Saturday, May 18, 2024

Haryana

ਰਾਜ ਵਿਚ 6 Nursing Colleges ਸਰਕਾਰੀ Hospitals ਵਿਚ ਬਨਾਉਣ ਲਈ ਮੰਜੂਰੀ : Anil Vij

February 29, 2024 04:22 PM
SehajTimes

ਹਰਿਆਣਾ ਸਰਕਾਰ ਵੱਲੋਂ ਭਵਿੱਖ ਵਿਚ ਜਿੰਨ੍ਹੇ ਵੀ ਮੈਡੀਕਲ ਕਾਲਜ ਬਣਾਏ ਜਾਣਗੇ ਉਸ ਵਿਚ ਨਰਸਿੰਗ ਕਾਲਜ ਵੀ ਹੋਵੇਗਾ : ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਅਨਿਲ ਵਿਜ

ਗੁਣਵੱਤਾਪਰਕ ਨਰਸਾਂ ਦੇ ਤਿਆਰ ਕਰਨ ਲਈ ਨਰਸਿੰਗ ਕਾਲਜਾਂ ਦੇ ਵੱਲ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ : ਵਿਜ

ਚੰਡੀਗੜ੍ਹ :  ਹਰਿਆਣਾ ਦੇ ਸਿਹਤ, ਮੈਡੀਕਲ ਸਿਖਿਆ ਅਤੇ ਖੋਜ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਉਨ੍ਹਾਂ ਦੇ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ ਗਏ ਹਨ ਕਿ ਭਵਿੱਖ ਵਿਚ ਜਿਨ੍ਹੇ ਵੀ ਸੂਬਾ ਸਰਕਾਰ ਵੱਲੋਂ ਮੈਡੀਕਲ ਕਾਲਜ ਬਣਾਏ ਜਾਣਗੇ ਉਨ੍ਹਾਂ ਵਿਚ ਨਰਸਿੰਗ ਕਾਲਜ ਵੀ ਬਣਾਇਆ ਜਾਣਾ ਚਾਹੀਦਾ ਹੈ।

ਸ੍ਰੀ ਵਿਜ ਅੱਜ ਇੱਥੇ ਵਿਧਾਨਸਭਾ ਵਿਚ ਚੱਲ ਰਹੇ ਬਜਟ ਸੈਸ਼ਨ ਦੌਰਾਨ ਲਗਾਏ ਗਏ ਇਕ ਸੁਆਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਦਸਿਆ ਕਿ ਦੇਸ਼ ਤੇ ਵਿਦੇਸ਼ਾਂ ਵਿਚ ਨਰਸਾਂ ਦੀ ਬਹੁਤ ਹੀ ਜਰੂਰਤ ਹੈ ਪਰ ਗੁਣਵੱਤਾਪਰਕ ਨਰਸਾਂ ਨਹੀਂ ਬਣ ਪਾ ਰਹੀਆਂ ਸਨ। ਇਸ ਦੇ ਤਹਿਤ 6 ਨਰਸਿੰਗ ਕਾਲਜ ਸਰਕਾਰੀ ਹਸਪਤਾਲਾਂ ਵਿਚ ਬਨਾਉਣ ਲਈ ਮੰਜੂਰੀ ਪ੍ਰਦਾਨ ਕੀਤੀ ਗਈ ਹੈ ਕਿਉਂਕਿ ਨਰਸਾਂ ਉੱਥੇ ਚੰਗੀ ਤਰ੍ਹਾ ਨਾਲ ਟ੍ਰੇਨਡ ਹੋ ਜਾਂਦੀਆਂ ਹਨ। ਸ੍ਰੀ ਵਿਜ ਨੇ ਕਿਹਾ ਕਿ ਨਰਸਿੰਗ ਕਾਲਜਾਂ ਵੱਲੋਂ ਕਾਫੀ ਧਿਆਨ ਦਿੱਤਾ ਜਾ ਰਿਹਾ ਹੈ, ਪਹਿਲਾਂ ਨਰਸਿੰਗ ਕਾਲਜ ਇਕ ਇਕ ਕਮਰੇ ਵਿਚ ਖੋਲੇ ਗਏ ਸਨ ਅਤੇ ਇਸ ਤਰ੍ਹਾ ਦੀ ਦੁਕਾਨਾਂ ਚੱਲ ਰਹੀ ਸੀ ਜਿਨ੍ਹਾਂ ਨੁੰ ਬੰਦ ਕਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਨਰਸਿੰਗ ਦੇ ਲਈ ਇਕ ਨੀਤੀ ਬਣਾਈ ਗਈ ਹੈ ਜਿਸ ਦੇ ਤਹਿਤ ਘੱਟ ਤੋਂ 100 ਬਿਸਤਰ ਦਾ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ ਹੋਣਾ ਚਾਹੀਦਾ ਹੈ ਜਾਂ ਉਹ ਕਾਲਜ ਸਰਕਾਰ ਹਸਪਤਾਲ ਦੇ ਨਾਲ ਅਟੈਚ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦਸਿਆ ਕਿ ਸਰਕਾਰੀ ਨਰਸਿੰਗ ਕਾਲਜ ਸਾਦਤ ਨਗਰ ਰਿਵਾੜੀ ਹੁਣ ਨਿਰਮਾਣਧੀਨ ਹੈ ਅਤੇ ਨਿ+ਮਾਣ ਕੰਮ 88 ਫੀਸਦੀ ਪੂਰਾ ਹੋ ਚੁੱਕਾ ਹੈ। ਨਿਰਮਾਣ ਕੰਮ ਪੂਰਾ ਹੋਣ ਅਤੇ ਕਾਲਜ ਭਵਨ ਮੈਡੀਕਲ ਸਿਖਿਆ ਅਤੇ ਖੋਜ ਵਿਭਾਗ ਨੁੰ ਟ੍ਰਾਂਸਫਰ ਹੋਣ ਦੇ ਬਾਅਦ ਕਲਾਸਾਂ ਸ਼ੁਰੂ ਕਰ ਦਿੱਤੀ ਜਾਣਗੀਆਂ। ਸ੍ਰੀ ਵਿਜ ਨੇ ਕਿਹਾ ਕਿ ਕਾਲਜ ਨਿਰਮਾਣ ਦੇ ਸਬੰਧ ਹੋਈ ਦੇਰੀ ਦੇ ਬਾਰੇ ਵਿਚ ਪੁਛਿਆ ਜਾਵੇਗਾ ਕਿ ਕਾਲਜ ਨਿਰਮਾਣ ਵਿਚ ਦੇਰੀ ਕਿਉਂ ਹੋਈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਕਾਲਜ ਦਾ 12 ਫੀਸਦੀ ਕੰਮ ਬਾਕੀ ਹੈ ਅਤੇ ਉਸ ਦੇ ਬਾਅਦ ਫਰਨੀਚਰ ਆਦਿ ਦਾ ਕੰਮ ਵੀ ਹੋਣਾ ਹੈ। ਇਕ ਹੋਰ ਸੁਆਲ ਦੇ ਜਵਾਬ ਵਿਚ ਉਨ੍ਹਾਂ ਨੇ ਦਸਿਆ ਕਿ ਭਿਵਾਨੀ ਦਾ ਮੈਡੀਕਲ ਕਾਲਜ ਕੌਮੀ ਮੈਡੀਕਲ ਕਮਿਸ਼ਨ ਦੀ ਮੰਜੂਰੀ ਦੇ ਅਧੀਨ/ਬਾਅਅਦ ਮੈਡੀਕਲ ਕਾਲਜ ਦੇ ਵਿਦਿਅਕ ਸੈਸ਼ਨ 2024-25 ਵਿਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦੇ ਬਾਅਦ ਦਾਖਲੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਕਲਾਸਾਂ ਸ਼ੁਰੂ ਹੋ ਜਾਣਗੀਆਂ।

Have something to say? Post your comment

 

More in Haryana

ACB ਦੀ ਟੀਮ ਨੇ ਜੇਈ ਨੂੰ 20000 ਰੁਪਏ ਦੀ ਰਿਸ਼ਵਤ ਲੈਂਦੇ ਕੀਤਾ ਗਿਰਫਤਾਰ

ਹਰਿਆਣਾ ਵਿਚ ਸਰਵਿਸ ਵੋਟਰ ਦੀ ਗਿਣਤੀ 1 ਲੱਖ 11 ਹਜਾਰ ਤੋਂ ਹੈ ਵੱਧ : ਅਨੁਰਾਗ ਅਗਰਵਾਲ

ਰਾਜਨੀਤਿਕ ਪਾਰਟੀਆਂ ਆਪਣੇ ਉਮੀਦਵਾਰਾਂ ਦਾ ਅਧਰਾਧਿਕ ਰਿਕਾਰਡ ਕਰਨ ਪਬਲਿਕ : ਚੋਣ ਅਧਿਕਾਰੀ

ਵਾਤਾਵਰਣ ਅਤੇ ਭੂਮੀ ਸੁਰੱਖਿਆ ਲਈ ਪੌਧਾਰੋਪਣ ਜਰੂਰੀ

ਹਰਿਆਣਾ ਵਿਚ ਜਬਤ ਕੀਤੀ ਗਈ 11.50 ਕਰੋੜ ਰੁਪਏ ਦੀ ਨਗਦੀ

ਹਰਿਆਣਾ ਕੈਬਨਿਟ ਨੇ ਹਰਿਆਣਾ ਪੁਲਿਸ ਜਿਲ੍ਹਾ (ਆਮ ਕਾਡਰ) ਵਿਚ ਭਾਰਤੀ ਰਿਜਰਵ ਬਟਾਲਿਅਨ ਦੇ ਪੁਲਿਸ ਪਰਸੋਨਲਸ ਦਾ ਮਰਜ ਨਿਯਮ, 2024 ਨੂੰ ਦਿੱਤੀ ਮੰਜੂਰੀ

ਇਗਨੂੰ ਵਿਚ ਜੁਲਾਈ 2024 ਸੈਸ਼ਨ ਲਈ ਦਾਖਲਾ ਸ਼ੁਰੂ

ਸੂਬੇ ਵਿਚ ਲੋਕਸਭਾ ਚੋਣ ਵਿਚ 20031 ਚੋਣ ਕੇਂਦਰਾਂ ਦੀ ਕੀਤੀ ਜਾਵੇਗੀ ਵੈਬਕਾਸਟਿੰਗ : ਅਨੁਰਾਗ ਅਗਰਵਾਲ

ਜਿਲ੍ਹਾ ਚੋਣ ਆਈਕਨ ਦੇ ਸੈਲਫੀ ਪੁਆਇੰਟ ਵੋਟਰਾਂ ਨੂੰ ਕਰ ਰਹੇ ਹਨ ਆਕਰਸ਼ਿਤ : ਅਨੁਰਾਗ ਅਗਰਵਾਲ

ਪੁਲਿਸ ਮਹਾਨਿਦੇਸ਼ਕ ਸ਼ਤਰੁਜੀਤ ਕਪੂਰ ਦੀ ਅਗਵਾਈ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਪ੍ਰਬੰਧਿਤ