ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 12ਵੇਂ ਮੁਖੀ ਬਾਬਾ ਚੇਤ ਸਿੰਘ ਅਤੇ 13ਵੇਂ ਮੁਖੀ ਮਰਹੂਮ ਬਾਬਾ ਸੰਤਾ ਸਿੰਘ ਦੀ ਕ੍ਰਮਵਾਰ 58ਵੀਂ ਤੇ 18ਵੀਂ ਬਰਸੀ ਨੂੰ ਸਮਰਪਿਤ ਸਮਾਗਮ ਬੁੱਢਾ ਦਲ ਦੇ ਮੁੱਖ ਅਸਥਾਨ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾ: ਦਸਵੀਂ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ ਜੋ ਅੱਜ ਭਲੀ ਭਾਂਤ ਸੰਪੂਰਨ ਹੋ ਗਏ ਹਨ।