Saturday, May 04, 2024

International

ਭਾਰਤ ਵਿਰੋਧੀਆਂ ਮੁਈਜ਼ੂ ਨੇ ਮਾਲਦੀਵ ਵਿੱਚ ਸੰਸਦੀ ਚੋਣਾਂ ਜਿੱਤੀਆਂ

April 22, 2024 12:52 PM
SehajTimes

ਮਾਲਦੀਵ : ਭਾਰਤ ਅਤੇ ਚੀਨ ਇਸ ਚੋਣ ’ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਦੋਵੇਂ ਰਣਨੀਤਕ ਤੌਰ ’ਤੇ ਮਹੱਤਵਪੂਰਨ ਮਾਲਦੀਵ ’ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰੰਦੇ ਹਨ। ਮੁਈਜ਼ੂ ਦੀ ਪਾਰਟੀ ਦੀ ਜਿੱਤ ਤੋਂ ਬਾਅਦ ਅਗਲੇ 5 ਸਾਲਾਂ ਤੱਕ ਮਾਲਦੀਵ ਵਿੱਚ ਚੀਨ ਪੱਖੀ ਸਰਕਾਰ ਬਣੇਗੀ। ਮਾਲਦੀਪ ਵਿੱਚ ਇੰਡੀਆ ਆਉਟ ਮੁਹਿੰਮ ਚਲਾਉਣ ਵਾਲੇ ਪ੍ਰਧਾਨ ਮੁਹੰਮਦ ਮੁਈਜ਼ੂ ਦੀ ਪਾਰਟੀ ਸੰਸਦੀ ਚੋਣਾਂ ਵਿੱਚ ਜਿੱਤ ਵੱਲ ਵਧ ਰਹੀ ਹੈ। ਜਾਣਕਾਰੀ ਮੁਤਾਬਕ ਕੱਲ 21 ਅਪ੍ਰੈਲ ਨੂੰ 93 ਸੀਟਾਂ ’ਤੇ ਹੋਈਆਂ ਚੋਣਾਂ ’ਹੁਣ ਤੱਕ 86 ਸੀਟਾਂ ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ’ਚੋਂ ਮੁਈਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ 66 ਸੀਟਾਂ ’ਤੇ ਅੱਗੇ ਹੈ। ਅਧਿਕਾਰੀ ਮੁਤਾਬਕ ਮੁਈਜ਼ੂ ਭਾਰਤੀ ਫੌਜੀਆਂ ਦੇਸ਼ ’ਚੋਂ ਕੱਢਣ ਦੇ ਵਾਅਦੇ ’ਤੇ ਜਿੱਤਿਆ ਸੀ। ਉਹ ਇਸ ’ਤੇ ਵੀ ਕੰਮ ਕਰ ਰਿਹਾ ਹੈ। ਸੰਸਦ ਇਸ ’ਚ ਉਨਾਂ ਦੀ ਮਦਦ ਨਹੀਂ ਕਰ ਰਹੀ ਸੀ। ਰਾਸ਼ਟਰਪਤੀ ਚੋਣਾਂ ਵਾਂਗ ਮੁਈਜ਼ੂ ਨੇ ਸੰਸਦੀ ਚੋਣਾਂ ਵਿੱੱਚ ਵੀ ਮਾਲਦੀਵ ਤੋਂ ਭਾਰਤੀ ਫੌਜਾਂ ਦੀ ਵਾਪਸੀ ਦੇ ਮੁੱਦੇ ਸਹਾਰਾ ਲਿਆ ਸੀ। ਕਿਸੇ ਵੀ ਪਾਰਟੀ ਨੂੰ ਬਹੁਮਤ ਲਈ 47 ਤੋਂ ਵੱਧ ਸੀਟਾਂ ਚਾਹੀਦੀਆਂ ਸਨ। ਨਤੀਜੀਆਂ ਦੇ ਅਧਿਕਾਰਤ ਐਲਾਨ ਵਿੱਚ ਇਕ ਹਫ਼ਤਾ ਲੱਗ ਜਾਵੇਗਾ। ਮਾਲਦੀਵ ਦੀ ਸੰੰਸਦ ਦਾ ਕਾਰਜਕਾਲ ਮਈ ਵਿੱਚ ਸ਼ੁਰੂ ਹੋਵੇਗਾ। ਭਾਰਤ ਪੱਖੀ ਮੰਨੀ ਜਾਂਦੀ ਮਾਲਦੀਵ ਡੈਮੋਕ੍ਰੋਟਿਕ ਪਾਰਟੀ ਐਮਡੀਪੀ ਨੇ 89 ਉਮੀਦਵਾਰ ਖੜ੍ਹੇ ਕੀਤੇ ਸਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਦਰਜਨ ਉਮੀਦਵਾਰ ਹੀ ਜਿੱਤਣ ਵਿੱਚ ਕਾਮਯਾਬ ਹੋਏ ਹਨ। ਮੁਈਜ਼ੂ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਿਊਜ਼ੀ ਏਜੰਸੀ ਏਐਫਪੀ ਨੂੰ ਦੱਸੀਆ ਸੀ ਕਿ ਚੋਣਾਂ ਵਿੱਚ ਭੂ ਰਾਜਨੀਤੀਕ ਇਕ ਮਹੱਤਵਪੂਰਨ ਮੁੱਦਾ ਸੀ। ਜਦੋਂ ਯਾਮੀਨ ਜੇਲ੍ਹ ਗਿਆ ਤਾਂ ਮੁਹੰਮਦ ਨੂੰ ਆਪਣੀ ਪਾਰਟੀ ਦੀ ਅਗਵਾਈ ਕਰਨ ਦਾ ਮੌਕਾ ਮਿਲੀਆ। ਯਾਮੀਨ ਵਾਂਗ ਮੁਈਜ਼ੂ ਵੀ ਚੀਨ ਦਾ ਸਮਰਥਕ ਰਿਹਾ। ਮਾਹਿਰਾਂ ਅਨੁਸਾਰ ਭਾਵੇਂ ਯਾਮੀਨ ਨੇ ਹੁਣ ਵੱਖਰੀ ਪਾਰਟੀ ਬਣਾ ਲਈ ਹੈ। ਚੀਨ ਅਤੇ ਭਾਰਤ ਨੂੰ ਲੈ ਕੇ ਉਨ੍ਹਾਂ ਦੇ ਰੁਖ ਵਿੱਚ ਕੋਈ ਬਹੁਤਾ ਬਦਲਾਅ ਨਹੀਂ ਆਇਆ ਹੈ। ਜੇਕਰ ਮੂੁਈਜ਼ੂ ਅਤੇ ਯਾਮੀਨ ਇੱਕਠੇ ਆਉਂਦੇ ਹਨ ਤਾਂ ਇਹ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਉਹ ਮੁੜ ਤੋਂ ਚੋਣ ਰਾਜਨੀਤੀ ਵਿੱਚ ਸਰਗਰਮ ਹੋ ਸਕਦੇ ਹਨ। ਹਾਲਾਂਕਿ, ਇਹ ਸੰਭਾਵਨਾ ਨਹੀਂ ਹੈ। ਕਿ ਉਹ ਮੁਈਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ ਦਾ ਸਮਰਥਨ ਕਰੇਗਾ । ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਪੀਪਲਜ਼ ਨੈਸ਼ਨਲ ਫਰੰਟ ਦਾ ਗਠਨ ਦਾ ਕੀਤਾ। ਹਾਲਾਂਕਿ ਇਸ ਸੰਸਦੀ ਚੋਣ ਵਿੱਚ ਉਨ੍ਹਾਂ ਇੱਕ ਵੀ ਸੀਟ ਮਿਲਦੀ ਨਜ਼ਰ ਆ ਰਹੀ ਹੈ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਮੁਹੰਮਦ ਮੁਈਜ਼ੂ ਮਾਲਦੀਵ ਦੀ ਰਾਜਧਾਨੀ ਮਾਲੇ ਦੇ ਮੇਅਰ ਸਨ। 2018 ਵਿੱਚ ਜਦੋਂ ਮਾਲਦੀਵ ਦੇ ਤਤਕਾਲੀ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੂੰ ਸਤੱਾ ਛੱਡਨੀ ਪਈ, ਮੁਈਜ਼ੂ ਦੇਸ਼ ਦੇ ਨਿਰਮਾਨ ਮੰਤਰੀ ਸਨ।

 

Have something to say? Post your comment