ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਉਦਯੋਗਿਕ ਨੀਤੀਆਂ ਤਹਿਤ ਜ਼ਿਲ੍ਹੇ ਵਿੱਚ ਤਿੰਨ ਨਵੀਆਂ ਇਕਾਈਆਂ ਨੂੰ ਵਿੱਤੀ ਪ੍ਰੋਤਸਾਹਨ (ਇੰਸੈਂਟਿਵ) ਮਨਜ਼ੂਰ ਕੀਤੇ ਗਏ। ਇਨ੍ਹਾਂ ਇਕਾਈਆਂ ਵਿੱਚ ਐਮ. ਜੀ. ਇਨਫਰਾ ਡੇਰਾਬੱਸੀ, ਪ੍ਰੀਫਮਾ ਗਲਾਸ ਡੇਰਾਬੱਸੀ ਅਤੇ ਇਮਪੀਨੇਜ ਸਲਿਊਸ਼ਨ ਆਈ ਟੀ ਯੂਨਿਟ, ਆਈ ਟੀ ਸੈਕਟਰ ਮੋਹਾਲੀ ਸ਼ਾਮਲ ਹਨ।