Sunday, November 02, 2025

Doaba

ਜਲੰਧਰ ਵਿੱਚ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ; ਦੋਸ਼ੀ ਫ਼ਰਾਰ

March 24, 2024 07:01 PM
SehajTimes

ਜਲੰਧਰ : ਜਲੰਧਰ ਵਿੱਚ ਐਤਵਾਰ ਨੂੰ ਆਬਕਾਰੀ ਵਿਭਾਗ ਅਤੇ ਪੁਲਿਸ ਵੱਡੀ ਮਾਤਰਾ ਵਿੱਚ ਗ਼ੈਰ ਕਾਨੂੰਨੀ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੂੰ ਆਬਕਾਰੀ ਵਿਭਾਗ ਨਾਲ ਮਿਲਕੇ ਕੀਤੀ ਕਾਰਵਾਈ ਦੌਰਾਨ ਦਰਿਆ ਸਤਲੁਜ ਦੇ ਨੇੜਲੇ ਪਿੰਡ ਮਹਿਤਪੁਰ ਵਿੱਚ 4.50 ਲੱਖ ਲੀਟਰ ਲਾਹਨ ਅਤੇ 8 ਕਿਲੋ ਚੂਰਾ ਪੋਸਤ ਅਤੇ ਸ਼ਰਾਬ ਦੀ ਚਾਲੂ ਭੱਠੀ ਬਰਾਮਦ ਹੋਈ ਹੈ। ਇਹ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ ਅਤੇ ਪੁਲਿਸ ਦੀ ਵੱਡੀ ਕਾਰਵਾਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਅਤੇ ਪੁਲਿਸ ਨੇ ਤੜਕੇ ਇਸ ਕਾਰਵਾਈ ਨੂੰ ਅੰਜ਼ਾਮ ਦਿੱਤਾ। ਪੁਲਿਸ ਦੀ ਟੀਮ ਨੂੰ ਆਉਂਦੀ ਵੇਖ ਦੋਸ਼ੀ ਦਰਿਆ ਪਾਰ ਕਰ ਕੇ ਲੁਧਿਆਣਾ ਵੱਲ ਨੂੰ ਫ਼ਰਾਰ ਹੋ ਗਏ। ਪੁਲਿਸ ਨੇ ਦਸਿਆ ਕਿ ਦੋਸ਼ੀਆਂ ਨੇ ਦਰਿਆ ਦੇ ਨੇੜੇ ਵੱਡੇ ਵੱਡੇ ਟੋਏ ਪੁੱਟੇ ਹੋਏ ਸਨ ਅਤੇ ਉਨ੍ਹਾਂ ਵਿੱਚ ਲਕੜੀ ਦੇ ਸਟੈਂਡ ਲਗਾ ਕੇ ਸ਼ਰਾਬ ਬਣਾਉਂਦੇ ਸਨ। ਪੁਲਿਸ ਨੇ ਦਸਿਆ ਕਿ ਇਸ ਕਾਰਵਾਈ ਦੌਰਾਨ 4.50 ਲੱਖ ਲੀਟਰ ਦੇ ਕਰੀਬ ਲਾਹਨ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਲਾਹਨ ਤੋਂ ਇਲਾਵਾ ਮੌਕੇ ’ਤੇ ਡੋਡੇ ਚੂਰਾ ਪੋਸਤ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦਸਿਆ ਕਿ ਉਕਤ ਸਮਾਨ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਪੁਲਿਸ ਨੇ ਦਸਿਆ ਹੈ ਕਿ ਉਕਤ ਸਮਾਨ ਦੀ ਬਾਜ਼ਾਰ ਵਿੱਚ ਕੀਮਤ 2.70 ਕਰੋੜ ਰੁਪਏ ਸੀ। ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵੱਜਿਆ ਹੋਇਆ ਹੈ। ਚੋਣ ਵਿਭਾਗ ਵੱਲੋਂ ਚੋਣਾਂ ਦੀਆਂ ਤਾਰੀਕਾਂ ਤੱਕ ਐਲਾਨ ਦਿੱਤੀਆਂ ਗਈਆਂ ਹਨ। ਇਸ ਦੇ ਮੱਦੇਨਜ਼ਰ ਪੁਲਿਸ ਨੇ ਇਸ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੱਤਾ ਹੈ। ਇਸ ਤੋਂ ਇਲਾਵਾ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਕਾਫ਼ੀ ਭਖਿਆ ਹੋਇਆ ਹੈ। ਸੰਗਰੁੂਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 22 ਤੱਕ ਪਹੁੰਚ ਗਈ ਹੈ। ਸੂਬੇ ਵਿੱਚ ਪੁਲਿਸ ਗ਼ੈਰ ਕਾਨੂੰਨੀ ਸ਼ਰਾਬ ਮਾਫ਼ੀਆ ਖਿਲਾਫ਼ ਸਰਗਰਮ ਹੋਈ ਪਈ ਹੈ। ਇਸੇ ਦੇ ਚਲਦਿਆਂ ਜਲੰਧਰ ਦੇ ਆਬਾਕਾਰੀ ਵਿਭਾਗ ਨੂੰ ਸਤਲੁਜ ਕੰਢੇ ਗ਼ੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਦੀਆਂ ਭੱਠੀਆਂ ਲਗਾ ਕੇ ਸ਼ਰਾਬ ਬਣਾਉਣ ਦੀ ਸੂਚਨਾ ਪ੍ਰਾਪਤ ਹੋਈ ਸੀ। ਆਬਕਾਰੀ ਵਿਭਾਗ ਨੇ ਸਬੰਧਤ ਏਰੀਆ ਦੀ ਪੁਲਿਸ ਦੀ ਸਹਾਇਤਾ ਨਾਲ ਸਵੇਰੇ 6 ਵਜੇ ਦੇ ਕਰੀਬ ਰੇਡ ਕੀਤੀ ਜਿਸ ਦੌਰਾਨ ਪਿੰਡ ਮਹਿਤਪੁਰ ਨੇੜੇ ਤੋਂ ਵੱਡੀ ਮਾਤਰਾ ਵਿੱਚ ਸ਼ਰਾਬ ਸਮੇਤ ਭੱਠੀਆਂ ਬਰਾਮਦ ਕੀਤੀਆਂ ਗਈਆਂ। ਆਬਕਾਰੀ ਅਤੇ ਪੁਲਿਸ ਦੀ ਟੀਮ ਨੇ ਸਮਾਨ ਦਾ ਕਬਜ਼ੇ ਵਿੱਚ ਲੈ ਲਿਆ ਪਰ ਦੋਸ਼ੀ ਪੁਲਿਸ ਦੀ ਆਉਣ ਦੀ ਭਿੜਕ ਪੈਂਦਿਆਂ ਹੀ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਭੱਠੀਆਂ ਚਾਲੂ ਹਾਲਤ ਵਿੱਚ ਹੀ ਛੱਡ ਗਏ।

Have something to say? Post your comment

 

More in Doaba

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ