ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਅੱਜ ਵਾਰਡ ਨੰਬਰ 35 (ਨਿਊ ਅੰਮ੍ਰਿਤਸਰ) ਅਤੇ ਵਾਰਡ ਨੰਬਰ 25 (ਕਾਂਗੜਾ ਕਾਲੋਨੀ) ਵਿੱਚ ਦੋ ਨਵੇਂ 'ਆਮ ਆਦਮੀ ਕਲੀਨਿਕ' ਲੋਕਾਂ ਨੂੰ ਸਮਰਪਿਤ ਕੀਤੇ।