Wednesday, May 15, 2024

Malwa

ਪਿੰਡ ਕਸਬਾ ਭੁਰਾਲ ਵਿਖੇ 1947 ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਪਹਿਲੀ ਵਾਰ ਜੋਹਰ ਦੀ ਨਮਾਜ਼ ਅਦਾ ਕੀਤੀ

January 29, 2024 06:21 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਪਿੰਡ ਕਸਬਾ ਭੁਰਾਲ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਅੱਜ ਪਹਿਲੀ ਵਾਰ 1947 ਤੋਂ ਬਾਅਦ ਪਹਿਲੀ ਵਾਰ ਇਸ ਪਿੰਡ ਵਿਚ ਜੋਹਰ ਦੀ ਨਾਮਾਜ਼ ਅਦਾ ਕੀਤੀ। ਜ਼ਿਕਰਯੋਗ ਹੈ ਕਿ 1947 ਵਿਚ ਦੇਸ਼ ਦੀ ਹੋਈ ਵੰਡ ਤੋਂ ਪਹਿਲਾਂ ਇਸ ਪਿੰਡ ਵਿਚ ਬਹੁ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਵੱਸਦੇ ਸਨ ਤੇ ਉਸ ਸਮੇਂ ਪਿੰਡ ਵਿਚ ਪਹਿਲਾਂ ਤੋਂ ਬਣੀਆਂ 7 ਮਸਜਿਦਾਂ ਵਿਚ ਲੋਕ ਨਮਾਜ਼ ਅਦਾ ਕਰਦੇ ਸਨ, ਪਰ ਬਟਵਾਰੇ ਸਮੇਂ ਇਸ ਪਿੰਡ ਵਿਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕ ਪਾਕਿਸਤਾਨ ਚਲੇ ਗਏ ਸਨ ਅਤੇ ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਪਿੰਡ ਕਸਬਾ ਭੁਰਾਲ ਵਿਖੇ ਆ ਕੇ ਵੱਸ ਗਏ ਸਨ। ਇਥੇ ਬਣੀਆਂ ਮਸਜਿਦਾਂ ਵਿਚ ਮੁੜ ਕੇ ਨਮਾਜ ਅਦਾ ਨਾ ਹੋਣ ਕਾਰਣ

ਇਨ੍ਹਾਂ ਦੀ ਹਾਲਤ ਖਸਤਾ ਹੁੰਦੀ ਗਈ। ਆਜ਼ਾਦੀ ਦੇ 75 ਵਰ੍ਹੇ ਬੀਤ ਜਾਣ ਤੋਂ ਬਾਅਦ ਪਿਛਲੇ ਸਾਲ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਗਰਾਮ ਪੰਚਾਇਤ ਤੇ ਚਾਰੇ ਗੁਰਦੁਆਰਾ ਦੀਆਂ ਪ੍ਹਬੰਧਕ ਕਮੇਟੀਆ ਅਤੇ ਸੰਗਤਾਂ ਦੇ ਸਹਿਯੋਗ ਨਾਲ 7 ਵਿੱਚੋਂ ਇਕ ਮਸਜਿਦ ਨੂੰ ਮੁੜ ਆਬਾਦ ਕਰਨ ਦਾ ਤਹੱਈਆ ਕੀਤਾ। ਇਸ ਮਸਜਿਦ ਦੀ ਦਿੱਖ ਸੰਵਾਰ ਕੇ ਅੱਜ ਪਹਿਲੇ ਦਿਨ ਮਸਜਿਦ ਵਿਚ ਇਕੱਠੇ ਹੋਕੇ ਨਮਾਜ਼ ਅਦਾ ਕੀਤੀ। ਅੱਜ ਜੌਹਰ ਦੀ ਨਮਾਜ਼ ਅਦਾ ਕਰਨ ਸਮੇਂ ਮੁਫ਼ਤੀ ਮਗਬੁਰ ਰਹਿਮਾਨ, ਕਾਰੀ ਫੁਰਕਾਨ ਅਹਿਮਦ, ਮੁਹੰਮਦ ਸਹਿਬਾਜ ਫਾਰੂਕੀ, ਸਰਪੰਚ ਸਤਪਾਲ ਸਿੰਘ ਢਿੱਲੋਂ ਸਮੇਤ ਪਿੰਡ ਦੇ ਪਤਵੰਤੇ ਸੱਜਣਾ ਨੇ ਇਕੱਤਰ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਡਾ.ਮੁਹੰਮਦ ਸਹਿਬਾਜ ਫਾਰੂਕੀ ਅਤੇ ਮੁਹੰਮਦ ਵਕੀਲ ਖ਼ੁਰਦ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਇਤਿਹਾਸਕ ਦਿਨ ਹੈ ਜਦੋਂ 75 ਸਾਲਾਂ ਬਾਅਦ ਅਸੀਂ ਸਾਡੇ ਬਜ਼ੁਰਗਾਂ ਵਲੋਂ ਬਣਾਈ ਗਈ ਮਸਜਿਦ ਨੂੰ ਮੁੜ ਆਬਾਦ ਕਰ ਕੇ ਨਮਾਜ਼ ਅਦਾ ਕੀਤੀ। ਉਨ੍ਹਾਂ ਇਸ ਨੇਕ ਕਾਰਜ ਵਿਚ ਪਿੰਡ ਦੇ ਸਮੂਹ ਭਾਈਚਾਰੇ ਦੇ ਲੋਕਾਂ ਅਤੇ ਗਰਾਮ ਪੰਚਾਇਤ ਦਾ ਵੀ ਉਚੇਚਾ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਸਰਪੰਚ ਜੱਗਾ ਸਿੰਘ, ਡਾ. ਪ੍ਰਿਥੀਪਾਲ ਸਿੰਘ ਸੇਖੋਂ, ਮਾਸਟਰ ਤਜਿੰਦਰ ਸਿੰਘ, ਡਾ. ਹਰੀਪਾਲ ਸਿੰਘ, ਆੜ੍ਹਤੀਆ ਜਸਵੰਤ ਸਿੰਘ ਸਾਹੀ, ਸਾਹਿਬਦੀਨ ਖੁਰਦ, ਮੁਹੰਮਦ ਰਸੀਦ, ਮੁਹੰਮਦ ਅਸ਼ਰਫ਼ ਜਮਾਲਪੁਰਾ, ਮੁਹੰਮਦ ਸਦੀਕ ਕਸਬਾ, ਮੁਹੰਮਦ ਮਨੀਰ, ਹਾਜੀ ਅਬਦੁਲ ਰਜਾਕ, ਮੁਹੰਮਦ ਅਕਰਮ, ਮੁਹੰਮਦ ਵਕੀਲ ਸਮੇਤ ਵੱਡੀ ਗਿਣਤੀ ਵਿਚ ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਲੋਕ ਹਾਜਰ ਸਨ ।

Have something to say? Post your comment

 

More in Malwa

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ

ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਕਰਨ ਦੀ ਸਿਫਾਰਿਸ਼

ਡਿਪਟੀ ਕਮਿਸ਼ਨਰ ਨੇ ਪੇਏਸੀਐਸ ਅਕੈਡਮੀ ਸਰਹਿੰਦ ਦਾ ਲਾਇਸੰਸ ਕੀਤਾ ਰੱਦ

ਸਰਬਜੀਤ ਸਿੰਘ ਕੋਹਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਬਣੇ

ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਉਮੀਦਵਾਰਾਂ ਦੇ ਚੋਣ ਖ਼ਰਚਿਆਂ ਤੇ ਹਰ ਸਰਗਰਮੀ ਉਪਰ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ : ਮੀਤੂ ਅਗਰਵਾਲ

Cvigil 'ਤੇ 66 ਸ਼ਿਕਾਇਤਾਂ ਮਿਲੀਆਂ ਪ੍ਰਸ਼ਾਸਨ ਨੇ ਸਮੇਂ ਸਿਰ ਕੀਤਾ ਨਿਪਟਾਰਾ : ਏ ਡੀ ਸੀ ਵਿਰਾਜ ਐਸ ਤਿੜਕੇ 

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪਟਿਆਲਾ ਵਾਸੀਆਂ ਨੂੰ ਮੈਰਾਥਨ 'ਚ ਹਿੱਸਾ ਲੈਣ ਦੀ ਅਪੀਲ