Tuesday, November 18, 2025

Malwa

ਕਾਂਗਰਸ ਦੀ ਅੰਦਰੂਨੀ ਖਾਨਾਜੰਗੀ ਨੇ ਸੂਬੇ ਨੂੰ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛਾੜਿਆ : ਗੁਰਤੇਜ ਢਿੱਲੋਂ

June 15, 2021 10:16 AM
SehajTimes

ਪਟਿਆਲਾ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਸ. ਗੁਰਤੇਜ ਸਿੰਘ ਢਿੱਲੋਂ ਵਲੋ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਅਧੀਨ ਪੈਂਦੇ ਵਾਰਡਾਂ ਅਤੇ ਪਿੰਡਾਂ ਵਿਚ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਬੀਤੇ ਦਿਨੀਂ ਉਨ੍ਹਾਂ ਪਟਿਆਲਾ ਵਾਰਡ ਨੰ. 16, 22 ਅਤੇ 25 ਵਿਚ ਪੈਂਦੇ ਘੁੰਮਣ ਨਗਰ, ਗੁਰੂ ਨਾਨਕ ਨਗਰ ਅਤੇ ਗੁਰਬਖਸ਼ ਕਲੋਨੀਆਂ ਵਿਖੇ ਸਥਾਨਕ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਸੁਣੀਆਂ। ਸ. ਢਿੱਲੋਂ ਨੇ ਆਖਿਆ ਕਿ ਕੈਪਟਨ ਸਰਕਾਰ ਦੀ ਸਾਢੇ ਚਾਰ ਸਾਲ ਦੀ ਸਿਫ਼ਰ ਕਾਰਗੁਜ਼ਾਰੀ ਕਾਰਨ ਅੱਜ ਵਿਕਾਸ ਦੀ ਲੀਹੋਂ ਲੱਥ ਚੁੱਕਿਐ। ਉਨ੍ਹਾਂ ਆਖਿਆ ਕਿ ਸੂਬੇ ਦੇ ਵਿਕਾਸ ਦੀ ਤਸਵੀਰ ਪਟਿਆਲਾ ਤੋਂ ਸਾਫ਼ ਹੋ ਜਾਂਦੀ ਹੈ ਕਿ ਜੇਕਰ ਮੁੱਖ ਮੰਤਰੀ ਆਪਣੇ ਜੱਦੀ ਸ਼ਹਿਰ ਦਾ ਸਰਵਪੱਖੀ ਵਿਕਾਸ ਨਹੀਂ ਕਰਵਾ ਸਕਦੇ ਤਾਂ ਬਾਕੀ ਪੰਜਾਬ ਦੇ ਲੋਕ ਉਂਨ੍ਹਾਂ ਤੋਂ ਕੀ ਆਸ ਰੱਖ ਸਕਦੇ ਹਨ। ਭਾਜਪਾ ਆਗੂ ਨੇ ਆਖਿਆ ਕਿ ਕਾਂਗਰਸ ਪਾਰਟੀ ਵਿਚਲੀ ਖਾਨਾਜੰਗੀ ਨੇ ਸੂਬੇ ਨੂੰ ਵਿਕਾਸ ਪੱਖੋਂ ਪਛਾੜ ਦਿੱਤਾ ਹੈ ਅਤੇ ਕਾਂਗਰਸੀਆਂ ਨੇ ਸਾਢੇ ਚਾਰ ਸਾਲ ਦਾ ਸਮਾਂ ਸਿਰਫ਼ ਆਪਣੀਆਂ ਕੁਰਸੀਆਂ ਬਚਾਉਣ ਅਤੇ ਦੂਜਿਆਂ ਦੀਆਂ ਕੁਰਸੀਆਂ ਖਿੱਚਣ ਵਿਚ ਹੀ ਲੰਘਾ ਦਿੱਤਾ ਹੈ। ਜਿਹੜੇ ਵਾਅਦੇ ਕਰਕੇ ਕਾਂਗਰਸ ਸੱਤਾ ਵਿਚ ਆਈ ਸੀ ਉਨ੍ਹਾਂ ਦਾ ਲੇਖਾ ਜੋਖਾ ਮੰਗਣ ਲਈ ਪੰਜਾਬ ਦੇ ਲੋਕ ਤਿਆਰ ਬੈਠੇ ਹਨ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਅੰਦਰ ਵੋਟਾਂ ਮੰਗਣ ਦਾ ਕਾਂਗਰਸੀਆਂ ਕੋਲ ਕੋਈ ਹੱਕ ਨਹੀਂ ਹੈ। ਸ. ਢਿੱਲੋਂ ਨੇ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਨੂੰ ਬੇਮੇਲ ਗਠਜੋੜ ਕਰਾਰ ਦਿੰਦਿਆਂ ਆਖਿਆ ਕਿ ਅਕਾਲੀ ਦਲ ਨੂੰ ਇਸ ਗਠਜੋੜ ਨਾਲ ਕੋਈ ਲਾਭ ਨਹੀਂ ਪੁੱਜਣ ਵਾਲਾ। ਉਨ੍ਹਾਂ ਸੁਖਬੀਰ ਬਾਦਲ ਦੇ ਉਸ ਬਿਆਨ ਦੀ ਕਿ 2022 ਵਿਚ ਭਾਜਪਾ ਨੂੰ ਇਕ ਸੀਟ ਵੀ ਨਹੀਂ ਨਹੀਂ ਆਉਣੀ ’ਤੇ ਟਿੱਪਣੀ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਾਲ 2017 ਤੋਂ ਵੀ ਮਾੜਾ ਹੋਣ ਵਾਲਾ ਹੈ। ਉਂਨ੍ਹਾਂ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ਿਪ ਨੂੰ ਸਵਾਲ ਕੀਤਾ ਕਿ ਬਸਪਾ ਅਕਾਲੀ ਦਲ ’ਤੇ ਜੋ ਸਵਾਲ ਪਹਿਲਾਂ ਚੁੱਕਦੀ ਰਹੀ ਹੈ, ਉਹ ਝੂਠ ਸੀ ਜਾਂ ਇਹ ਕੀਤਾ ਗਠਜੋੜ, ਉਨ੍ਹਾਂ ਆਖਿਆ ਕਿ ਬਸਪਾ ਆਪਣਾ ਸਟੈਂਡ ਸਪਸ਼ਟ ਕਰੇ। ਅਖ਼ੀਰ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੂੰ ਆਪਣੀ ਵੋਟ ਦੀ ਸ਼ਕਤੀ ਨਾਲ ਸੱਤਾ ਦਾ ਸੁਖ ਮਾਨਣ ਦੀ ਤਾਕਤ ਬਖਸ਼ਦੇ ਹਨ, ਉਨ੍ਹਾਂ ਤੋਂ ਉਹ ਆਪਣੀ ਵੋਟ ਦਾ ਹਿਸਾਬ ਜ਼ਰੂਰ ਮੰਗਣ, ਕਿਉਂਕਿ ਕਾਂਗਰਸ ਪਾਰਟੀ ਨੂੰ ਲੋਕਾਂ ਦੀ ਯਾਦ ਸਿਰਫ਼ ਵੋਟਾਂ ਸਮੇਂ ਆਉਂਦੀ ਹੈ ਅਤੇ ਬਾਕੀ ਸਾਢੇ ਚਾਰ ਸਾਲ ਲੋਕਾਂ ਦਾ ਚੇਤਾ ਵਿਸਰ ਜਾਂਦਾ ਹੈ। ਇਸ ਮੌਕੇ ਸ੍ਰੀ ਵਿਨੀਤ ਸਹਿਗਲ ਜ਼ਿਲ੍ਹਾ ਵਾਇਸ ਪ੍ਰਧਾਨ, ਅਨਿਲ ਸਿੰਗਲਾ ਭਾਜਪਾ ਆਗੂ, ਅਸ਼ੀਸ਼ ਗੁਪਤਾ, ਵਿਨੋਦ ਮਿੱਤਲ, ਜਗਦੀਸ਼ ਗੋਗੀਆ, ਮਨੋਜ ਜੋਸ਼ੀ, ਭੀਮ ਸੇਨ ਗਰਗ, ਅਸ਼ੋਕ ਗਰਗ, ਰਵੀ ਮਿੱਤਲ, ਰਾਕੇਸ਼ ਜਿੰਦਲ ਵੀ ਹਾਜ਼ਰ ਸਨ।

Have something to say? Post your comment

 

More in Malwa

ਚਿਲਡਰਨ ਡੇਅ ਮੌਕੇ ਆਂਗਨਵਾੜੀ ਵਰਕਰਾਂ ਦਾ ਗੁੱਸਾ ਭੜਕਿਆ 

ਕੈਮਿਸਟਾਂ ਵੱਲੋਂ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਦਾ ਸੱਦਾ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਨੌਜਵਾਨਾਂ ਨੂੰ ਨੌਵੇਂ ਪਾਤਸ਼ਾਹ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ : ਲੌਂਗੋਵਾਲ 

ਸੁਨਾਮ ਹਲਕੇ ਦੇ ਲੋੜਵੰਦਾਂ ਦਾ ਪੱਕੇ ਮਕਾਨ ਵਾਲਾ ਸੁਪਨਾ ਹੋਇਆ ਸਾਕਾਰ

ਹਰਜੋਤ ਸਿੰਘ ਬੈਂਸ ਵੱਲੋਂ ਸਕੂਲਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਬਾਰੇ ਸਿੱਖਿਆ ਪ੍ਰੋਗਰਾਮ ਦੀ ਸ਼ੁਰੂਆਤ

ਅਕੇਡੀਆ ਵਰਲਡ ਸਕੂਲ 'ਚ ਕਰਵਾਈ ਸਾਲਾਨਾ ਐਥਲੈਟਿਕ ਮੀਟ

ਰਣ ਚੱਠਾ ਦੀ ਅਗਵਾਈ 'ਚ ਕਿਸਾਨ ਚੰਡੀਗੜ੍ਹ ਰਵਾਨਾ 

ਕਿਸਾਨਾਂ ਨੇ ਸੰਗਰੂਰ ਧਰਨੇ ਦੀ ਵਿਢੀ ਤਿਆਰੀ 

ਮੁੱਖ ਮੰਤਰੀ ਨੇ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਅੰਮ੍ਰਿਤਸਰ ਲਿਜਾਣ ਵਾਲੀਆਂ ਬੱਸਾਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ