ਪਿੰਡ ਢੰਗਰਾਲੀ ਅਤੇ ਖੈਰਪੁਰ ਵਿੱਚ ਲੱਗ ਰਹੇ ਕੰਕਰੀਟ ਮਿਕਸਰ ਪਲਾਂਟ ਨੂੰ ਰੋਕਣ ਦੇ ਲਈ ਪਿੰਡ ਵਾਸੀਆਂ ਦਾ ਧਰਨਾ 45ਵੇਂ ਦਿਨ ਵੀ ਜਾਰੀ ਰਿਹਾ। ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੰਸਥਾਪਕ ਅਤੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਨੇ ਆਪਣੀ ਜਥੇਬੰਦੀ ਦੀ ਬਲਾਕ ਮੋਰਿੰਡਾ ਦੀ ਟੀਮ ਨਾਲ ਸਮੂਲੀਅਤ ਕੀਤੀ।