Monday, June 16, 2025

Malwa

ਪੜ੍ਹਾਈ ਚ, ਅੱਵਲ ਆਏ ਵਿਦਿਆਰਥੀ ਸਨਮਾਨਤ

April 16, 2024 03:07 PM
ਦਰਸ਼ਨ ਸਿੰਘ ਚੌਹਾਨ

ਸੁਨਾਮ : ਸ਼ਹੀਦ ਊਧਮ ਸਿੰਘ ਨੌਜਵਾਨ ਸਪੋਰਟਸ ਕਲੱਬ ਬਿਗੜਵਾਲ ਅਤੇ ਵੀਵੋ ਮੋਬਾਈਲ ਸਟੋਰ ਸੁਨਾਮ ਵੱਲੋਂ ਐਮ ਡੀ ਪਬਲਿਕ ਹਾਈ ਸਕੂਲ ਸੁਨਾਮ ਦੇ ਪੜ੍ਹਾਈ ਚ ਅੱਵਲ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਮੁਖੀ ਭਾਰਤ ਹਰੀ ਸ਼ਰਮਾ ਅਤੇ ਪ੍ਰਿੰਸੀਪਲ ਸੁਆਤੀ ਸੁਆਮੀ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਗੁਰਸੇਵਕ ਸਿੰਘ ਬਿਗੜਵਾਲ ਨੇ ਕਿਹਾ ਕਿ ਕਲੱਬ ਵੱਲੋਂ ਖਿਡਾਰੀਆਂ ਅਤੇ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਹਰ ਸਾਲ ਵੱਖ ਵੱਖ ਸਕੂਲਾਂ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਐਮ ਡੀ ਪਬਲਿਕ ਹਾਈ ਸਕੂਲ ਦੇ ਅੱਵਲ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨਸਾਨ ਨੂੰ ਜ਼ਿੰਦਗੀ ਦੇ ਚੰਗੇਰੇ ਭਵਿੱਖ ਲਈ ਚੁਣੌਤੀ ਮੰਨਕੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਤਾਂ ਹੀ ਆਪਣੀ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ। ਇਸ ਮੌਕੇ ਦਰਸ਼ਨ ਸਿੰਘ ਵਰਮਾ, ਕਰਮਜੀਤ ਕੌਰ ਮਾਡਲ ਟਾਊਨ ਸਮਾਜ ਸੇਵਿਕਾ, ਸ਼ਸ਼ੀ ਗਰਗ ਸਮਾਜ ਸੇਵਿਕਾ, ਕਰਨੈਲ ਸਿੰਘ ਢੋਟ , ਮੈਡਮ ਪ੍ਰਿਯੰਕਾ ਜੌੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਕੰਬੋਜ਼ ਇਤਿਹਾਸ ਬਾਰੇ ਪੁਸਤਕ ਲੋਕ ਅਰਪਣ 

ਸੁਨਾਮ ਵਿਧਾਨ ਸਭਾ ਹਲਕੇ ਦੀ ਰਾਜਨੀਤੀ ਨੇ ਕੱਟਿਆ ਮੋੜਾ 

ਨਾਮਦੇਵ ਗੁਰਦੁਆਰਾ ਸਾਹਿਬ ਨੂੰ ਏਅਰ ਕੰਡੀਸ਼ਨਰ ਭੇਟ 

ਡੀਐਸਪੀ ਪਦ ਉੱਨਤ ਹੋਈ ਰਾਜਵਿੰਦਰ ਕੌਰ ਸਨਮਾਨਿਤ 

ਵਿਜੇ ਰੁਪਾਣੀ ਦੀ ਮੌਤ ਨੇ ਭਾਜਪਾਈਆਂ ਦੇ ਮਨਾਂ ਨੂੰ ਝੰਜੋੜਿਆ : ਸੈਣੀ, ਬਾਂਸਲ 

ਅੰਡਰ-19 ਕ੍ਰਿਕਟ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ 5 ਵਿਕਟਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ

ਪਿੰਡ ਮਹੇਰਨਾਂ ਕਲਾਂ ਵਿਖੇ ਪਹਿਲਾ ਸ਼ਾਨਦਾਰ ਕਾਸਕੋ ਕ੍ਰਿਕਟ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ

ਸਕੂਲੀ ਬੱਸ ਛੋਟੇ ਹਾਥੀ ਦੀ ਟਰਾਲੇ ਵਿੱਚ ਟਕਰਾਅ ਦੋਰਾਨ 9 ਜ਼ਖ਼ਮੀ 1 ਦੀ ਮੌਤ

ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਖਾਧ ਪਦਾਰਥਾਂ ਵਿੱਚ ਮਿਲਾਵਟਖੋਰੀ ਵਿਰੁੱਧ ਵੱਡੀ ਕਾਰਵਾਈ

ਪੰਜਾਬੀ ਯੂਨੀਵਰਸਿਟੀ ਦੀਆਂ ਛੇ ਗੱਡੀਆਂ ਅਤੇ ਬੈਂਕ ਖਾਤੇ ਉੱਤੇ ਮਾਣਯੋਗ ਅਦਾਲਤ ਵੱਲੋਂ ਲਗਾਈ ਗਈ ਰੋਕ ਹਟੀ