ਅੰਮ੍ਰਿਤਸਰ ਦੀ ਵਿਸ਼ਵ ਪ੍ਰਸਿੱਧ ਪਛਾਣ ਅਤੇ ਪੰਜਾਬ ਦੀ ਖਾਣ-ਪੀਣ ਵਿਰਾਸਤ ਦਾ ਅਹਿਮ ਹਿੱਸਾ ਮੰਨੇ ਜਾਂਦੇ Amritsari Kulcha ਅੰਮ੍ਰਿਤਸਰੀ ਕੁਲਚੇ ਨੂੰ ਜੀਓਗ੍ਰਾਫਿਕਲ ਇੰਡੀਕੇਸ਼ਨ (GI) ਟੈਗ ਦਿਵਾਉਣ ਦੇ ਮਕਸਦ ਨਾਲ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੰਮ੍ਰਿਤਸਰ ਵਿਖੇ ਇੱਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ।
ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਭੋਜਨ ਪਦਾਰਥਾਂ ਨੂੰ ਖੇਤ ਤੋਂ ਫੈਕਟਰੀ ਅਤੇ ਫੈਕਟਰੀ ਤੋਂ ਪਲੇਟ ਤੱਕ ਪਹੁੰਚਾਉਣ ਵਾਲੀ ਵੈਲਿਊ ਚੇਨ ਨੂੰ ਮਜ਼ਬੂਤ ਕੀਤਾ ਜਾ ਰਿਹੈ: ਰਾਖੀ ਗੁਪਤਾ ਭੰਡਾਰੀ