Sunday, April 26, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਪੈਨਸ਼ਨਰਾਂ ਨੇ ਮਾਨ ਸਰਕਾਰ ਖ਼ਿਲਾਫ਼ ਕੱਢੀ ਭੜਾਸ

February 09, 2024 05:32 PM
SehajTimes

ਸੁਨਾਮ : ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹਿਨਾਵਾਰ ਮੀਟਿੰਗ  ਕਾਰਜਕਾਰੀ ਪ੍ਰਧਾਨ ਮਦਨ ਲਾਲ ਬਾਂਸਲ ਦੀ ਪ੍ਰਧਾਨਗੀ ਹੇਠ ਘੁੰਮਣ ਭਵਨ ਸੁਨਾਮ ਵਿਖੇ ਹੋਈ । ਵਿਛੜੇ ਪੈਨਸ਼ਨਰਜ਼ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਪ੍ਰੇਮ ਚੰਦ ਅਗਰਵਾਲ ਵਿੱਤ ਸਕੱਤਰ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਪੰਜਾਬ, ਗੁਰਦਿਆਲ ਸਿੰਘ ਸਰਾਓ, ਡਾਕਟਰ ਸ਼ਮਿੰਦਰ ਸਿੰਘ ਸਿੱਧੂ ਅਤੇ ਮਦਨ ਲਾਲ ਬਾਂਸਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਨੌਕਰਸ਼ਾਹਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਮੰਗਾਂ ਨੂੰ ਲੈਕੇ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਦਿੱਤਾ ਜਾ ਰਿਹਾ।‌ ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ  ਕਿਹਾ ਕਿ ਸੂਬੇ ਦੀ ਸਰਕਾਰ 6ਵੇਂ ਤਨਖ਼ਾਹ ਕਮਿਸ਼ਨ ਵੱਲੋਂ ਸੋਧੇ ਹੋਏ ਤਨਖਾਹ ਸਕੇਲ ਵੀ ਨਹੀਂ ਲਾਗੂ ਕਰ ਰਹੀ ਜਿਵੇਂ ਕਿ ਪੈਨਸ਼ਨਰਜ਼ ਨੂੰ 2/59 ਦੇ ਫੈਕਟ ਅਨੁਸਾਰ ਤਨਖਾਹ ਸਕੇਲ ਦੇਣਾ 01 01 2016 ਤੇ ਬਕਾਇਆ ਰਾਸ਼ੀ ਇਕੱਠੀ ਇਕੋ ਹੀ ਕਿਸ਼ਤ ਵਿਚ ਦੇਣ ਸਮੇਤ ਹੋਰ ਬਹੁਤ ਮੰਗਾਂ ਹਨ।  ਡਾਕਟਰ ਸ਼ਮਿੰਦਰ ਸਿੰਘ ਸਿੱਧੂ ਅਤੇ ਗਿਰਧਾਰੀ ਲਾਲ ਜਿੰਦਲ  ਗਿਰਧਾਰੀ ਲਾਲ ਜਿੰਦਲ,  ਸ਼ਵਿੰਦਰ ਸਿੰਘ ਚੱਠਾ ਨੇ 16 ਫਰਵਰੀ ਨੂੰ ਭਾਰਤ ਬੰਦ ਸਮੇਂ ਭਰਾਤਰੀ ਜਥੇਬੰਦੀਆਂ ਨਾਲ਼ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ 23 ਫਰਵਰੀ ਨੂੰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਕਰਨ ਸਮੇਂ ਸਮੂਹ ਪੈਨਸ਼ਨਰਜ਼ ਸਾਥੀਆਂ ਨੇ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਸੁਰੇਸ਼ ਕੁਮਾਰ ਗਰਗ ,ਪ੍ਰਕਾਸ਼ ਸਿੰਘ ਕੰਬੋਜ਼ ,ਚਮਕੌਰ ਸਿੰਘ ਸਿੱਧੂ, ਧੰਨ ਸਿੰਘ ਚੱਠਾ ,ਅਮਰੀਕ ਸਿੰਘ ਖੰਨਾ,  ਕਾਮਰੇਡ ਵਰਿੰਦਰ ਕੌਸ਼ਿਕ, ਕਰਮ ਸਿੰਘ ਛਾਜਲੀ, ਸੁਖਦੇਵ ਸਿੰਘ ਚੀਮਾਂ , ਬਿੱਕਰ ਸਿੰਘ ਸ਼ੇਰੋਂ, ਬਲਵਿੰਦਰ ਸਿੰਘ ਸ਼ੇਰੋਂ, ਰਜਿੰਦਰ ਕੁਮਾਰ ਗਰਗ , ਜਗਦੇਵ ਸਿੰਘ ਚੀਮਾਂ , ਰਜਿੰਦਰ ਸਿੰਘ ਖਾਲਸਾ ਆਦਿ ਪੈਨਸ਼ਨਰਜ਼ ਸਾਥੀ ਹਾਜ਼ਰ ਸਨ।

 

Have something to say? Post your comment

 

More in Malwa

ਪੈਨਸ਼ਨਰਾਂ ਨੇ ਸੂਬਾ ਸਰਕਾਰ ਤੋਂ ਮੰਗਿਆ ਬਕਾਇਆ 

ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ : ਸਪੀਕਰ ਸੰਧਵਾਂ

ਮਾਵਾਂ-ਧੀਆਂ ਦੇ ਸਨਮਾਨ ਲਈ ਸਰਕਾਰ ਵਚਨਬੱਧ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਵਲੋਂ ਪਿੰਡ ਨਵਾਂ ਨੱਥੇਵਾਲਾ ਅਤੇ ਧੂੜਕੋਟ ਦੇ ਸਰਕਾਰੀ ਸਕੂਲਾਂ ’ਚ 65 ਲੱਖ ਦੇ ਨਵੇਂ ਵਿਕਾਸ ਕਾਰਜਾਂ ਦਾ ਉਦਘਾਟਨ

ਮਿਲੇਨੀਅਮ ਸਕੂਲ ਨੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਖੇਤੀਬਾੜੀ ਨਾਲ ਸਬੰਧਤ ਗਤੀਵਿਧੀ ਦਾ ਆਯੋਜਨ ਕੀਤਾ

ਸਾਦਿਕ ਪੰਚਾਇਤ ਦੁਕਾਨ ਕਿਰਾਇਆ ਮਾਮਲਾ ਸਰਕਾਰ ਵੱਲੋਂ ਤੁਰਤ ਕਾਰਵਾਈ, 27 ਅਪ੍ਰੈਲ ਤੱਕ ਮੰਗੀ ਗਈ ਰਿਪੋਰਟ : ਅਰਸ਼ ਸੱਚਰ

ਡਾ. ਹਰੀ ਸਿੰਘ ਸੇਵਕ ਸੀਨੀ. ਸੈਕੰ. ਸਕੂਲ ਵਿਖੇ ‘ਮੌਕ ਐਕਸਰਸਾਈਜ਼’ ਦਾ ਆਯੋਜਨ

ਡੀ.ਸੀ.ਐਮ. ਸਕੂਲ ਦੇ ਬੱਚਿਆਂ ਨੇ ਵੰਨ-ਸਵੰਨੇ ਬੂਟੇ ਲਾ ਕੇ ਮਨਾਇਆ ਵਰਲਡ ਅਰਥ ਡੇ

ਤੇਜਧਾਰ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੀ ਤਾਕ ’ਚ ਬੈਠੇ 2 ਗਿਰੋਹ ਪੁਲਿਸ ਦੀ ਗ੍ਰਿਫਤ ਵਿੱਚ : ਥਾਣਾ ਮੁਖੀ

ਭਾਰਤੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ, ਮਿਹਨਤੀ ਵਿਦਿਆਰਥੀਆਂ ਦਾ ਸਨਮਾਨ