Friday, May 17, 2024

Nabha

ਸੀ ਪਾਈਟ ਕੈਂਪ ਨਾਭਾ ਵੱਲੋਂ ਫ਼ੌਜ 'ਚ ਭਰਤੀ ਲਈ ਟਰੇਨਿੰਗ ਕੈਂਪ ਸ਼ੁਰੂ

ਸੀ-ਪਾਈਟ ਕੈਂਪ ਨਾਭਾ ਦੇ ਟ੍ਰੇਨਿੰਗ ਅਫ਼ਸਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਫ਼ੌਜ ਦੀ ਭਰਤੀ ਤੋਂ ਪਹਿਲਾਂ ਲਿਖਤੀ ਪੇਪਰ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਸਬੰਧੀ ਪੂਰੇ ਪੰਜਾਬ ਦੇ ਵਿੱਚ 14 ਕੈਂਪ ਲਗਾਏ ਜਾ ਰਹੇ ਹਨ

ਨਗਰ ਨਿਗਮ ਦਾ ਉਪਰਾਲਾ, ਨਾਭਾ ਰੋਡ ਉੱਪਰ 1 ਕਿਲੋਮੀਟਰ ਤੱਕ ਕੀਤੀ ਪਲਾਸਟਿਕ ਕੂੜੇ ਦੀ ਸਫਾਈ

ਨਗਰ ਨਿਗਮ ਪਟਿਆਲਾ ਵੱਲੋਂ 5 ਫਰਵਰੀ ਤੋਂ 10 ਫਰਵਰੀ ਤੱਕ ਚਲਾਈ ਜਾ ਰਹੀ ਇੱਕ ਵਿਸ਼ੇਸ਼ ਸਾਫ-ਸਫਾਈ ਮੁਹਿੰਮ ਤਹਿਤ ਅੱਜ ਨਾਭਾ ਰੋਡ ਉੱਪਰ ਤਕਰੀਬਨ 1 ਕਿਲੋਮੀਟਰ ਤੱਕ ਪਲਾਸਟਿਕ ਕੂੜੇ ਦੀ ਸਫਾਈ ਕੀਤੀ ਗਈ। 

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਨਾਭਾ ਦਾ ਮਾਸਟਰ ਪਲਾਨ

 ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਸਾਰੇ ਫੋਕਲ ਪੁਆਇੰਟਾਂ ਦੀ ਹਾਲਤ ਸੁਧਾਰਨ ਲਈ ਉਲੀਕੀ ਯੋਜਨਾ 'ਤੇ ਤੇਜੀ ਨਾਲ ਹੋਵੇਗਾ ਕੰਮ-ਸਾਕਸ਼ੀ ਸਾਹਨੀ

ਅੱਜ ਦਾ ਪ੍ਰਾਣੀ ਪਖੰਡਵਾਦ ’ਚ ਫਸ ਕੇ ਲੁੱਟ ਦਾ ਸ਼ਿਕਾਰ ਹੋ ਰਿਹੈ : ਸੰਤ ਗੁਰਵਿੰਦਰ ਸਿੰਘ

ਸਰਬ-ਸ਼ਕਤੀਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਵਾਲਾ ਹਰੇਕ ਪਾਣੀ ਹਰ ਮੰਜ਼ਿਲ 'ਤੇ ਸਫਲਤਾ ਪ੍ਰਾਪਤ ਕਰਦਾ ਹੈ ਅਤੇ 84 ਲੱਖ ਜੂਨਾਂ ਦੇ ਜਨਮ ਮਰਨ ਵਾਲੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਸਾਗਰ ਹਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਣ ਵਾਲੇ ਹਰੇਕ ਪ੍ਰਾਣੀ ਦਾ ਜੀਵਨ ਖੁਸ਼ਹਾਲ ਤੇ ਅਨੰਦਮਈ ਹੋ ਜਾਂਦਾ ਹੈ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਪੂਰਨ ਸਤਿਗੁਰੂ ਹਨ। 

ਪੰਜਾਬੀ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਦੀ ਖੋਜ ਨੂੰ ਪੇਟੈਂਟ ਹੋਇਆ ਹਾਸਲ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਸਾਇਣ ਵਿਗਿਆਨ ਵਿਭਾਗ ਵਿਖੇ ਹੋਈ ਇੱਕ ਖੋਜ ਨੂੰ ਭਾਰਤ ਸਰਕਾਰ ਦੇ ਪੇਟੈਂਟ ਦਫ਼ਤਰ ਤੋਂ ਪੇਟੈਂਟ ਹਾਸਿਲ ਹੋਇਆ ਹੈ।

ਨਾਭਾ ਕਿਲਾ ਮੁਬਾਰਕ ਦੀ ਮੁਰੰਮਤ ਤੇ ਪੁਨਰਸੁਰਜੀਤੀ ਕਰਕੇ ਸੈਰ ਸਪਾਟੇ ਦਾ ਕੇਂਦਰ ਬਣਾਉਣ ਲਈ ਵਿਚਾਰਾਂ

ਡਿਪਟੀ ਕਮਿਸ਼ਨਰ ਵੱਲੋਂ ਐਸ.ਡੀ.ਐਮ. ਤੇ ਹੋਰ ਅਧਿਕਾਰੀਆਂ ਨਾਲ ਬੈਠਕ, ਅਗਲੇ 15 ਦਿਨਾਂ 'ਚ ਮੁਢਲੀ ਰਿਪੋਰਟ ਤਿਆਰ ਕਰਨ ਦੇ ਆਦੇਸ਼

ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ

ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਜਿਹੇ ਬਹੁਤ ਸਾਰੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਲਈ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ ਕੀਤੀ ਹੈ।

ਕਿਸਾਨਾਂ ਦੇ ਚਿਹਰੇ 'ਤੇ ਰੌਣਕ ਤੇ ਖੁਸ਼ਹਾਲੀ ਲਿਆਉਣੀ ਭਗਵੰਤ ਮਾਨ ਸਰਕਾਰ ਦਾ ਮੁੱਖ ਏਜੰਡਾ-ਗੁਰਦੇਵ ਸਿੰਘ ਦੇਵ ਮਾਨ

 ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਤਮਾ ਦੇ ਸਹਿਯੋਗ ਨਾਲ ਇੱਥੇ ਪੰਜਾਬ ਫਾਰਮ ਵਿਖੇ ਲਗਾਇਆ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨਾ ਵੱਟਾਂ 'ਤੇ ਲਾਉਣ ਦਾ ਸੁਨੇਹਾ ਦਿੰਦਿਆਂ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਅਤੇ ਖੁਸ਼ਹਾਲੀ ਲਿਆਉਣ ਦਾ ਮੁੱਖ ਏਜੰਡਾ ਲੈਕੇ ਚੱਲ ਰਹੀ ਹੈ।

ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਨਾਭਾ ਵਿਖੇ ਵੱਖ-ਵੱਖ ਜੇਲਾਂ ਦਾ ਦੌਰਾ

 ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ -ਕਮ- ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਸ੍ਰੀ ਰਾਜਿੰਦਰ ਅਗਰਵਾਲ ਵੱਲੋਂ ਓਪਨ ਏਅਰ ਜੇਲ ਅਤੇ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦਾ ਅਚਾਨਕ ਨਿਰੀਖਣ ਕੀਤਾ ਗਿਆ। ਇਸ ਮੌਕੇ ਮੈਡਮ ਪਰਮਿੰਦਰ ਕੌਰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੀ ਹਾਜ਼ਰ ਸਨ।

ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੇ ਸੂਬੇ ਨੂੰ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛਾੜਿਆ : ਗੁਰਤੇਜ ਢਿੱਲੋਂ

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਵਲੋ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਅਧੀਨ ਪੈਂਦੇ ਵਾਰਡਾਂ ਅਤੇ ਪਿੰਡਾਂ ਵਿਚ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨੀਂ ਉਨ੍ਹਾਂ ਪਟਿਆਲਾ ਵਾਰਡ ਨੰ. 16, 22 ਅਤੇ 25 ਵਿਚ ਪੈਂਦੇ ਘੁੰਮਣ ਨਗਰ, ਗੁਰੂ ਨਾਨਕ ਨਗਰ ਅਤੇ ਗੁਰਬਖਸ਼ ਕਲੋਨੀਆਂ ਵਿਖੇ ਸਥਾਨਕ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। 

ਕਾਂਗਰਸ ਪਾਰਟੀ ਵੱਲੋਂ ਮੋਦੀ ਸਰਕਾਰ ਖਿਲਾਫ ਤੇਲ ਦੀਆਂ ਕੀਮਤਾਂ ਨੂੰ ਲੈਕੇ ਕੀਤਾ ਰੋਸ ਪ੍ਰਦਰਸ਼ਨ

ਲਗਾਤਾਰ ਵੱਧ ਰਹੇ ਪਟਰੋਲ ਅਤੇ ਡੀਜ਼ਲ ਦੇ ਭਾਅ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਨਾਭਾ ਚ ਵੀ ਕਾਂਗਰਸ ਅਤੇ ਯੂਥ ਕਾਂਗਰਸ ਪਾਰਟੀ ਦੇ ਸਥਾਨਿਕ ਨੇਤਾਵਾਂ ਵਲੋਂ ਪਟਰੋਲ ਅਤੇ ਡੀਜਲ ਦੀਆ ਵੱਧਦੀ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਜੱਮਕੇ ਦੀ ਨਾਰੇਬਾਜੀ ਕੀਤੀ ਗਈ  ਇਸ ਮੌਕੇ ਪਟਰੋਲ ਪੁਆਉਣ ਆਏ ਗਾਹਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ  ਤਾਂ ਉਹਨਾਂ ਕਿਹਾ ਮੋਦੀ ਸਰਕਾਰ ਨੇ ਰੋਟੀ ਖਾਣੀ ਵੀ ਮੁਸ਼ਕਿਲ ਕੀਤੀ ਹੋਈ ਹੈ। ਥੋੜੇ ਦਿਨਾਂ ਵਿੱਚ ਹੀ ਕੲੀ ਵਾਰ ਪਟਰੋਲ ਦੀਆਂ ਕੀਮਤਾਂ  ਵਿਚ ਬੇਹੱਦ ਵਾਧਾ ਹੋਇਆ ਹੈ। ਸਲੰਡਰ ਦੀ ਸਬਸਿਡੀ ਵੀ ਮੋਦੀ ਸਰਕਾਰ ਨੇ ਬੰਦ ਕਰ ਦਿੱਤੀ ਹੈ।   

ਮਹਿਲਾ ਸਰਪੰਚ ਪਈ ਪੁਲਿਸ ਵਾਲੇ ਦੇ ਗਲ, ਪੜ੍ਹੋ ਅੱਗੇ ਕੀ ਹੋਇਆ

ਨਾਭਾ : ਕੁਝ ਵਿਅਕਤੀ ਡੀ.ਐੱਸ.ਪੀ ਦਫਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਸਨ ਅਤੇ ਰੋਸ ਮੁਜ਼ਾਹਰਾ ਕਰਦੇ ਕਰਦੇ ਪੁਲਿਸ ਨਾਲ ਹੀ ਖਹਿਬੜ ਗਏ । ਜਦੋਂ ਡੀ.ਐੱਸ.ਪੀ ਦਫਤਰ ਵਿਚ ਇਨ੍ਹਾਂ ਨੂੰ ਬੁਲਾਇਆ ਗਿਆ ਤਾਂ ਮੌਕੇ ਤੇ ਮੁਲਜ਼ਮ ਪੁਲਿਸ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਪਏ 

ਐਲ ਐਂਡ ਟੀ ਨਾਭਾ ਪਾਵਰ ਲਿਮਟਿਡ ਨੂੰ ਸੀਐਸਆਰ ਵਿਚ ਬੇਹਤਰੀਨ ਕੰਮ ਲਈ ਮਿਲਿਆ ਗੋਲਡਨ ਪੀਕੋਕ ਐਵਾਰਡ

ਨਾਭਾ ਪਾਵਰ ਲਿਮਟਿਡ, ਜੋ ਕਿ 2700 ਮੈਗਾਵਾਟ ਦੇ ਸੁਪਰਕਿ੍ਰਟੀਕਲ ਰਾਜਪੁਰਾ ਥਰਮਲ ਪਾਵਰ ਪਲਾਂਟ ਦਾ ਸੰਚਾਲਨ ਕਰਦੀ ਹੈ, ਦੁਵਾਰਾ ਕਾਰਪੋਰੇਟ ਸਮਾਜਿਕ ਜੰਿਮੇਵਾਰੀ (ਸੀਐਸਆਰ) ਤਹਿਤ ਕੀਤੇ ਜਾ ਰਹੇ ਬੇਹਤਰੀਨ ਕਾਰਜਾਂ ਨੂੰ ਦੇਖਦੇ ਹੋਏ ਰਾਸਟਰੀ ਗੋਲਡਨ ਪੀਕੋਕ ਕਾਰਪੋਰੇਟ ਸਮਾਜਿਕ ਜੰਿਮੇਵਾਰੀ (ਸੀਐਸਆਰ) ਐਵਾਰਡ-2020 ਨਾਲ ਨਵਾਜਿਆਂ ਗਿਆ ਹੈ ਇਹ ਐਵਾਰਡ ਐਨਪੀਐਲ ਦੀਆਂ ਸਾਨਦਾਰ ਕਾਰਗੁਜਾਰੀ ਅਤੇ ਸੀਐਸਆਰ ਦੀ ਗਤੀਵਿਧੀਆਂ ਲਈ ਉੱਚ ਪੱਧਰੀ ਪ੍ਰਤੀਬੱਧਤਾਵਾਂ ਦਾ ਪ੍ਰਦਰਸਨ ਕਰਨ ਲਈ ਦਿੱਤਾ ਗਿਆ ਹੈ

ਰਿਪੁਦਮਨ ਕਾਲਜ ਨਾਭਾ (Ripudaman College Nabha) 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ (Shri Guru Teg Bahadur Sahib ji) ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖ ਲਿਖਣ ਮੁਕਾਬਲੇ ਕਰਵਾਏ

ਪੰਜਾਬ ਸਰਕਾਰ ਵੱਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਇਤਿਹਾਸ ਵਿਭਾਗ ਵੱਲੋਂ ਆਨ ਲਾਇਨ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਇਸ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਲੇਖ ਲਿਖੇ ਗਏ।
ਇਸ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਬੀ.ਏ. ਭਾਗ ਦੂਜਾ ਦੀ ਗਾਗੀ, ਦੂਜੇ  ਸਥਾਨ '