ਅੱਜ ਫ੍ਰੀ ਟ੍ਰੇਡ ਸਮਝੌਤਿਆਂ ਖ਼ਿਲਾਫ਼ ਦੇਸ਼ ਭਰ ਦੀਆਂ ਕਿਸਾਨ ਮਜਦੂਰ ਅਤੇ ਵੱਖ ਵੱਖ ਤਰ੍ਹਾਂ ਦੀਆਂ ਜਨਤਕ ਜਥੇਬੰਦੀਆਂ ਵੱਲੋਂ ਤਿਆਰ ਕੀਤੇ ਗਏ ਸਾਂਝੇ ਮੰਚ "ਦੇਸ਼ ਬਚਾਓ ਮੋਰਚਾ" ਵੱਲੋਂ ਅੱਜ ਸੰਘਰਸ਼ ਦਾ ਬਿਗੁਲ ਫੂਕਦੇ ਹੋਏ, ਮੋਰਚੇ ਦੀਆਂ ਪਿਛਲੇ ਦਿਨੀ ਹੋਈਆਂ ਮੀਟਿੰਗਾਂ ਦੌਰਾਨ ਤਹਿ ਕੀਤੇ ਗਏ ਪਲੇਠੀ ਦੇ ਐਕਸ਼ਨ ਵੱਜੋਂ ਦੇਸ਼ ਭਰ ਵਿੱਚ ਡੀ.ਸੀ., ਐਸ. ਡੀ. ਐਮ. ਅਤੇ ਤਹਿਸੀਲ ਪੱਧਰ ਤੇ ਵਿਸ਼ਾਲ ਮੋਟਰਸਾਈਕਲ ਮਾਰਚ ਕਰਕੇ ਇਹਨਾਂ ਦਫ਼ਤਰਾਂ ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਇਹ ਸਮਝੌਤੇ ਰੱਦ ਕਰਨ ਲਈ ਮੰਗ ਪੱਤਰ ਭੇਜਣ ਦੇ ਪ੍ਰੋਗਰਾਮ ਨੂੰ ਜਬਰਦਸਤ ਹੁੰਗਾਰਾ ਮਿਲਿਆ,