Tuesday, April 30, 2024
BREAKING NEWS
ਵਧ ਰਹੀ ਗਰਮੀ ਕਾਰਣ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਪੰਛੀਆਂ ਦੇ ਪੀਣ ਲਈ ਪਾਣੀ ਰੱਖੋ : ਜੰਡ ਖਾਲੜਾਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀਮੁਨੀਸ਼ ਸੋਨੀ ਕਾਂਗਰਸ ਦਾ ਹੱਥ ਛੱਡਕੇ 'ਆਪ' 'ਚ ਸ਼ਾਮਲਸਾਬਕਾ ਕੈਬਿਨੇਟ ਮੰਤਰੀ ਮਰਹੂਮ ਕੈਪਟਨ ਕੰਵਲਜੀਤ ਸਿੰਘ ਧੜੇ ਵਲੋਂ ਜੱਸੀ ਦੀ ਅਗਵਾਈ ਹੇਠ NK Sharma ਦੇ ਹੱਕ ਵਿੱਚ ਨਿੱਤਰਨ ਦਾ ਐਲਾਨਐਡਵੋਕੇਟ ਮਨਬੀਰ ਵਿਰਕ ਨੇ ਲਿਆ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਤੋਂ ਆਸ਼ੀਰਵਾਦਸਨੌਰ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ : ਜਰਨੈਲ ਸਿੰਘ ਕਰਤਾਰਪੁਰਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾਵਿਰਾਟ ਨੇ 500 ਦੌੜਾਂ ਪੁਰੀਆਂ ਕੀਤੀਆਂ ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ

Doaba

ਪੰਜਾਬ ਦੀ ਸਿਆਸਤ ’ਚ ਮਚਿਆ ਘਮਸਾਨ

April 03, 2024 01:48 PM
SehajTimes

ਲੁਧਿਆਣਾ : ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਦੀ ਗੱਡੀ ’ਤੇ ਸਵਾਰ ਹੋਣ ਦੀਆਂ ਅਟਕਲਾਂ ਨੇ ਦੇਸ਼ ਦੀ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ। ਅੱਜ ਕੋਈ ਪਾਰਟੀ ਕੱਲ ਕੋਈ ਹੋਰ ਪਾਰਟੀ ਦਾ ਪੱਲਾ ਫੜਨਾ ਬੜੀ ਗਿਰਾਵਟ ਤਸਵਰ ਕੀਤੀ ਜਾਂਦੀ ਹੈ। ਇਖਲਾਕ ਤਾਂ ਇਹ ਕਹਿੰਦਾ ਹੈ ਕਿ ਜੀਆਂਗੇ ਜਾਂ ਮਰਾਂਗੇ ਪਰ ਆਪਣੀ ਪਾਰਟੀ ਨਹੀਂ ਛੱਡਣੀ ਪਰ ਇੱਥੇ ਸਭ ਕੁੱਝ ਇਸ ਦੇ ਉਲਟ ਹੋ ਰਿਹਾ ਹੈ। ਵੇਖਣ ’ਚ ਇੰਝ ਆਉਂਦਾ ਹੈ ਕਿ ‘ ਜਿਥੇ ਵੇਖਿਆ ਤਵਾ ਪਰਾਤ ਉਥੇ ਕੱਟੀ ਸਾਰੀ ਰਾਤ । ਜਿਥੇ ਦੌ ਕੌਡੀਆਂ ਨਜ਼ਰ ਆਈਆਂ, ਬਸ ਉਥੇ ਹੀ ਲਪਟ ਗਏ।’ ਇਹ ਸਭ ਕੁੱਝ ਦੇਖ ਕੇ ਇਹ ਕਹਿਣਾ ਵਾਜ਼ਿਬ ਹੈ ਕਿ ਇਥੇ ਕੋਈ ਕਰੈਕਟਰ ਦੀ ਕੀਮਤ ਨਹੀਂ ਹੈ ਪਰ ਟਰੈਕਟਰ ਦੀ ਕੀਮਤ ਲਈ ਲੱਖਾਂ ਰੁਪਏ ਹਨ। ਦਲ ਬਦਲੂਆਂ ਦੀ ਕਵਾਇਤਦ ਪੰਡਿਤ ਜਵਾਹਰ ਲਾਲ ਨਹਿਰੂ ਦੇ ਰਾਜ ’ਚ ਪਹਿਲੀ ਵਾਰ ਦੇਖਣ ਨੂੰ ਆਈ, ਜਦੋਂ 1950 ’ਚ ਪੰਡਿਤ ਜੀ ਸਥਾਨਕ ਦਰੇਸੀ ਦੇ ਮੈਦਾਨ ’ਚ ਇਕ ਜਲਸੇ ਨੂੰ ਸੰਬੋਧਨ ਕਰਨ ਲਈ ਆਏ ਤਾਂ ਉਨ੍ਹਾਂ ਵਤੀਰੇ ਕਰਕੇ ਸਥਾਨਕ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੇਰੇ ਪੰਜਾਬ ਡਾ ਕਾਲੀ ਚਰਨ ਸ਼ਰਮਾ ਨੇ ਫ੍ਰੀਡਮ ਫਾਈਟਰ ਨੂੰ ਕਾਂਗਰਸ ਪਾਰਟੀ ਛੱਡ ਕੇ ਜਨ ਸੰਘ ਪਾਰਟੀ ਫੜੀ, ਫਿਰ ਸੋਸ਼ਲਿਸਟ ਪਾਰਟੀ , ਫਿਰ ਕਾਂਗਰਸ ਦੇ ਬਤੌਰ ਪ੍ਰਧਾਨ ਪੰਜਾਬ ਰਹੇ । ਅਕਾਲੀ ਪਾਰਟੀ ਦੇ ਮੰਨੇ ਪ੍ਰਮੰਨੇ ਨੇਤਾ ਗਿਆਨੀ ਕਰਤਾਰ ਸਿੰਘ ਨੇ ਅਕਾਲੀ ਪਾਰਟੀ ਛੱਡ ਕੇ ਕਾਂਗਰਸ ਅਪਣਾਈ , ਜਿਸ ਦੇ ਉਹ ਮੰਤਰੀ ਵੀ ਰਹੇ। ਹੁਣ ਵਰਤਮਾਨ ਸਥਿਤੀ ਮੁਤਾਬਕ ਇੰਝ ਵਰਣਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਅਕਾਲੀ ਪਾਰਟੀ ਨਾਲ ਜੁੜੇ ਹੋਏ ਸਨ, ਜਿਸ ਨੂੰ ਛੱਡ ਕੇ ਕਾਂਗਰਸ ਪਾਰਟੀ ’ਚ ਆ ਵੜੇ , ਫਿਰ ਛਲਾਂਗ ਮਾਰ ਕੇ ਬੀ ਜੇ ਪੀ ਕੋਲ ਚਲੇ ਗਏ। ਉਨ੍ਹਾਂ ਦੇ ਪਿੱਛੇ ਹੀ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਵੀ ਕਾਂਗਰਸ ਪਾਰਟੀ ਛੱਡ ਕੇ ਆਪਣੇ ਪਤੀ ਵੱਲੋਂ ਅਪਣਾਈ ਪਾਰਟੀ ਬੀ ਜੇ ਪੀ ’ਚ ਜਾ ਰਲੀ । ਕਿਸੇ ਵੇਲੇ ਕਾਂਗਰਸ ਪਾਰਟੀ ਦੇ ਮੰਤਰੀ ਰਹੇ ਬਲਰਾਮ ਜਾਖੜ ਦੇ ਲੜਕੇ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਨਾਲ ਨਾਤਾ ਤੋੜ ਕੇ ਬੀ ਜੇ ਪੀ ਅਪਣਾਈ । ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੇ ਭਤੀਜੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਛੱਡ ਕੇ ਬੀ ਜੇ ਪੀ ਦਾ ਪੱਲਾ ਫੜਿਆ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਣਜੀਤ ਬਿੱਟੂ ਨੇ ਕਾਂਗਰਸ ਪਾਰਟੀ ਤਿਆਗ
ਕੇ ਬੀ ਜੇ ਪੀ ਫੜ ਲਈ । ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਦਮ ’ਤੇ ਐੱਮ ਪੀ ਬਣੇ ਸੁਸ਼ੀਲ ਰਿੰਕੂ ਵੀ ਪਾਰਟੀ ਛੱਡ ਕੇ ਬੀ ਜੇ ਪੀ ਦੀ ਗੱਡੀ ’ਤੇ ਸਵਾਰ ਹੋ ਗਏ। ਕਾਫੀ ਚਿਰ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਬੀ ਜੇ ਪੀ ਨੂੰ ਤਿਆਗ ਕੇ ਕਾਂਗਰਸ ਪਾਰਟੀ ਅਪਣਾਈ ਸੀ। ਇਹ ਕੁੱਝ ਕੁ ਦਲ ਬਦਲੂਆਂ ਦੀ ਸੂਚੀ ਐਡਵੋਕੇਟ ਦਰਸ਼ਨ ਰਾਏ ਚੇਅਰਮੈਨ ਭ੍ਰਿਸ਼ਟਾਚਾਰ ਵਿਰੋਧੀ ਫਰੰਚ ਨੇ ਦਰਸਾਈ , ਜਿਸ ਮੁਤਾਬਕ ਇਹ ਸੱਚਾਈ ਹੈ ਕਿ ਸਿਆਸੀ ਨੇਤਾਵਾਂ ਦਾ ਕੋਈ ਦੀਨ ਮਜ਼੍ਹਬ ਨਹੀਂ ਉਨ੍ਹਾਂ ਦੀ ਨਜ਼ਰ ਤਾਂ ਹਲਵੇ ਵੱਲ ਹੀ ਜਾਂਦੀ ਹੈ।

Have something to say? Post your comment

 

More in Doaba

ਲੋਕ ਸਭਾ ਚੋਣਾਂ ਵਿੱਚ ਮਹਿਲਾ ਵੋਟਰਾਂ ਦੀ ਹੋਵੇਗੀ ਵੱਡੀ ਭੂਮਿਕਾ: ਜੈਇੰਦਰ ਕੌਰ

ਐਂਬੂਲੈਂਸ ਤੇ ਪੰਜਾਬ ਦੇ ਸਾਬਕਾ MLA ਦੀ ਗੱਡੀ ਦੀ ਹੋਈ ਭਿਆਨਕ ਟੱਕਰ

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਦੇ ਹੱਕਾਂ ਦੀ ਲੜਾਈ ਲੜੀ : ਰਾਜਵਿੰਦਰ ਸਿੰਘ ਧਰਮਕੋਟ

ਮਾਰਕਫੈੱਡ ਦੇ ਐਮ.ਡੀ. ਵੱਲੋਂ ਖੰਨਾ ਦੀ ਅਨਾਜ ਮੰਡੀ 'ਚ ਕਣਕ ਦੇ ਖਰੀਦ ਕਾਰਜਾਂ ਦਾ ਨਿਰੀਖਣ

ਦਿਲਰੋਜ਼ ਨੂੰ ਮਿਲਿਆ ਇਨਸਾਫ ਕਾਤਲ ਨੂੰ ਸੁਣਾਈ ਫਾਂਸੀ

ਪਹਿਲਵਾਨ ਜੁਝਾਰ ਸਿੰਘ ਟਾਈਗਰ ਨੇ ਅੰਤਰਰਾਸਟਰੀ ਮੁਕਾਬਲਿਆਂ ਵਿੱਚ ਜਿੱਤੇ 2 ਗੋਡਲ ਅਤੇ 1 ਸਿਲਵਰ

ਸਿੱਧੂ ਦੇ ਗੀਤ ‘ਤੇ ਬੱਚੇ ਦਾ ਸਫਲ ਆਪ੍ਰੇਸ਼ਨ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਏ ਬਿਮਾਰ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪੰਜਾਬ ਦਾ ਹਵਾਬਾਜ਼ੀ ਖੇਤਰ ਤੇਜ਼ੀ ਨਾਲ ਤਰੱਕੀ ਕਰ ਰਿਹੈ: ਜੈਵੀਰ ਸ਼ੇਰਗਿੱਲ

ਜਲੰਧਰ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ; ਦੋਸ਼ੀ ਫ਼ਰਾਰ