Sunday, April 28, 2024
BREAKING NEWS
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣਟੀਵੀ ਲੜੀਵਾਰ ਤਾਰਿਕ ਮਹਿਤਾ ਦਾ ਉਲਟਾ ਚਸ਼ਮਾ ਦਾ ਸੋਢੀ ਹੋਇਆ ਲਾਪਤਾਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਗਾਜੇਵਾਸ ਪਲਿਸ ਚੌਂਕੀ ਦਾ ਚਾਰਜ ਸੰਭਾਲਿਆ

Articles

ਕਦੇ ਹਾਸੇ - ਠੱਠੇ , ਕਸਰਤ ਤੇ ਮਨੋਰੰਜਨ ਵਾਲੀ ਖੇਡ ਹੁੰਦੀ ਸੀ : ਅੰਨ੍ਹਾ - ਝੋਟਾ

March 04, 2024 01:22 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪਿਆਰੇ ਬੱਚਿਓ ! ਅੱਜ ਤੁਹਾਨੂੰ ਆਪਣੇ ਬੀਤੇ ਸਮਿਆਂ ਤੇ ਆਪਣੇ ਬਚਪਨ ਦੀ ਪਿੰਡਾਂ ਵਿੱਚ ਖੇਡੀ ਜਾਣ ਵਾਲੀ ਬੱਚਿਆਂ ਦੀ ਮਸ਼ਹੂਰ ਹਰਮਨ-ਪਿਆਰੀ ਖੇਡ ਅੰਨ੍ਹਾ - ਝੋਟਾ ਬਾਰੇ ਜਾਣੂੰ ਕਰਵਾਵਾਂਗੇ। ਸਿਆਣੇ ਸੱਚ ਕਹਿੰਦੇ ਹਨ ਕਿ ਵਖਤ ਦੇ ਨਾਲ਼ - ਨਾਲ਼ ਹਰ ਗੱਲ , ਕੰਮ ਤੇ ਮਨੋਰੰਜਨ ਦੇ ਸਾਧਨਾਂ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਬੱਸ ! ਇਹੋ ਗੱਲ ਲਾਗੂ ਹੁੰਦੀ ਹੈ ਪਿੰਡਾਂ ਵਿੱਚ ਬੱਚਿਆਂ ਵੱਲੋਂ ਖੇਡੀ ਜਾਂਦੀ ਖੇਡ ਅੰਨ੍ਹਾ - ਝੋਟਾ 'ਤੇ। ਇਹ ਖੇਡ 90 ਦੇ ਦਹਾਕਿਆਂ ਦੇ ਸਮੇਂ ਪਿੰਡਾਂ ਵਿੱਚ ਬੱਚਿਆਂ ਵੱਲੋਂ ਬਹੁਤ ਖੁਸ਼ੀ, ਉਮੰਗ ਤੇ ਉਤਸ਼ਾਹ ਦੇ ਨਾਲ਼  ਖੇਡੀ ਜਾਂਦੀ ਹੁੰਦੀ ਸੀ। ਬੱਚੇ ਅਕਸਰ ਸ਼ਾਮ ਦੇ ਵੇਲ਼ੇ ਜਾਂ ਛੁੱਟੀ ਦੇ ਦਿਨ ਕਿਸੇ ਖੁੱਲੇ ਮੈਦਾਨ, ਵਿਹੜੇ ਜਾਂ ਹੋਰ ਕਿਸੇ ਮਨਪਸੰਦ ਸਾਂਝੀ ਥਾਂ 'ਤੇ ਇਕੱਠੇ ਹੋ ਜਾਂਦੇ ਹੁੰਦੇ ਸੀ। ਖੇਡ ਸ਼ੁਰੂ ਕਰਨ ਲਈ ਬੱਚਿਆਂ ਵੱਲੋ ਪੁੱਗਿਆ ਜਾਂਦਾ ਹੁੰਦਾ ਸੀ। ਜਿਸ ਬੱਚੇ ਦੇ ਸਿਰ ਵਾਰੀ / ਦਾਈ / ਪਿੱਤੀ ਆਉਂਦੀ ਸੀ , ਉਸ ਦੀਆਂ ਅੱਖਾਂ 'ਤੇ ਕਿਸੇ ਰੁਮਾਲ/ਲੀਰ, ਪਗੜੀ ਜਾਂ ਕਿਸੇ ਹੋਰ ਕੱਪੜੇ ਆਦਿ ਦੇ ਨਾਲ਼ ਪੱਟੀ ਬੰਨ੍ਹ ਦਿੱਤੀ ਜਾਂਦੀ ਹੁੰਦੀ ਸੀ ਅਤੇ ਉਹ ਬੱਚਾ ਅੰਨ੍ਹਾ ਬਣ ਕੇ ਹੋਰ ਦੂਸਰੇ ਬੱਚਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੁੰਦਾ ਸੀ। ਅੱਖਾਂ 'ਤੇ ਪੱਟੀ ਆਦਿ ਬੰਨ੍ਹਣ ਤੋਂ ਬਾਅਦ ਕੋਈ ਇੱਕ ਬੱਚਾ ਕਹਿੰਦਾ , " ਪੰਜਾਂ ਦਾ ਬਈ ਪੰਜਾਂ ਦਾ ...ਪੰਜਾਂ ਦਾ ਬਈ ਪੰਜਾਂ ਦਾ...।"  ਬਾਕੀ ਬੱਚੇ ਕਹਿੰਦੇ , " ਇਹ ਤਾਂ ਕੌਡੀ ਦਾ ਵੀ ਨਹੀਂ ....ਜਾਂ ਕੁਝ ਹੋਰ। " ਇਸ ਤਰ੍ਹਾਂ ਪੱਟੀ ਬੰਨ੍ਹ ਕੇ ਅੰਨ੍ਹਾ ਬਣੇ ਬੱਚੇ ਨੂੰ ਉਹ ਘੁਮੇਰੀ ਦਿੰਦੇ। ਇਸੇ ਤਰ੍ਹਾਂ ਅੰਨ੍ਹਾ  ਬਣਿਆ ਬੱਚਾ ਕਦੇ ਕਿੱਧਰੇ ਡਿੱਗਦਾ ਤੇ ਕਦੇ ਕਿੱਧਰੇ। ਇਸ ਤਰ੍ਹਾਂ ਮਨੋਰੰਜਨ ਤੇ ਹਾਸਾ - ਠੱਠਾ ਚੱਲਦਾ ਰਹਿੰਦਾ ਸੀ। ਜਦੋਂ ਤੱਕ ਅੰਨ੍ਹਾ ਬਣਿਆ ਬੱਚਾ ਕਿਸੇ ਦੂਸਰੇ ਹੋਰ ਬੱਚੇ ਨੂੰ ਛੂਹ ਨਾ ਲੈਂਦਾ ਉਸ ਦੀ ਦਾਈ /ਵਾਰੀ / ਪਿੱਤੀ ਚਲਦੀ ਰਹਿੰਦੀ। ਜਦੋਂ ਉਹ ਕਿਸੇ ਹੋਰ ਬੱਚੇ ਨੂੰ ਛੂਹ ਲੈਂਦਾ ਤਾਂ ਵਾਰੀ ਦੂਸਰੇ ਬੱਚੇ ਦੀ ਆ ਜਾਂਦੇ ਹੁੰਦੀ ਸੀ। ਇਸ ਖੇਡ ਵਿੱਚ ਘੱਟੋ - ਘੱਟ ਤਿੰਨ ਬੱਚਿਆਂ ਦੀ ਲੋੜ ਹੁੰਦੀ ਸੀ। ਪਿੰਡਾਂ ਵਿੱਚ ਇਹ ਖੇਡ ਬੱਚਿਆਂ ਵੱਲੋਂ ਬਹੁਤ ਦੇਰ - ਦੇਰ ਤੱਕ ਕਾਫੀ ਸਮਾਂ ਖੇਡੀ ਜਾਂਦੀ ਹੁੰਦੀ ਸੀ। ਜਦੋਂ ਕੋਈ ਮੀਂਹ - ਝੱਖੜ ਆ ਜਾਂਦਾ , ਹਨੇਰਾ ਹੋ ਜਾਂਦਾ ਜਾਂ ਖੇਡਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਘਰੋਂ ਸੱਦਾ ਆ ਜਾਂਦਾ ਤਾਂ ਇਹ ਖੇਡ ਖਤਮ ਹੋ ਜਾਂਦੀ ਹੁੰਦੀ ਸੀ। ਪਿਆਰੇ ਬੱਚਿਓ ! ਸੱਚਮੁੱਚ ਇਹ ਖੇਡ ਸਾਡੇ ਬਚਪਨ ਦੇ ਸਮਿਆਂ ਵਿੱਚ ਹਾਸੇ - ਠੱਠੇ , ਹਲਕੀ - ਫੁਲਕੀ ਕਸਰਤ ਤੇ ਆਪਸੀ ਮਿਲਵਰਤਨ ਦਾ ਸਾਧਨ ਹੋਇਆ ਕਰਦੀ ਹੁੰਦੀ ਸੀ ; ਜੋ ਅੱਜ ਸਮੇਂ ਤੇ ਹਾਲਾਤਾਂ ਦੇ ਬਦਲਣ ਕਰਕੇ ਸ਼ਾਇਦ ਕਿੱਧਰੇ ਨਜ਼ਰ ਨਹੀਂ ਆਉਂਦੀ , ਪਰ ਆਪਣੇ ਬਚਪਨ ਦੀ ਪਿਆਰੀ ਖੇਡ ਅੰਨ੍ਹਾ - ਝੋਟਾ ਅੱਜ ਵੀ ਸਾਡੇ ਜਿਹਨ ਵਿੱਚ ਰਚੀ - ਵਸੀ ਹੋਈ ਹੈ ; ਜੋ ਕਿ ਸੱਚਮੁੱਚ ਬਚਪਨ ਵਾਲੇ ਪਿਆਰ ਨੂੰ ਤਸਦੀਕ ਕਰਦੀ ਹੈ। ਸਟੇਟ ਐਵਾਰਡੀ
 
ਮਾਸਟਰ ਸੰਜੀਵ ਧਰਮਾਣੀ 
( ਪ੍ਰਸਿੱਧ ਲੇਖਕ ਸ੍ਰੀ ਅਨੰਦਪੁਰ ਸਾਹਿਬ )ਪੰਜਾਬ
( ਸਾਹਿਤ ਵਿੱਚ ਕੀਤੇ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ )
9478561356
 
 
 

Have something to say? Post your comment