੇ ਕੈਨੇਡਾ ’ਚ ਖਾਲਿਸਤਾਨੀ ਅੱਤਵਾਦੀ ਨਿੱਝਕ ਦੇ ਕਤਲ ਖਿਲਾਫ਼ ਰਿਪੋਰਟ ਛਾਪੀ ਸੀ। ਹੁਣ ਅਵਨੀ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ। ਆਸਟ੍ਰੇਲੀਆ ਦੀ ਏਬੀਸੀ ਨਿਊਜ਼ ਕੰਪਨੀ ਲਈ ਕੰਮ ਕਰਨ ਵਾਲੀ ਅਵਨੀ ਡਿਆਜ਼ ਨੇ 19 ਅਪ੍ਰੈਲ ਨੂੰ ਭਾਰਤ ਛੱਡ ਦਿੱਤਾ ਸੀ। ਸੂਤਰਾਂ ਮੁਤਾਬਕ ਅਵਨੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਆਸਟ੍ਰੇਲੀਆਈ ਪੱਤਰਕਾਰ ਨੇ ਭਾਰਤ ’ਚ ਰਹਿੰਦਿਆਂ ਵੀਜ਼ਾ ਨਿਯਮਾਂ ਦੀ ਪਾਲਣਾ ਨਹੀ ਕੀਤੀ । ਇਸ ਦੇ ਬਾਵਜੂਦ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਉਸ ਦਾ ਵੀਜ਼ਾ ਪਰਮਿਟ ਵੱਧਾ ਦਿੱਤਾ ਜਾਵੇਗਾ ਤਾਂ ਜੋ ਉਹ ਚੋਣਾਂ ਨੂੰ ਕਵਰ ਕਰ ਸਕੇ। ਅਵਨੀ ਨੇ ਆਪਣੇ ਇਕ ਪੋਡਕਾਸਟ ਲੁਕਿੰਗ ਫਾਰ ਮੋਦੀ ਵਿੱਚ ਕਿਹਾ ਹੈ ਕਿ ਭਾਰਤ ਸਰਕਾਰ ਨੇ ਉਸਦਾ ਵੀਜ਼ਾ ਪਰਮਿਟ ਇਹ ਕਹਿ ਕੇ ਨਹੀਂ ਵਧਾਇਆ ਕਿ ਉਸ ਦੀਆ ਰਿਪੋਰਟਾਂ ਨੇ ਹੱਦ ਪਾਰ ਕਰ ਦਿੱਤੀ ਹੈ ਅਵਨੀ ਨੇ ਕਿਹਾ ਆਸਟ੍ਰਲੀਅਨ ਸਰਕਾਰ ਦੇ ਦਖਲ ਤੋਂ ਬਾਅਦ ਮੈਨੂੰ ਭਾਰਤ ਛੱਡਣ ਤੋਂ 24 ਘੰਟੇ ਪਹਿਲਾ 2 ਮਹਿਨੇ ਲਈ ਵੀਜ਼ਾ ਦਿੱਤਾ ਗਿਆ ਸੀ। ਪਰ ਮੈਨੂੰ ਚੋਣਾਂ ਨੂੰ ਕਵਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਮੈਂ ਪਹਿਲਾਂ ਪੜਾਅ ਦੀ ਵੋਟਿੰਗ ਵਾਲੇ ਦਿਨ ਹੀ ਦੇਸ਼ ਛੱਡ ਦਿੱਤਾ ਸੀ। ਜਾਣਕਾਰੀ ਮੁਤਾਬਕ ਅਵਨੀ ਪਿਛਲੇ ਢਾਈ ਸਾਲਾਂ ਤੋਂ ਭਾਰਤ ਵਿੱਚ ਕੰਮ ਕਰ ਰਹੀ ਹੈ। ਅਵਨੀ ਭਾਰਤ ਦੀਆਂ ਚੋਣਾਂ ਨੂੰ ਕਵਰ ਕਰਨ ਲਈ ਆਸਟ੍ਰੇਲੀਆ ਵਿੱਚ ਰਹੇਗੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ 20 ਵਿਦੇਸ਼ੀ ਪੱਤਰਕਾਰਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਅਵਨੀ ਦੇ ਦੇਸ਼ ਛੱਡਣ ਦਾ ਵਿਰੋਧ ਕੀਤਾ। ਦੱਸ ਦੇਈਏ ਕਿ ਅਵਨੀ ਦਾ ਵੀਜ਼ਾ 20 ਅਪ੍ਰੈਲ ਤੱਕ ਵੈਧ ਸੀ? ਉਸ ਨੇ 18 ਅਪ੍ਰੈਲ ਨੂੰ ਵੀਜ਼ੇ ਦੀ ਫੀਸ ਜਮ੍ਹਾਂ ਕਰਵਾਈ, ਜਿਸ ਤੋਂ ਬਾਅਦ ਉਸਦੇ ਵੀਜ਼ੇ ਦੀ ਮਿਆਦ ਜੂਨ ਦੇ ਅੰਤ ਤੱਕ ਵਧਾ ਦਿੱਤੀ ਗਈ। ਸਰਕਾਰੀ ਸੂਤਰ ਨੇ ਅੱਗੇ ਕਿਹਾ ਅਵਨੀ ਦਾ ਦਾਅਵਾ ਕਿ ਉਸਨੂੰ ਚੋਣਾਂ ਨੂੰ ਕਵਰ ਕਰਨ ਦੀ ਇਜਾਜਤ ਨਹੀਂ ਦਿੱਤੀ ਗਈ ਸੀ।, ਝੂਠ ਹੈ। ਅਵਨੀ ਡਿਆਜ਼ ਦੂਜੀ ਵਿਦੇਸ਼ ਪੱਤਰਕਾਰ ਹੈ ਜੋ ਪਿਛਲੇ 3 ਮਹੀਨਿਆਂ ਵਿੱਚ ਭਾਰਤ ਛੱਡ ਕੇ ਗਈ ਹੈ। ਇਸ ਤੋਂ ਪਹਿਲਾਂ ਫਰਵਰੀ ਵਿੱਚ ਇੱਕ ਫਰਾਂਸਿਸੀ ਪੱਤਰਕਾਰ ਵੈਨੇਸਾ ਡੋਨਿਅਕ ਉੱਤੇ ਭਾਰਤ ਵਿਰੋਧੀ ਰਿਪੋਰਟਿੰਗ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨੂੰ ਪੁਛਿਆ ਸੀ ਕਿ ਉਨ੍ਹਾਂ ਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਰਜਾ ਕਿਉਂ ਨਾ ਰੱਦ ਕੀਤਾ ਜਾਵੇ। ਭਾਰਤ ਛੱਡਣ ਤੋਂ ਬਾਅਦ ਵੈਨੇਸਾ ਨੇ ਦੋਸ਼ ਲਾਇਆ ਸੀ ਕਿ ਸਰਕਾਰ ਨੇ ਉਸਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ।

 

Have something to say? Post your comment