ਖਰੜ ਦੇ ਵਾਰਡ ਨੰਬਰ 5 ਦੇ ਬਾਸ਼ਿੰਦਿਆਂ ਨੇ ਇਕ ਮੀਟਿੰਗ ਕਰਕੇ ਲੋਕ ਆਵਾਜ਼ ਐਸੋਸੀਏਸ਼ਨ ਵਾਰਡ ਨੰਬਰ 5 ਦੇ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ। ਸ੍ਰੀ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਇਕੱਤਰ ਹੋਏ ਮੈਂਬਰਾਂ ਨੇ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਐਸੋਸੀਏਸ਼ਨ ਦੇ ਸੰਵਿਧਾਨ ਨੂੰ ਪ੍ਰਵਾਨਗੀ ਦਿੱਤੀ ਅਤੇ ਜਥੇਬੰਦੀ ਦੀ ਰਜਿਸਟਰੇਸ਼ਨ ਕਰਵਾਉਣ ਲਈ ਵੀ ਮਤਾ ਪਾਸ ਕੀਤਾ।