Thursday, January 08, 2026
BREAKING NEWS

Malwa

ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ

August 24, 2023 06:03 PM
SehajTimes
ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੀ ਭਾਈ ਕਾਨ੍ਹ ਸਿੰਘ ਨਾਭਾ ਲਾਇਬ੍ਰੇਰੀ ਵੱਲੋਂ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਜਿਹੇ ਬਹੁਤ ਸਾਰੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਲਈ 'ਕੋਹਾ' ਸਾਫ਼ਟਵੇਅਰ ਦੀ ਸ਼ੁਰੂਆਤ ਕੀਤੀ ਹੈ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਅੱਜ ਇਸ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਵਿੱਚ ਇਸ ਸਾਫ਼ਟਵੇਅਰ ਵਿੱਚ ਕੰਮ ਕਾਜ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਨਵੇਂ ਸਾਫ਼ਟਵੇਅਰ ਵਿੱਚ ਪੁਸਤਕਾਂ ਕਢਵਾਉਣ ਅਤੇ ਵਾਪਸ ਕਰਨ ਆਦਿ ਸੇਵਾਵਾਂ ਦਾ ਮੁਆਇਨਾ ਵੀ ਕੀਤਾ ਗਿਆ। ਉਨ੍ਹਾਂ ਲਾਇਬ੍ਰੇਰੀ ਇੰਚਾਰਜ ਅਤੇ ਸਮੂਹ ਸਟਾਫ਼ ਨੂੰ ਇਸ ਨਵੇਂ ਸਾਫ਼ਟਵੇਅਰ ਨੂੰ ਅਪਣਾਏ ਜਾਣ ਦਾ ਕੰਮ ਮੁਕੰਮਲ ਹੋਣ ਉੱਤੇ ਵਧਾਈ ਦਿੱਤੀ। 
 
ਡਾ. ਨਵਜੋਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ
 
ਇਸ ਮੌਕੇ ਰਜਿਸਟਰਾਰ ਡਾ. ਨਵਜੋਤ ਕੌਰ ਵੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਉਨ੍ਹਾਂ ਵੱਲੋਂ ਵੀ ਇਸ ਨਵੇਂ ਕਾਰਜ ਲਈ ਸਮੂਹ ਲਾਇਬ੍ਰੇਰੀ ਸਟਾਫ਼ ਦੀ ਸ਼ਲਾਘਾ ਕੀਤੀ ਗਈ। 
ਇੰਚਾਰਜ ਲਾਇਬ੍ਰੇਰੀ ਡਾ. ਗੁਰਜੀਤ ਕੌਰ ਨੇ ਇਸ ਮੌਕੇ ਦੱਸਿਆ ਕਿ 'ਕੋਹਾ' ਸਾਫ਼ਟਵੇਅਰ ਓਪਨ ਸੋਰਸ ਅਤੇ ਮੁਫ਼ਤ ਵਿੱਚ ਉਪਲਬਧ ਸਾਫ਼ਟਵੇਅਰ ਹੈ। ਉਨ੍ਹਾਂ ਨੇ ਲਾਇਬ੍ਰੇਰੀ, ਪਾਠਕਾਂ ਅਤੇ ਸਟਾਫ਼ ਲਈ ਇਸ ਸਾਫ਼ਟਵੇਅਰ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਗੱਲ ਕੀਤੀ ਅਤੇ ਵਾਈਸ ਚਾਂਸਲਰ, ਰਜਿਸਟਰਾਰ ਅਤੇ ਸਮੂਹ ਸਟਾਫ਼ ਅਤੇ ਪਾਠਕਾਂ ਦਾ ਧੰਨਵਾਦ ਕੀਤਾ।
 ਸਿੱਖਿਆ ਫ਼ੈਕਲਟੀ ਡੀਨ ਡਾ. ਜਸਰਾਜ ਕੌਰ ਅਤੇ ਕਾਰਜਕਾਰੀ ਇੰਜੀਨੀਅਰ ਨਰੇਸ਼ ਮਿੱਤਲ ਵੱਲੋਂ ਵੀ ਆਪਣੀ ਟੀਮ ਸਮੇਤ ਇਸ ਮੌਕੇ ਸ਼ਮੂਲੀਅਤ ਕੀਤੀ ਗਈ।

Have something to say? Post your comment

 

More in Malwa

ਬਠਿੰਡਾ ਵਿੱਚ ਟਾਰਗੇਟ ਕਿਲਿੰਗ ਦੀ ਵਾਰਦਾਤ ਟਲ਼ੀ ; ਅਰਸ਼ ਡੱਲਾ ਗੈਂਗ ਨਾਲ ਜੁੜੇ ਤਿੰਨ ਵਿਅਕਤੀ 4 ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਪਿੰਡ ਕੁਠਾਲਾ ਵਿਖੇ ਦਸਮੇਸ਼ ਪਿਤਾ ਜੀ ਦੇ 360ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਸੁਨਾਮ ਦੇ ਬਜ਼ਾਰਾਂ 'ਚ ਜਾਮ ਲੱਗਣ ਨਾਲ ਲੋਕ ਪ੍ਰੇਸ਼ਾਨ 

ਕਿਸਾਨਾਂ ਨੇ "ਆਪ" ਸਰਕਾਰ ਨੂੰ ਦੱਸਿਆ ਤਾਨਾਸ਼ਾਹ

ਮੁੱਖ ਮੰਤਰੀ ਦੇ ਚਚੇਰੇ ਭਰਾ ਨੇ ਪੱਤਰਕਾਰਾਂ ਦੇ ਹੱਕ ਚ ਮਾਰਿਆ ਹਾਅ ਦਾ ਨਾਅਰਾ 

ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ 

ਕਿਸਾਨਾਂ ਨੇ ਕੇਂਦਰੀ ਕਾਨੂੰਨਾਂ ਖਿਲਾਫ ਕੱਢਿਆ ਮੋਟਰਸਾਈਕਲ ਮਾਰਚ 

ਕਲਿਆਣ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਸੁਨਾਮ 'ਚ 'ਕ੍ਰੈਡਿਟ ਵਾਰ' ਤੇਜ਼, "ਦਾਮਨ ਬਾਜਵਾ ਦਾ ਮੰਤਰੀ ਅਮਨ ਅਰੋੜਾ 'ਤੇ ਤਿੱਖਾ ਪਲਟਵਾਰ"

ਸੁਨਾਮ 'ਚ ਲੁਟੇਰਿਆਂ ਦਾ ਖੌਫ, ਰਾਹਗੀਰ ਨੂੰ ਚਾਕੂ ਮਾਰਕੇ ਕੀਤਾ ਜ਼ਖ਼ਮੀ