ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ਤੋਂ ਆਪਣੀਆਂ 74 ਸਫ਼ਾਈ ਮੁਹਿੰਮਾਂ ਰਾਹੀਂ ਕਰੀਬ 30 ਹਜ਼ਾਰ ਕਿਲੋ ਪਲਾਸਟਿਕ ਦੇ ਲਿਫ਼ਾਫੇ ਅਤੇ ਹੋਰ ਕੂੜਾ ਇਕੱਠਾ ਕਰਨ ਵਾਲੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਟੀਮ ਨੇ ਵਾਤਾਵਰਨ ਪਾਰਕ, ਜੇਲ੍ਹ ਰੋਡ ਨੇੜੇ ਮੰਦਰ ਕੋਲ ਕੂੜੇ ਦੇ ਢੇਰ ਅਤੇ ਝਾੜੀਆਂ ਨਾਲ ਭਰੇ ਇੱਕ ਕੋਨੇ ਨੂੰ ਖੂਬਸੂਰਤ ਬਟਰਫਲਾਈ ਤੇ ਹਰਬਲ ਪਾਰਕ ਵਿੱਚ ਤਬਦੀਲ ਕਰਕੇ ਸ਼ਹਿਰ ਲਈ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।