ਪੰਜਾਬ ਸਰਕਾਰ ਦੀ ਅਗਵਾਈ ਵਿਚ 'ਚੇਤਨਾ ਪ੍ਰੋਜੈਕਟ' ਅਧੀਨ ਲੜਕੀਆਂ ਲਈ ਚਲਾਈ ਗਈ ਵਿਸ਼ੇਸ਼ ਸੈਲਫ ਡਿਫੈਂਸ (ਆਤਮ-ਰੱਖਿਆ) ਸਿਖਲਾਈ ਵਰਕਸ਼ਾਪ ਦੇ ਸਮਾਪਨ 'ਤੇ ਵਿਸ਼ੇਸ਼ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਿਖਲਾਈ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ।
ਸ਼ਹੀਦ ਬਾਬਾ ਦੀਪ ਸਿੰਘ ਦਲ, ਪੰਜਾਬ ਵੱਲੋਂ ਗੁਰਦੁਆਰਾ ਟਰੱਕ ਯੂਨੀਅਨ, ਘੱਗਾ ਰੋਡ, ਸਮਾਣਾ ਵਿਖੇ 8ਵਾਂ ਗੱਤਕਾ ਦਿਵਸ ਸਮਾਗਮ ਦਾ ਬਹੁਤ ਹੀ ਸ਼ਾਨਦਾਰ ਆਯੋਜਨ ਕੀਤਾ ਗਿਆ।