Sunday, January 11, 2026
BREAKING NEWS

Haryana

ਨਫ਼ੇ ਸਿੰਘ ਰਾਠੀ ਦੀ ਹਤਿਆ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ : ਗ੍ਰਹਿ ਮੰਤਰੀ ਅਨਿਲ ਵਿਜ

February 26, 2024 08:49 PM
SehajTimes

ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਇੰਡੀਅਨ ਨੈਸ਼ਨਲ ਲੋਕਦੱਲ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਸ੍ਰੀ ਨਫੇ ਸਿੰਘ ਰਾਠੀ ਦੀ ਹਤਿਆ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਹਤਿਆਕਾਂਡ ਦੇ ਦੋਸ਼ੀਆਂ ਨੂੰ ਬਿਲਕੁੱਲ ਵੀ ਬਖਸ਼ਿਆ ਨਹੀਂ ਜਾਵੇਗੀ ਅਤੇ ਸਖਤ ਤ ਸਖਤ ਕਾਰਵਾਈ ਕੀਤੀ ਜਾਵੇਗੀ। ਸ੍ਰੀ ਵਿਜ ਅੱਜ ਇੱਥੇ ਵਿਧਾਨਸਭਾ ਵਿਚ ਬਜਟ ਸੈਸ਼ਨ ਦੌਰਾਨ ਲਿਆਏ ਗਏ ਕੰਮ ਰੋਕੋ ਪ੍ਰਸਤਾਵ ਦੇ ਸਬੰਧ ਵਿਚ ਆਪਣਾ ਜਵਾਬ ਦੇ ਰਹੇ ਸਨ। ਗ੍ਰਹਿ ਮੰਤਰੀ ਨੇ ਇਸ ਹਤਿਆਕਾਂਡ ’ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਵਿਧਾਨਸਭਾ ਦੇ ਸਦਨ ਦੀ ਤਸੱਲੀ ਸੀਬੀਆਈ ਜਾਂਚ ਤੋਂ ਹੁੰਦੀ ਹੈ ਤਾਂ ਇਸ ਹਤਿਆਕਾਂਡ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ। ਸ੍ਰੀ ਵਿਜ ਨੇ ਕਿਹਾ ਕਿ ਇਹ ਬਹੁਤ ਹੀ ਦੁਖਦ ਘਟਨਾ ਹੈ ਅਤੇ ਨਫੇ ਸਿੰਘ ਰਾਠੀ ਉਨ੍ਹਾਂ ਦੇ ਨਾਲ ਸਾਲ 1990 ਅਤੇ 2000 ਤੋਂ ਵਿਧਾਇਕ ਰਹੇ ਅਤੇ ਨਫੇ ਸਿੰਘ ਉਨ੍ਹਾਂ ਦੇ ਚੰਗੇ ਮਿੱਤਰ ਵੀ ਸਨ।

ਨਫੇ ਸਿੰਘ ਰਾਠੀ ਦੇ ਭਤੀਜੇ ਵੱਲੋਂ ਰਾਜਨੀਤਿਕ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ : ਵਿਜ

ਸ੍ਰੀ ਵਿਜ ਨੇ ਕਿਹਾ ਕਿ ਵਿਜੇਂ ਹੀ ਉਨ੍ਹਾਂ ਨੇ ਇਸ ਹਤਿਆਕਾਂਡ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਪ੍ਰਭਾਵ ਨਾਲ ਪੁਲਿਸ ਡਾਇਰੈਕਟਰ ਜਨਰਲ, ਝੱਜਰ ਦੇ ਪੁਲਿਸ ਸੁਪਰਡੈਂਟ ਅਤੇ ਐਸਟੀਐਫ ਦੇ ਪ੍ਰਮੁੱਖ ਨਾਲ ਗੱਲ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਨੂੰ ਐਸਟੀਐਫ ਦੇ ਪ੍ਰਮੁੱਖ ਨੂੰ ਸੌਂਪਿਆ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪੁਲਿਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਸਬੰਧ ਵਿਚ ਕਈ ਪਹਿਲੂਆਂ ਦੇ ਬਾਰੇ ਵਿਚ ਉਹ ਸਦਨ ਨੂੰ ਨਹੀਂ ਦੱਸ ਸਕਦੇ ਹਨ ਪਰ ਇਸ ਹਤਿਆਕਾਂਡ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਹਤਿਆਕਾਂਡ ਵਿਚ ਨਫੇ ਸਿੰਘ ਰਾਠੀ ਦੇ ਭਤੀਜੇ ਵੱਲੋਂ ਰਾਜਨੀਤਿਕ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ।

ਜੇਕਰ ਕੋਈ ਚਿੱਠੀ ਉਨ੍ਹਾਂ ਦੇ ਦਫਤਰ ਵਿਚ ਆਵੇ ਅਤੇ ਕੰਮ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ : ਵਿਜ

ਸਦਨ ਵਿਚ ਇਸ ਹਤਿਆਕਾਂਡ ਦੇ ਸਬੰਧ ਵਿਚ ਵਿਰੋਧੀ ਧਿਰ ਵੱਲੋੋਂ ਚੁੱਕੇ ਗਏ ਨਫੇ ਸਿੰਘ ਰਾਠੀ ਵੱਲੋਂ ਮੰਗੀ ਗਈ ਸੁਰੱਖਿਆ ਦੇ ਸੁਆਲ ਦੇ ਜਵਾਬ ਵਿਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਸਹੀ ਹੈ ਕਿ ਨਫੇ ਸਿੰਘ ਰਾਠੀ ਜੀ ਨੇ ਸੁਰੱਖਿਆ ਮੰਗੀ ਸੀ ਅਤੇ ਝੱਜਰ ਦੇ ਪੁਲਿਸ ਸੁਪਰਡੈਂਟ ਦਾ 14 ਜੁਲਾਈ, 2022 ਨੂੰ ਸੁਰੱਖਿਆ ਦੇ ਸਬੰਧ ਪੱਤਰ ਪੇਸ਼ ਕੀਤਾ ਸੀ ਅਤੇ ਇਸ ਸਬੰਧ ਵਿਚ 343 ਨੰਬਰ ਮੁਕਦਮਾ ਦਰਜ ਕੀਤਾ ਗਿਆ। ਇਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਵਾਲੀ ਧਮਕੀਆਂ ਦੇ ਬਾਰੇ ਵਿਚ ਤਫਤੀਸ਼ ਕੀਤੀ ਅਤੇ ਤਫਤੀਸ਼ ਵਿਚ ਪਾਇਆ ਕਿ ਕਲਕੱਤਾ ਦਾ ਇਕ ਵਿਅਕਤੀ ਉਨ੍ਹਾਂ ਨੂੰ ਟੈਲੀਫੋਨ ’ਤੇ ਧਮਕੀਆਂ ਦਿੰਦਾ ਸੀ, ਜਿਸ ਨੂੰ ਫੜਿਆ ਗਿਆ। ਇਸ ਤੋਂ ਇਲਾਵਾ, ਸ੍ਰੀ ਵਿਜ ਨੇ ਕਿਹਾ ਕਿ ਇਸ ਬਾਰੇ ਵਿਚ ਉਨ੍ਹਾਂ ਦਾ ਦਫਤਰ ਵਿਚ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਸੀ, ਜੇਕਰ ਕੋਈ ਪੱਤਰ ਉਨ੍ਹਾਂ ਦੇ ਦਫਤਰ ਵਿਚ ਆਵੇ ਅਤੇ ਕੰਮ ਨਾ ਹੋਵੇ, ਅਜਿਹਾ ਹੋ ਹੀ ਨਹੀਂ ਸਕਦਾ।

ਕਾਂਗਰਸ ਦੇ ਰਾਜ ਵਿਚ ਵਧੇ ਅਪਰਾਧ ਨੂੰ ਅਸੀਂ ਕੀਤਾ ਕੰਟਰੋਲ : ਵਿਜ

ਸ੍ਰੀ ਵਿਜ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਸਬੰਧ ਵਿਚ ਕਿਹਾ ਕਿ ਅਪਰਾਧ ਵਧਿਆ ਪਰ ਕਦੋ ਵਧਿਆ ਅਤੇ ਕਿਸਨੇ ਗੁੰਡਾਗਰਦੀ ਵਧਾਈ, ਮੈਂ ਦੱਸਦਾ ਹਾਂ, ਕਾਂਗਰਸ ਦੇ ਰਾਜ ਵਿਚ ਗੁੰਡਾਗਰਦੀ ਵਧੀ। ਗ੍ਰਹਿ ਮੰਤਰੀ ਨੇ ਅਪਰਾਧ ਦੇ ਆਂਕੜਿਆਂ ਦੇ ਬਾਰੇ ਵਿਚ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਹਤਿਆ ਦੇ ਸਾਲ 2005 ਵਿਚ 784 ਮਾਮਲੇ ਸਨ ਜੋ 2014 ਵਿਚ ਵੱਧ ਕੇ 1106 ਹੋਏ। ਇਸੀ ਤਰ੍ਹਾ, ਡਕੈਤੀ ਸਾਲ 2005 ਵਿਚ 88 ਸੀ, ਜੋ ਸਾਲ 2014 ਵਿਚ ਵੱਧ ਕੇ 172 ਹੋ ਗਏ। ਲੁੱਟ-ਕਸੁੱਟ ਸਾਲ 2005 ਵਿਚ 390 ਸੀ, ਜੋ ਸਾਲ 2014 ਵਿਚ ਵੱਧ ਕੇ 874 ਹੋ ਗਈ। ਸਨੇਚਿੰਗ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1166 ਹੋ ਗਈ। ਜਬਰਜਨਾਹ ਸਾਲ 2005 ਵਿਚ 461 ਸੀ, ਜੋ ਸਾਲ 2014 ਵਿਚ ਵੱਧ ਕੇ 1174 ਹੋ ਗਈ। ਮਹਿਲਾਵਾਂ ਦੇ ਵਿਰੁੱਧ ਅਪਰਾਧ ਸਾਲ 2005 ਵਿਚ 380 ਸੀ, ਜੋ ਸਾਲ 2014 ਵਿਚ ਵੱਧ ਕੇ 1680 ਹੋ ਗਿਆ। ਬੱਚਿਆਂ ਦਾ ਅਗਵਾ ਸਾਲ 2005 ਵਿਚ 492 ਸੀ, ਜੋ ਸਾਲ 2014 ਵਿਚ ਵੱਧ ਕੇ 3082 ਹੋ ਗਈ। ਹਤਿਆ ਦਾ ਯਤਨ ਸਾਲ 2005 ਵਿਚ 513 ਸੀ, ਜੋ ਸਾਲ 2014 ਵਿਚ ਵੱਧ ਕੇ 783 ਹੋ ਗਈ। ਦਹੇਜ ਹਤਿਆ ਸਾਲ 2005 ਵਿਚ 212 ਸੀ, ਜੋ ਸਾਲ 2014 ਵਿਚ ਵੱਧ ਕੇ 293 ਹੋੋ ਗਈ। ਸ੍ਰੀ ਵਿਜ ਨੇ ਵਿਰੋਧੀ ਧਿਰ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਜੋ ਤੁਸੀਂ ਕਰ ਕੇ ਗਏ, ਉਸ ਨੂੰ ਅਸੀਂ ਕੰਟਰੋਲ ਕੀਤਾ।

ਸਾਲ 2022 ਵਿਚ 354 ਅਤੇ ਸਾਲ 2023 ਵਿਚ 438 ਵਾਂਟੇਡ ਦੋਸ਼ੀਆਂ ਨੂੰ ਗਿਰਫਤਾਰ ਕੀਤਾ : ਵਿਜ

ਇਸੀ ਤਰ੍ਹਾ, ਉਨ੍ਹਾਂ ਨੇ ਡਿਟੇਂਸ਼ਨ ਰੇਟ ਦੇ ਬਾਰੇ ਵਿਚ ਦਸਿਆ ਕਿ ਹਤਿਆ ਦੇ ਮਾਮਲਿਆਂ ਵਿਚ ਡਿਟੇਂਸ਼ਨ ਰੇਟ 90.90 ਫੀਸਦੀ , ਅਗਵਾ ਵਿਚ 87 ਫੀਸਦੀ, ਡਕੈਤੀ ਵਿਚ 89 ਫੀਸਦੀ, ਲੁੱਟ-ਕਸੁੱਟ ਵਿਚ 78 ਫੀਸਦੀ, ਛੇੜਛਾੜ ਵਿਚ 98.30 ਫੀਸਦੀ, ਜਬਰ-ਜਨਾਹ ਵਿਚ 99.70 ਫੀਸਦੀ, ਦਹੇਜ ਹਤਿਆ ਵਿਚ 100 ਫੀਸਦੀ, ਦਹੇਜ ਉਤਪੀੜਨ ਵਿਚ 99 ਫੀਸਦੀ, ਮਹਿਲਾ ਅਗਵਾ ਵਿਚ 99 ਫੀਸਦੀ ਹੈ। ਉਨ੍ਹਾਂ ਨੇ ਦਸਿਆ ਕਿ ਗਿਰੋਹਾਂ ਨੂੰ ਫੜਨ ਲਈ ਐਸਟੀਐਫ ਦਾ ਗਠਨ ਕੀਤਾ ਹੋਇਆ ਹੈ ਅਤੇ ਸਾਲ 2022 ਵਿਚ 473 ਅਤੇ ਸਾਲ 2023 ਵਿਚ 466 ਗਿਰੋਹਾਂ ਨੂੰ ਫੜਿਆ ਅ?ਗਾ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2022 ਵਿਚ 18 ਕਰੋੜ 11 ਲੱਖ 18 ਹਜਾਰ 425 ਰੁਪਏ ਗਿਰੋਹਾਂ ਤੋਂ ਰਿਕਵਰੀ ਕੀਤੀ ਗਈ ਅਤੇ ਸਾਲ 2023 ਵਿਚ 14 ਕਰੋੜ 89 ਲੱਖ 4 ਹਜਾਰ 395 ਰੁਪਏ ਰਿਕਵਰੀ ਇੰਨ੍ਹਾਂ ਗਿਰੋਹਾਂ ਤੋਂ ਕੀਤੀ ਗਈ ਹੈ। ਇਸੀ ਤਰ੍ਹਾ ਸਾਲ 2022 ਵਿਚ 354 ਵਾਂਟੇਂਡ ਦੋਸ਼ੀਆਂ ਨੂੰ ਫੜਿਆ ਗਿਆ ਹੈ ਅਤੇ ਅਜਿਹੇ ਹੀ ਸਾਲ 2023 ਤੋਂ 436 ਵਾਂਟੇਂਡ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ।

ਰਾਜ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ : ਵਿਜ

ਉਨ੍ਹਾਂ ਨੇ ਪੁਲਿਸ ਦੀ ਕਾਰਜ ਪ੍ਰਣਾਲੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਹਾਲ ਹੀ ਵਿਚ ਮਾਤੂਰਾਮ ਦਾ ਮਾਮਲਾ ਹੋਇਆ ਸੀ ਅਤੇ ਅਸੀਂ ਇਸ ਮਾਮਲੇ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਨੂੰ ਫੜਿਆ। ਉਨ੍ਹਾਂ ਨੇ ਕਿਹਾ ਕਿ ਰਾਜ ਦੀ ਪੁਲਿਸ ਦਿਨ-ਰਾਤ ਆਪਣੀ ਜਾਨ ਲਗਾ ਕੇ ਕੰਮ ਕਰ ਰਹੀ ਹੈ ਅਤੇ ਨਫੇ ਸਿੰਘ ਰਾਠੀ ਹਤਿਆਕਾਂਡ ਦਾ ਮਾਮਲਾ ਵੀ ਐਸਟੀਐਫ ਨੁੰ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਵੀ ਅਸੀਂ ਹਤਿਆਰਿਆਂ ਨੂੰ ਫੜਾਂਗੇ।

Have something to say? Post your comment

 

More in Haryana

ਏਨੀਮਿਆ ਮੁਕਤ ਭਾਰਤ ਮੁਹਿੰਮ ਵਿੱਚ ਹਰਿਆਣਾ ਮੋਹਰੀ ਸੂਬਾ ਬਣ ਕੇ ਉਭਰਿਆ : ਸਿਹਤ ਮੰਤਰੀ ਆਰਤੀ ਸਿੰਘ ਰਾਓ

ਲੋਕ ਨਿਰਮਾਣ ਵਿਭਾਗ ਖੁਦ ਨੂੰ ਇੱਕ ਬ੍ਰਾਂਡ ਵਜੋ ਸਥਾਪਿਤ ਕਰੇ : ਰਣਬੀਰ ਗੰਗਵਾ

ਸੂਬੇ ਦੇ ਬਜਟ ਨੂੰ ਰੁਜ਼ਗਾਰਪਰਕ ਅਤੇ ਉਦਯੋਗਾਂ ਦੇ ਅਨੁਕੂਲ ਬਨਾਉਣਾ ਸਰਕਾਰ ਦਾ ਟੀਚਾ : ਮੁੱਖ ਮੰਤਰੀ

ਹਰਿਆਣਾ ਇਨਲੈਂਡ ਮੱਛੀ ਪਾਲਣ ਵਿੱਚ ਮੋਹਰੀ ਸੂਬੇ ਵਜੋ ਉਭਰਿਆ : ਸ਼ਿਆਮ ਸਿੰਘ ਰਾਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਚਪੀਪੀਸੀ ਅਤੇ ਐਚਪੀਡਬਲਿਯੂਪੀਸੀ ਦੀ ਮੀਟਿੰਗਾਂ ਦੀ ਅਗਵਾਈ ਕੀਤੀ, ਇਸ ਵਿੱਚ ਲਗਭਗ 40.62 ਕਰੋੜ ਰੁਪਏ ਦੀ ਬਚੱਤ ਹੋਈ

ਵਿਕਸਿਤ ਭਾਰਤ-ਜੀ ਰਾਮ ਜੀ ਐਕਟ 'ਤੇ ਦੁਸ਼ਪ੍ਰਚਾਰ ਕਰ ਰਹੇ ਕਾਂਗ੍ਰੇਸ ਅਤੇ ਇੰਡੀ ਗਠਬੰਧਨ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਿਗਿਆਨ ਨੂੰ ਲੈਬਸ ਦੀ ਦੀਵਾਰਾਂ ਤੋਂ ਬਾਹਰ ਕੱਢ ਕੇ ਉਨ੍ਹਾਂ ਦਾ ਲਾਭ ਸਮਾਜ ਦੇ ਆਖੀਰੀ ਵਿਅਕਤੀ ਤੱਕ ਪਹੁੰਚਾਉਣ, ਮੁੱਖ ਮੰਤਰੀ ਨੇ ਵਿਗਿਆਨਕਾਂ ਨੂੰ ਕੀਤੀ ਅਪੀਲ

ਪੰਚਾਇਤ ਮੰਤਰੀ ਕ੍ਰਿਸ਼ਣ ਲਾਲ ਪੰਵਾਰ ਅਤੇ ਰਾਸ਼ਟਰੀ ਸਕੱਤਰ ਓਮਪ੍ਰਕਾਸ਼ ਧਨਖੜ ਨੇ ਕੀਤਾ ਸ਼ਹੀਦ ਕਰਣ ਸਿੰਘ ਦੀ ਪ੍ਰਤਿਮਾ ਦਾ ਉਦਘਾਟਨ

ਹਰਿਆਣਾ ਵਿੱਚ ਜਲਦੀ ਦਿੱਤੀ ਜਾਵੇਗੀ ਨੌਜੁਆਨਾਂ ਨੂੰ ਵੱਡੀ ਗਿਣਤੀ ਵਿੱਚ ਨੋਕਰੀਆਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹੁਣ ਤਿੰਨ ਦਿਨ ਵਿੱਚ ਮਿਲੇਗਾ ਵਜਨ ਅਤੇ ਮਾਪ ਦੇ ਫੈਰੀਫਿਕੇਸ਼ਨ ਦਾ ਆਨਲਾਇਨ ਸਰਟੀਫਿਕੇਟ