ਕਿਸਾਨਾਂ ਨੂੰ ਫ਼ਸਲੀ ਚੱਕਰ ਤੋਂ ਬਾਹਰ ਕੱਢਣ ਲਈ ਬਾਗ਼ਬਾਨੀ ਇੱਕ ਚੰਗਾ ਬਦਲ ਮੰਨਿਆ ਗਿਆ ਹੈ, ਪਰ ਫ਼ਲਾਂ ’ਤੇ ਕੀੜਿਆਂ ਅਤੇ ਮੱਖੀਆਂ ਦੇ ਹਮਲਿਆਂ ਨੇ ਬਾਗ਼ਬਾਨੀ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ। ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਅਮਰੂਦ ਅਤੇ ਅੰਬ ਵਰਗੇ ਫ਼ਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਇਕੱਲੇ ਪੰਜਾਬ ’ਚ 8 ਹਜ਼ਾਰ ਹੈਕਟੇਅਰ ਰਕਬੇ ਅਧੀਨ ਅਮਰੂਦਾਂ ਦੀ ਪੈਦਾਵਾਰ ਕੀਤੀ ਜਾਂਦੀ ਹੈ, ਪਰ ਫ਼ਲਾਂ ਦੀ ਮੱਖੀਆਂ (ਬੈਕਟ੍ਰੋਸੇਰਾ ਡੋਰਸਾਲਿਸ) ਦੇ ਹਮਲੇ ਨਾਲ ਕੁੱਝ ਦਹਾਕਿਆਂ ਤੋਂ ਬਾਗ਼ਬਾਨੀ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਈ ਹੈ।