Wednesday, May 06, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Articles

ਪੰਜਾਬੀ ਅਨਮੋਲ ਰਤਨ ਮੁੱਖ ਸ਼ਖਸੀਅਤ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਨਿੱਘੀ ਯਾਦ

May 01, 2021 07:03 PM
Babita Ghai (Writer)
ਸਦੀਵੀ ਪੰਜਾਬੀ  ਸਾਹਿਤ  ਨੂੰ ਸਦੀਵੀ  ਸਾਹਿਤ  ਦੇਨ  ਦੇਣ ਵਾਲੇ  ਸਵਰਗੀ  ਕਵੀ ਪ੍ਰੋਫੈਸਰ  ਮੋਹਨ ਸਿੰਘ ਜੀ  ਮਰਦਾਰ ਹੋਤੀ ਜੋ ਹੁਣ  ਪਾਕਿਸਤਾਨ  ਵਿੱਚ ਹੈ  ਸਰਹੱਦੀ ਸੂਬੇ ਵਿੱਚ ਡਾਕਟਰ  ਜੋਧ ਸਿੰਘ ਜੀ ਦੇ ਘਰ 1905 ਈਸਵੀ ਵਿੱਚ  ਜਨਮ  ਲੈ ਕੇ ਘਰ ਨੂੰ ਰੋਸ਼ਨ ਕੀਤਾ ।1927ਈਸਵੀ ਵਿੱਚ  ਉਰੀਐਂਟਲ ਕਾਲਜ  ਲਾਹੌਰ  ਵਿਖੇ  ਮੁਨਸ਼ੀ ਫਾਜਲ ਵਿੱਚ  ਪਾਸ ਕੀਤੀ । ਐਮ .  ਏ (1 )ਫਾਰਸੀ ਵਿੱਚ  ਪੜਦੇ ਅਮ੍ਰਿਤਸਰ  ਖਾਲਸਾ ਕਾਲਜ  ਵਿੱਚ  ਨੋਕਰੀ ਕੀਤੀ ।
ਪ੍ਰੋਫੈਸਰ  ਮੋਹਨ ਸਿੰਘ ਜੀ ਨੇ ਪੰਜਾਬੀ ਸਾਹਿਤ ਵਿੱਚ ਬਹੁਤ  ਯੋਗਦਾਨ ਪਾਇਆ ।" ਨਿੱਕੀ - ਨਿੱਕੀ  ਵਾਸਨਾ " ਕਹਾਣੀ  ਸੱਜਰੀ ਰਚਨਾ  ਨਾਨਕਾਇਣ ਇੱਕ ਮਹਾਕਾਂਵਿ ਹੈ ।ਸਤਿਕਾਰ ਯੋਗ ਸ੍ਰੀ  ਗੁਰੂ  ਨਾਨਕ  ਦੇਵ ਜੀ ਦੀ ਬਾਣੀ  ਬਾਬਰ ਬਾਣੀ ਦੇ  ਅਧਾਰ  ਤੇ  ਲਿੱਖਿਆਂ ਇਹਨਾਂ ਆਪਣੀਆਂ ਰਚਨਾਵਾਂ ਨੂੰ ਤਿੰਨ  ਭਾਗਾਂ ਵਿੱਚ  ਵੰਡਿਆ  ।
ਨਿੱਜੀ  ਪਿਆਰ  ,ਲੋਕ ਪਿਆਰ  ,  ਸਮਾਜਿਕ ਪਿਆਰ   ।ਕਵੀ ਬਣਨ ਦਾ ਮੁੱਖ    ਕਾਰਨ  ਪਤਨੀ ਬਸੰਤ  ਕੋਰ ਦੀ ਮੌਤ  ਤੇ ਚਾਰ ਕਵਿਤਾਵਾਂ ਜਿੰਨਾ  ਨੂੰ" ਚਾਰ-  ਹੰਝੂ " ਦਾ ਨਾਮ  ਦਿੱਤਾ ਗਿਆ ।ਆਪਣੇ ਯਾਰਾ ਦੀ ਫਰਮਾਇਸ਼  ਤੇ ਕਿੱਸਾ ਲਿਖਿਆ । " ਕੁੜੀ ਪੋਠੋਹਾਰ ਦੀ" ,"ਛਤੋ ਦੀ ਬੇਰੀ ",  "ਅੰਬੀ ਦੇ  ਬੂਟੇ  ਥੱਲੇ ।"   ਕਰਾਂਤੀਕਾਰੀ  ਆਦਿ ਕਵਿਤਾਵਾਂ ਲਿਖਿਆ ।ਕਿਰਤ ਦੀ ਜੈ- ਜੈ ਕਾਰ  ,ਜਾਲਮਾ ਦੀ ਹਾਰ ਹੋਵੇ  ਅਤੇ ਹੋਰ  ਰੋਮਾਂਟਿਕ  ਕਵਿਤਾਵਾਂ ਲਿਖਿਆ । ਪੰਜ ਦਰਿਆ  ਮਾਸਿਕ  ਪੱਤਰ   ਕੱਢਿਆ । (ਏਸ਼ੀਆ  ਦਾ ਚਾਨਣ  ਮਹਾਕਾਂਵਿ  ਪੰਜਾਬੀ ਭਾਸ਼ਾ ਵਿੱਚ  ਅਨੁਵਾਦ ਕੀਤਾ । ਪੰਜਾਬੀ  ਵਿਰਸੇ ਨਾਲ  ਪਿਆਰ ਹੀ ਨਹੀ  ਸਗੋਂ , ਗੁਣਾ ਦਾ ਵੀ ਵਿਕਾਸ  ਹੋਇਆ । ਮਾਨਵਤਾ ਦੇ ਆਧਾਰਿਤ  ਮਿਲਵਰਤਨ  ਸਦੀਵੀਂ ਅਤੇ  ਸਰਵ -ਵਿਆਪਕ   ਰਹੇ। ਪ੍ਰੋਫੈਸਰ  ਮੋਹਨ ਸਿੰਘ ਜੀ ਦੇ ਜਨਮ- ਦਿਹਾੜੇ ਤੇ  ਜਿਹੜੇ ਕਿ  ਸਾਨੂੰ  3 ਮਈ  1978 ਈਸਵੀ  ਵਿੱਚ  ਪੰਜਾਬੀ ਮਾਂ ਬੋਲੀ ਦਾ ਇੱਕ ਅਨਮੋਲ  ਰਤਨ ਸਦੀਵੀ- ਵਿਛੋੜਾ ਦੇ ਗਏ ਸਨ  ।ਪਰ ਉਹਨਾਂ ਜੋ ਪੰਜਾਬੀ  ਕਵਿਤਾਵਾਂ ਵਿੱਚ  ਸਾਨੂੰ ਉਹਨਾਂ ਦੀ ਰੂਹ ਜਿੰਦਾ ਦਿਲੀ ਬੋਲਦੀ ਨਜਰ ਆਉਂਦੀ ਹੈ ।ਪੰਜਾਬੀ  ਮਾਂ ਬੋਲੀ ਦੇ  ਵਿਰਸੇ ਨੂੰ ਸੰਭਾਲ  ਕੇ  ਉਹ  ਪੰਜਾਬੀ ਵਿੱਚ ਇੱਕ ਵੱਡੀ  ਛਾਪ ਸਾਡੈ ਕੋਲ  ਛੱਡ  ਗਏ ਹਨ ।ਪ੍ਰੋਫੈਸਰ  ਮੋਹਨ ਸਿੰਘ ਜੀ ਨੇ ਰਵਾਇਤੀ  ਕਵਿਤਾਵਾਂ ਦੀ  ਦਹਲੀਜ ਟੱਪ ਕੇ  ਨਵੀ ਵਿਸਵ -ਵਿਆਪੀ ਚੇਤਨਾ  ਨਾਲ  ਪੰਜਾਬੀ  ਪਾਠਕ  ਜਗਤ ਨੂੰ ਜੋੜਿਆ । ਅੱਜ  ਅਸੀ ਇਸ  ਮਹਾਨ  ਸ਼ਖਸੀਅਤ  ਸਵਰਗੀ  ਪ੍ਰੋਫੈਸਰ  ਮੋਹਨ ਸਿੰਘ ਜੀ ਦੇ ਜਨਮ  ਦਿਹਾੜੇ ਮੌਕੇ ਨਿੱਘੀ ਯਾਦ  ਨੂੰ ਤਾਜ਼ਾ  ਕਰਦੇ ਹਾਂ ।
ਬਬੀਤਾ ਘਈ 
ਮਿੰਨੀ ਛਪਾਰ 
ਜਿਲ੍ਹਾ ਲੁਧਿਆਣਾ 
ਫੋਨ ਨੰਬਰ  6239083668

Have something to say? Post your comment