Tuesday, July 01, 2025

Chandigarh

ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ

July 01, 2025 05:32 PM
SehajTimes

ਮੁਹਾਲੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਨੇ ਨਵੇਂ ਸ਼ਾਮਲ ਹੋਏ ਫੈਕਲਟੀ ਮੈਂਬਰਾਂ ਲਈ ਇੱਕ ਪੰਜ ਦਿਨਾਂ ਔਫਲਾਈਨ ਫੈਕਲਟੀ ਡਿਵੈਲਪਮੈਂਟ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਅ ਰੋਡਮੈਪ ਫਾਰ ਹੋਲਿਸਟਿਕ, ਮਲਟੀਡਸਿਪਲੇਨਰੀ ਐਂਡ ਫਿਊਚਰ ਰੇਡੀ ਹਾਈਅਰ ਐਜੂਕੇਸ਼ਨ’ (ਹੋਲਿਸਟਿਕ, ਬਹੁਵਿਧਗੀ ਅਤੇ ਭਵਿੱਖ ਲਈ ਤਿਆਰ ਉਚ ਸਿੱਖਿਆ ਲਈ ਰੋਡਮੈਪ) ਉੱਤੇ ਆਧਾਰਿਤ ਸੀ। ਜਿਸ ਦਾ ਮਕਸਦ ਨਵੇਂ ਅਧਿਆਪਕਾਂ ਨੂੰ ਸੰਸਥਾ ਦੇ ਅਕਾਦਮਿਕ ਦ੍ਰਿਸ਼ਟੀਕੋਣ ਨਾਲ ਜੋੜਨਾ ਅਤੇ ਨਾਲ ਹੀ ਸਿੱਖਿਆ ਸ਼ਾਸਤਰ, ਖੋਜ, ਪ੍ਰਸ਼ਾਸਨ ਅਤੇ ਨਿੱਜੀ ਵਿਕਾਸ ਵਿੱਚ ਉਨ੍ਹਾਂ ਦੀ ਸਮਰੱਥਾ ਦਾ ਨਿਰਮਾਣ ਕਰਨਾ ਸੀ ਤਾਂ ਜੋ ਉਹ ਉੱਚ ਸਿੱਖਿਆ ਦੀਆਂ ਲਗਾਤਾਰ ਬਦਲ ਰਹੀਆਂ ਮੰਗਾਂ ਨੂੰ ਪੂਰਾ ਕਰ ਸਕਣ।

ਇਸ ਮੌਕੇ ਉਦਘਾਟਨ ਸਮਾਰੋਹ ਵਿੱਚ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਅਤੇ ਮੁੱਖ ਮਹਿਮਾਨ ਸ੍ਰੀ ਰਾਜੀਵ ਭਾਰਗਵ ਦੀ ਹਾਜ਼ਰੀ ਨੇ ਸਮਾਗਮ ਦੀ ਸ਼ੋਭਾ ਵਧਾਈ।ਉਨ੍ਹਾਂ ਦਾ ਸਵਾਗਤ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਸੀਬੀਐਸਏ, ਸੀਜੀਸੀ ਲਾਂਡਰਾਂ, ਦੇ ਡਾਇਰੈਕਟਰ ਪ੍ਰਿੰਸੀਪਲ, ਡਾ.ਰਮਨਦੀਪ ਸੈਣੀ ਅਤੇ ਫੈਕਲਟੀ ਮੈਂਬਰਾਂ ਵੱਲੋਂ ਕੀਤਾ ਗਿਆ।ਐਫਡੀਪੀ ਦੇ ਪਹਿਲੇ ਦਿਨ ਡਾ.ਜਗਤਾਰ ਸਿੰਘ ਖੱਟੜਾ, ਡਾਇਰੈਕਟਰ ਅਕਾਦਮਿਕ, ਸੀਜੀਸੀ ਵੱਲੋਂ ਕਰਵਾਏ ਗਏ ਅਕਾਦਮਿਕ ਨੀਤੀਆਂ ’ਤੇ ਸੂਝਵਾਨ ਸੈਸ਼ਨਾਂ ਨਾਲ ਸ਼ੁਰੂ ਹੋਇਆ। ਡਾ.ਗਗਨਦੀਪ ਭੁੱਲਰ, ਡੀਨ ਵਿਿਦਆਰਥੀ ਭਲਾਈ, ਮੇਜਰ ਐਚਐਸ ਔਲਖ, (ਡਾਇਰੈਕਟਰ ਐਡਮਿਿਨਸਟ੍ਰੇਸ਼ਨ) ਅਤੇ ਡਾ.ਵਿਵੇਕ ਸ਼ਰਮਾ ਰਜਿਸਟਰਾਰ, ਸੀਜੀਸੀ, ਵੱਲੋਂ ਵਿਭਾਗੀ ਕਾਰਜਾਂ ਸੰਬੰਧੀ ਸੈਸ਼ਨ ਆਯੋਜਿਤ ਕੀਤੇ ਗਏ। ਦਿਨ ਦੀ ਸਮਾਪਤੀ ਪੇਸ਼ੇਵਰ ਸ਼ਿਸ਼ਟਾਚਾਰ ਅਤੇ ਟੀਮ ਨਿਰਮਾਣ ਗਤੀਵਿਧੀਆਂ ਨਾਲ ਹੋਈ।ਐਫਡੀਪੀ ਦਾ ਦੂਜਾ ਦਿਨ ਸੰਸਥਾਗਤ ਗੁਣਵੱਤਾ ਅਤੇ ਨਿੱਜੀ ਤੰਦਰੁਸਤੀ ’ਤੇ ਆਧਾਰਿਤ ਸੀ। ਇਸ ਦੌਰਾਨ ਡਾ.ਹਰਸਿਮਰਨ ਕੌਰ, ਡੀਨ, ਆਈਕਿਊਏਸੀ, ਸੀਜੀਸੀ ਵੱਲੋਂ ਅੰਤਰਰਾਸ਼ਟਰੀ ਮਾਮਲਿਆਂ ਅਤੇ ਅੰਦਰੂਨੀ ਗੁਣਵੱਤਾ ਭਰੋਸੇ ਸੰੰਬੰਧੀ ਸੈਸ਼ਨ ਕਰਵਾਏ ਗਏ।ਇਸ ਉਪਰੰਤ ਤਣਾਅ ਅਤੇ ਗੁੱਸਾ ਪ੍ਰਬੰਧਨ, ਖੋਜ ਲੇਖਣ (ਰਿਸਰਚ ਰਾਈਟਿੰਗ), ਪੇਟੈਂਟ ਫਾਈਲੰਿਗ, ਸਟਾਰਟਅੱਪ ਸਲਾਹ ਅਤੇ ਐਚਆਰ ਕਾਰਜਾਂ ਸੰਬੰਧੀ ਵੀ ਡਾਇਰੈਕਟਰ ਐਚਆਰ ਵੱਲੋਂ ਸੈਸ਼ਨ ਪੇਸ਼ ਕੀਤੇ ਗਏ।ਐਫਡੀਪੀ ਦਾ ਤੀਜਾ ਦਿਨ ਅਕਾਦਮਿਕ ਉ਼ਤਮਤਾ ’ਤੇ ਆਧਾਰਿਤ ਰਿਹਾ। ਇਸ ਸੰਬੰਧੀ ਐਕਰੈਡੀਟੇਸ਼ਨ (ਮਾਨਤਾ), ਆਈਸੀਟੀ ਟੂਲ, ਜ਼ਿੰਮੇਵਾਰ ਸੋਸ਼ਲ ਮੀਡੀਆ ਦੀ ਵਰਤੋਂ, ਨਿਰਦੇਸ਼ਕ ਯੋਜਨਾਬੰਦੀ ਤੇ ਰੁਬਰਿਕਸ ਅਤੇ ਵਾਤਾਵਰਣਿਕ ਜ਼ਿੰਮੇਵਾਰੀ ਵਰਗੇ ਵਿਿਸ਼ਆਂ ’ਤੇ ਧਿਆਨ ਦਿੱਤਾ ਗਿਆ। ਪ੍ਰੋਗਰਾਮ ਦਾ ਚੌਥਾ ਦਿਨ ਸਿੱਖਿਆ ਵਿੱਚ ਲੀਡਰਸ਼ਿਪ ਉੱਤਮਤਾ ਸੰਬੰਧੀ ਰਿਹਾ।ਜਿਸ ਦੌਰਾਨ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਭੂਮਿਕਾ ਅਤੇ ਡਾ.ਰਮਨਦੀਨ ਸੈਣੀ ਵੱਲੋਂ ਇਮੋਸ਼ਨਲ ਇੰਟੈਲੀਜੈਂਸ ਅਤੇ ਸਮਾਂ ਪ੍ਰਬੰਧਨ ’ਤੇ ਇੱਕ ਸੈਸ਼ਨ ਕਰਵਾਇਆ ਗਿਆ। ਦਿਨ ਦੀ ਸਮਾਪਤੀ ਆਈਪੀਆਰ ਅਤੇ ਯੋਗਾ ਸੰਬੰਧੀ ਸੈਸ਼ਨ ਨਾਲ ਕੀਤੀ ਗਈ।ਪ੍ਰੋਗਰਾਮ ਦੇ ਆਖਰੀ ਦਿਨ ਟੀਮ ਵਰਕ, ਕਾਰਪੋਰੇਟ ਸਰੋਤ ਪ੍ਰਬੰਧਨ, ਈਆਰਪੀ ਐਪਲੀਕੇਸ਼ਨਾਂ ਅਤੇ ਗ੍ਰਾਂਟ ਪ੍ਰਸਤਾਵ ਲਿਖਣ ਸੰਬੰਧੀ ਸੈਸ਼ਨ ਕਰਵਾਏ।ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ, ਬਰਿੰਦਰ ਸਾਹਨੀ, ਡਾਇਰੈਕਟਰ ਐਚਆਰ, ਅਤੇ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ ਸੀਬੀਐਸਏ ਦੀ ਮੌਜੂਦਗੀ ਵਿੱਚ ਹੋਈ। ਜਿਸ ਦੌਰਾਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੇ ਆਪਣੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਐਫਡੀਪੀ ਦੀ ਜਾਣਕਾਰੀ ਭਰਪੂੁਰ ਅਤੇ ਪ੍ਰੇਰਣਾਦਾਇਕ ਯਾਤਰਾ ਵਜੋਂ ਵਿਆਖਿਆ ਕੀਤੀ। ਇਹ ਐਫਡੀਪੀ ਨਵੇਂ ਅਧਿਆਪਕਾਂ ਲਈ ਅਕਾਦਮਿਕ ਰੁਝਾਨ, ਪੀਅਰ ਲਰਨਿੰਗ ਅਤੇ ਪੇਸ਼ੇਵਰ ਵਿਕਾਸ ਲਈ ਇੱਕ ਕੀਮਤੀ ਮੰਚ ਸਾਬਤ ਹੋਈ ਜਿਸ ਨੇ ਇੱਕ ਵਚਨਬੱਧ, ਸਮਰੱਥ ਅਤੇ ਭਵਿੱਖ ਲਈ ਤਿਆਰ ਫੈਕਲਟੀ ਦੇ ਨਿਰਮਾਣ ਲਈ ਮਜ਼ਬੂਤ ਨੀਂਹ ਰੱਖੀ।

Have something to say? Post your comment

 

More in Chandigarh

ਤੁਹਾਡੀ ਖਾਲੀ ਕਾਰਗੁਜ਼ਾਰੀ ਹੀ ਘਟੀਆ ਸਿਆਸਤ ਦਾ ਸਬੂਤ - ਬ੍ਰਹਮਪੁਰਾ ਦਾ 'ਆਪ' 'ਤੇ ਨਿਸ਼ਾਨਾ

ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ; 13000 ਰੁਪਏ ਰਿਸ਼ਵਤ ਲੈਂਦਾ ਬਲਾਕ ਅਫ਼ਸਰ ਰੰਗੇ ਹੱਥੀਂ ਕਾਬੂ

ਡੀ.ਐਸ.ਪੀ. ਦੇ ਰੀਡਰ ਵਿਜੀਲੈਂਸ ਬਿਊਰੋ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਰਮ ਅਰੁਣਯਾ ਸ਼ਾਈਨ ਇੰਸਟੀਚਿਊਟ ਦਾ ਲਾਇਸੰਸ ਰੱਦ

ਮੋਹਾਲੀ ਵਿੱਚ ਸਫਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਖਤਮ ਕਰਵਾਉਣ ਲਈ ਡਿਪਟੀ ਮੇਅਰ ਮੁੱਖ ਸਕੱਤਰ ਨੂੰ ਤੁਰੰਤ ਦਖਲ ਦੇਣ ਦੀ ਕੀਤੀ ਅਪੀਲ

ਮਨੁੱਖਤਾ ਦੀ ਤੰਦਰੁਸਤੀ ਲਈ ਡਾਕਟਰ ਹਮੇਸ਼ਾ ਯਤਨਸ਼ੀਲ : ਸਿਵਲ ਸਰਜਨ

ਆਮ ਆਦਮੀ ਕਲੀਨਿਕਾਂ ਵਿਚ ਪੰਜ ਹੋਰ ਨਵੀਆਂ ਸੇਵਾਵਾਂ ਮਿਲਣਗੀਆਂ : ਸਿਵਲ ਸਰਜਨ

ਝਿੰਜਰ ਦੀ ਸੁਖਬੀਰ ਬਾਦਲ ਨਾਲ ਮੁਲਾਕਾਤ: ਯੂਥ ਅਕਾਲੀ ਦਲ ਦੇ ਪ੍ਰਧਾਨ ਵਜੋਂ ਦੁਬਾਰਾ ਨਿਯੁਕਤੀ ਲਈ ਕੀਤਾ ਧੰਨਵਾਦ

ਬਲਬੀਰ ਸਿੱਧੂ ਵਲੋਂ ਮੋਹਾਲੀ ਦੇ ਬੀ.ਡੀ.ਪੀ.ਓ. ਧਨਵੰਤ ਸਿੰਘ ਰੰਧਾਵਾ ਨੂੰ ਮੁਅੱਤਲ ਕਰਕੇ ਜਾਂਚ ਦੀ ਮੰਗ

ਵਿੱਤ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਅਹਿਮ ਮੁੱਦੇ ਉਤੇ ਜਾਣਕਾਰੀ