Friday, September 19, 2025

Sports

ਅੰਪਾਇਰ ਮੈਨਨ ਤੇ ਰੀਫ਼ੇਲ ਨੇ ਕੋਰੋਨਾ ਦੇ ਖ਼ਤਰੇ ਕਾਰਨ ਆਈ.ਪੀ.ਐਲ ਛਡਿਆ

April 29, 2021 04:56 PM
SehajTimes

ਨਵੀਂ ਦਿੱਲੀ : ਭਾਰਤ ਦੇ ਚੋਟੀ ਦੇ ਅੰਪਾਇਰ ਨਿਤਿਨ ਮੈਨਨ ਤੇ ਆਸਟ੍ਰੇਲੀਆ ਦੇ ਪਾਲ ਰੀਫ਼ੇਲ ਨਿੱਜੀ ਕਾਰਨਾਂ ਕਰ ਕੇ ਆਈ. ਪੀ. ਐੱਲ. ਤੋਂ ਹਟ ਗਏ ਹਨ। ਪਤਾ ਲੱਗਾ ਹੈ ਕਿ ਇੰਦੌਰ ਦੇ ਰਹਿਣ ਵਾਲੇ ਮੈਨਨ ਦੀ ਪਤਨੀ ਤੇ ਮਾਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਇਸ ਲਈ ਉਨ੍ਹਾਂ ਆਈ. ਪੀ. ਐਲ. ਦੇ ਜੈਵ ਸੁਰੱਖਿਅਤ ਮਾਹੌਲ ’ਚੋਂ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ। ਮੈਨਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਅੰਪਾਇਰਾਂ ਦੇ ਇਲੀਟ ਪੈਨਲ ’ਚ ਸ਼ਾਮਲ ਇਕੋ-ਇਕ ਭਾਰਤੀ ਹਨ। ਉਨ੍ਹਾਂ ਦੀ ਭਾਰਤ ਤੇ ਇੰਗਲੈਂਡ ਵਿਚਾਲੇ ਹਾਲ ਹੀ ’ਚ ਖ਼ਤਮ ਹੋਈ ਸੀਰੀਜ਼ ਦੌਰਾਨ ਵਧੀਆ ਅੰਪਾਇਰਿੰਗ ਲਈ ਕਾਫ਼ੀ ਸ਼ਲਾਘਾ ਹੋਈ ਸੀ।
 ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਭਾਸ਼ਾ ਨੂੰ ਕਿਹਾ ਕਿ ਨਿਤਿਨ ਆਈ. ਪੀ. ਐਲ. ਤੋਂ ਹਟ ਗਏ ਹਨ ਕਿਉਂਕਿ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਕੋਵਿਡ-19 ਦੇ ਪਾਜ਼ੇਟਿਵ ਪਾਏ ਗਏ ਹਨ। ਉਹ ਹੁਣ ਸਾਰੇ ਮੈਚਾਂ ਦਾ ਸੰਚਾਲਨ ਕਰਨ ਦੀ ਹਾਲਤ ’ਚ ਨਹੀਂ ਹਨ। ਇਸੇ ਤਰ੍ਹਾਂ ਰੀਫ਼ੇਲ ਨੇ ਭਾਰਤ ’ਚ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਦੇਖਦਿਆਂ ਆਸਟ੍ਰੇਲੀਆ ’ਚ ਯਾਤਰਾ ਦੀ ਪਾਬੰਦੀ ਲਾਉਣ ਕਾਰਨ ਆਈ. ਪੀ. ਐਲ. ਤੋਂ ਹਟਣ ਦਾ ਫ਼ੈਸਲਾ ਲਿਆ।

Have something to say? Post your comment