ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਿਤਿਨ ਨਬੀਨ 'ਤੇ ਤੰਜ ਕੱਸਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮੁੜ ਸਥਾਪਿਤ ਕਰਨ ਦੇ ਝੂਠੇ ਸੁਪਨੇ ਵੇਚ ਰਹੇ ਹਨ, ਜੋ ਨਾ ਤਾਂ ਇਤਿਹਾਸਕ ਤੌਰ 'ਤੇ ਅਤੇ ਨਾ ਹੀ ਭੂਗੋਲਿਕ ਤੌਰ 'ਤੇ ਸੰਭਵ ਹੈ।