ਪੰਜਾਬੀ ਫਿਲਮ 'ਦ ਗ੍ਰੇਟ ਪੰਜਾਬ ਰੋਬਰੀ' ਦੀ ਰਿਲੀਜ਼ ਤੋਂ ਪਹਿਲਾਂ ਫਿਲਮ ਦੀ ਸਟਾਰਕਾਸਟ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੀ। ਫਿਲਮ ਦੇ ਮੁੱਖ ਅਦਾਕਾਰ ਰਾਜ ਕੁੰਦਰਾ ਨੇ ਆਪਣੇ ਸਹਿ-ਕਲਾਕਾਰਾਂ ਨਾਲ ਸ਼ਹਿਰ ਦੇ ਪ੍ਰਸਿੱਧ ਬ੍ਰਦਰ ਢਾਬੇ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮਸ਼ਹੂਰ ਕੁਲਚਿਆਂ ਅਤੇ ਲੱਸੀ ਦਾ ਭਰਪੂਰ ਆਨੰਦ ਮਾਣਿਆ।