ਨਾਬਾਰਡ ਦੇ 45ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ, ਡਿਪਟੀ ਮੈਨੇਜਿੰਗ ਡਾਇਰੈਕਟਰ ਨਾਬਾਰਡ ਡਾ. ਅਜੈ ਕੁਮਾਰ ਸੂਦ ਵਲੋਂ ਕਿਸਾਨ ਜੰਕਸ਼ਨ ਫਾਰਮਰ ਪ੍ਰੋਡਿਊਸਰ ਕੰਪਨੀ ਘੜੂੰਆਂ ਦਾ ਦੌਰਾ ਕੀਤਾ ਅਤੇ ਨਾਬਾਰਡ-ਪ੍ਰੋਤਸਾਹਿਤ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨਜ਼ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ ਦੌਰੇ ਦੌਰਾਨ ਡੀਐਮਡੀ ਵੱਲੋਂ ਪ੍ਰਦਰਸ਼ਿਤ ਉਤਪਾਦਾਂ ਦੀ ਸਮੀਖਿਆ ਕੀਤੀ ਅਤੇ ਪਿੰਡਾਂ ਵਿੱਚ ਉਦਯਮਿਤਾ, ਮੁੱਲ ਵਾਧੇ ਅਤੇ ਟਿਕਾਊ ਜੀਵਿਕਾ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।