ਨੇੜਲੇ ਪਿੰਡ ਸੰਧਵਾਂ ਦੇ ਪੀ.ਐਮ. ਸ਼੍ਰੀ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਟੇਟ ਐਵਾਰਡੀ ਅਧਿਆਪਕ ਅਤੇ ਸਮਾਜ ਸੇਵੀ ਕੁਲਜੀਤ ਸਿੰਘ ਵਾਲੀਆ ਵੱਲੋਂ ਆਪਣੀ ਧਰਮ ਪਤਨੀ ਜਸਜੀਤ ਕੌਰ ਵਾਲੀਆ ਸੇਵਾਮੁਕਤ ਮੁੱਖ ਅਧਿਆਪਕਾ ਦੀ ਨਿੱਘੀ ਯਾਦ ਵਿੱਚ ਪੰਜਵੀਂ ਬਰਸੀ ਮੌਕੇ ਸਕੂਲ ਦੇ ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।