ਖੇਤੀਬਾੜੀ ਮੰਡੀਕਰਨ ਦੇ ਡਿਜੀਟਲਾਈਜ਼ੇਸ਼ਨ, ਆਧੁਨਿਕੀਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮਕਸਦ ਨਾਲ ਨੈਸ਼ਨਲ ਕੌਂਸਲ ਆਫ਼ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਂਬ) ਦੇ ਚੇਅਰਮੈਨ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪੈਰਿਸ (ਫਰਾਂਸ) ਸਥਿਤ ਵਿਸ਼ਵ ਪ੍ਰਸਿੱਧ ਰੁੰਗਿਸ ਇੰਟਰਨੈਸ਼ਨਲ ਹੋਲਸੇਲ ਮਾਰਕੀਟ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।