ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਸਲਾਨਾ ਨਤੀਜਿਆਂ ਵਿੱਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ, ਜੈਤੋ ਜ਼ਿਲਾ ਫਰੀਦਕੋਟ ਦੀ ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਪੁੱਤਰੀ ਸ਼੍ਰੀ ਨਰਿੰਦਰ ਕੁਮਾਰ ਪ੍ਰਜਾਪਤੀ ਨੇ 600 ਵਿੱਚੋਂ 600 ਅੰਕਾਂ ਨਾਲ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਸਟਾਫ ਅਤੇ ਪ੍ਰਜਾਪਤ ਸਮਾਜ ਦਾ ਨਾਮ ਦੁਨੀਆਂ ਦੇ ਕੋਨੇ-ਕੋਨੇ ਤੱਕ ਚਮਕਾਇਆ ਹੈ।