ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇਥੇ ਇੱਕ ਬਿਆਨ ਵਿੱਚ ਦਿੱਲੀ ਦੇ ਦੀ ਬਹੁਪੱਖੀ ਸ਼ਖ਼ਸੀਅਤ ਸਰਦਾਰ ਤਰਲੋਚਨ ਸਿੰਘ ਭਾਟੀਆ (ਜੋ ਪ੍ਰਕਾਸ਼ ਮੁਹੱਲਾ ,ਗੜੀ ਖੇਤਰ ਵਿੱਚ ਈਸਟ ਆਫ ਕੈਲਾਸ਼ ਦੇ ਵਾਸੀ ਹਨ ) ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਆਯੋਜਿਤ ਕੀਤੀ ਗਈ ਸਨੇਹ, ਆਪਣਾਪਣ ਅਤੇ ਪਿਆਰ ਨਾਲ ਭਰਪੂਰ ਮਿਲਣੀ ਨੇ ਆਪਸੀ ਸਾਂਝ ਅਤੇ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤ ਕੀਤਾ ਹੈ।