Saturday, April 27, 2024
BREAKING NEWS
ਮੰਡੀਆਂ ਵਿੱਚੋਂ 64301 ਮੀਟਰਕ ਟਨ ਕਣਕ ਦੀ ਕਰਵਾਈ ਗਈ ਲਿਫਟਿੰਗਵੋਟ ਦੇ ਅਧਿਕਾਰ ਬਾਰੇ ਜਾਗਰੂਕ ਕਰਨ ਲਈ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਵੱਖ-ਵੱਖ ਮੁਕਾਬਲੇਪੰਜਾਬੀ ਯੂਨੀਵਰਸਿਟੀ ਵਿਖੇ 'ਪੰਜਾਬ ਵਿੱਚ ਖੇਤੀ ਅੰਦੋਲਨ’ ਵਿਸ਼ੇ ਉੱਤੇ ਕਾਨਫਰੰਸ ਸ਼ੁਰੂਜ਼ਿਲ੍ਹਾ ਸ਼ਹਿਬਜਾਦਾ ਅਜੀਤ ਸਿੰਘ ਨਗਰ ਦੇ ਵੋਟਰ ਸ਼ਾਖਰਤਾ ਕਲੱਬ ਦੀ ਸਰਗਰਮ ਭਾਗੀਦਾਰੀ ਨਾਲ ਵੋਟਰ ਜਾਗਰੂਕਤਾ ਪੰਜਾਬ ਪੁਲਿਸ ਨੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰਬਹਾਵਲਪੁਰ ਸਮਾਜ ਨੇ ਗੋਗੀਆ ਨੂੰ ਸੌਂਪੀ ਜ਼ਿੰਮੇਵਾਰੀਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਅਤੇ ਸਟੋਨ ਕਰੱਸ਼ਰਾਂ/ਸਕਰੀਨਿੰਗ ਪਲਾਂਟਾਂ ਦੀ ਚੈਕਿੰਗਕਮਲ ਕਿਸ਼ੋਰ ਯਾਦਵ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆਮੋਹਾਲੀ ਜ਼ਿਲ੍ਹੇ ’ਚ 30 ਮਈ ਤੋਂ 1 ਜੂਨ ਤੱਕ ਅਤੇ 4 ਜੂਨ ਨੂੰ ਡਰਾਈ ਡੇਅ ਰਹੇਗਾਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਖਾਦ ਅਤੇ ਬੀਜ ਵਿਕਰੀ ਦੀਆਂ ਦੁਕਾਨਾਂ ਦੀ ਚੈਕਿੰਗ

National

ਆਈਟੀ ਸੈਕਟਰ ‘ਚ ਕੰਮ ਕਰਨ ਵਾਲੇ 61 ਪ੍ਰਤੀਸ਼ਤ ਮੁਲਾਜ਼ਮ ਹਾਈ ਕੋਲੈਸਟ੍ਰੋਲ ਦੇ ਮਰੀਜ਼

March 27, 2024 03:01 PM
SehajTimes

ਹਾਈ ਕੋਲੈਸਟ੍ਰਾਲ ਇਕ ਗੰਭੀਰ ਮੈਡੀਕਲ ਕੰਡੀਸ਼ਨ ਹੈ ਜੋ ਦਿਲ ਨੂੰ ਕਮਜ਼ੋਰ ਕਰਨ ਤੇ ਸਟ੍ਰੋਕ ਦੇ ਜ਼ੋਖਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਹਾਈ ਕੋਲੈਸਟ੍ਰੋਲ ਉਦੋਂ ਹੁੰਦਾ ਹੈ ਜਦੋਂ ਖੂਨ ਵਿਚ ਕੋਲੈਸਟ੍ਰਾਲ ਨਾਂ ਦਾ ਇਕ ਚਰਬੀ ਪਦਾਰਥ ਬਹੁਤ ਜ਼ਿਆਦਾ ਹੋ ਜਾਂਦਾ ਹੈ। ਇਹ ਮੁੱਖ ਤੌਰ ‘ਤੇ ਚਰਬੀ ਵਾਲੇ ਭੋਜਨ ਖਾਣ, ਲੋੜੀਂਦੀ ਕਸਰਤ ਨਾ ਕਰਨਾ, ਜ਼ਿਆਦਾ ਭਾਰ ਹੋਣ, ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਕਾਰਨ ਹੁੰਦਾ ਹੈ। ਹੈਲਥਕੇਅਰ ਵੱਲੋਂ ਕੀਤੀ ਗਈ ਸਟੱਡੀ ਵਿਚ ਚਿੰਤਾਜਨਕ ਖੁਲਾਸਾ ਹੋਇਆ ਹੈ। ਇਸ ਮੁਤਾਬਕ ਆਈਟੀ ਖਤੇਰ ਵਿਚ ਕੰਮ ਕਰਨ ਵਾਲੇ 40 ਤੋਂ ਘੱਟ ਉਮਰ ਦੇ 61 ਫੀਸਦੀ ਆਈਟੀ ਪੇਸ਼ੇਵਰਾਂ ਵਿਚ ਹਾਈ ਕੋਲੈਕਟ੍ਰਾਲ ਦਾ ਪੱਧਰ ਪਾਇਆ ਗਿਆ। ਆਈਟੀ ਮੁਲਾਜ਼ਮਾਂ ਵਿਚ ਇਸ ਦੇ ਵਧਦੇ ਮਾਮਲੇ ਦਾ ਕਾਰਨ ਲੰਬੇ ਸਮੇਂ ਤੱਕ ਬੈਠੇ ਰਹਿਣਾ, ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਕਸਰਤ ਦੀ ਕਮੀ ਹੋ ਸਕਦੀ ਹੈ। ਹਾਈ ਕੋਲੈਸਟ੍ਰਾਲ ਤੋਂ ਇਲਾਵਾ ਆਈਟੀ ਕੰਪਨੀ ਵਿਚ ਕੰਮ ਕਰਨ ਵਾਲੇ ਲੋਕਾਂ ਵਿਚ ਮੋਟਾਪਾ, ਪ੍ਰੀ-ਡਾਇਬਟੀਜ਼, ਹਾਈਪੋਥਾਇਰਾਇਡਿਜ਼ਮ ਅਤੇ ਅਨੀਮੀਆ, ਸ਼ੂਗਰ ਦੇ ਕੇਸ ਵੀ ਪਾਏ ਗਏ ਸਨ। ਆਈਟੀ ਮੁਲਾਜ਼ਮਾਂ ਨੂੰ ਆਪਣੀ ਸਿਹਤ ‘ਤੇ ਧਿਆਨ ਦੇਣ ਦੀ ਲੋੜ ਹੈ। ਇਸ ਲਈ ਰੈਗੂਲਰ ਕਸਰਤ, ਸੰਤੁਲਿਤ ਭੋਜਨ ਤੇ ਲੋੜੀਂਦੀ ਨੀਂਦ ਲੈਣਾ ਜ਼ਰੂਰੀ ਹੈ। ਨਾਲ ਹੀ ਕੰਮ ਦੌਰਾਨ ਰੈਗੂਲਰ ਉਠਣ-ਬੈਠਣ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਚੱਲਣ-ਫਿਰਨ ਦੀ ਆਦਤ ਪਾਉਣਾ ਵੀ ਜ਼ਰੂਰੀ ਹੈ।

Have something to say? Post your comment