Tuesday, September 16, 2025

Malwa

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

May 14, 2024 06:08 PM
SehajTimes
 
8468 ਅਧਿਕਾਰੀ ਤੇ ਕਰਮਚਾਰੀ 8 ਹਲਕਿਆਂ ਦੇ 1742 ਪੋਲਿੰਗ ਬੂਥਾਂ 'ਤੇ ਤਾਇਨਾਤ ਕੀਤੇ
 
ਚੋਣ ਪਾਰਟੀਆਂ ਤਿਆਰ, ਦੂਜੀ ਤੇ ਤੀਜੀ ਰਿਹਰਸਲ 19 ਤੇ 26 ਮਈ ਨੂੰ-ਸ਼ੌਕਤ ਅਹਿਮਦ ਪਰੇ
 
8 ਪਿੰਕ ਬੂਥ ਸੰਭਾਲਣਗੀਆਂ ਮਹਿਲਾਵਾਂ, ਨੌਜਵਾਨਾਂ ਦਾ 1 ਬੂਥ, 8 ਦਾ ਪ੍ਰਬੰਧ ਦਿਵਿਆਂਗਜਨ ਕਰਨਗੇ ਤੇ 43 ਬਨਣਗੇ ਮਾਡਲ ਬੂਥ
 
ਪਟਿਆਲਾ : ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਵੱਲੋਂ ਲੋਕ ਸਭਾ ਚੋਣਾਂ ਲਈ 1 ਜੂਨ 2024 ਨੂੰ ਵੋਟਾਂ ਪੁਆਉਣ ਲਈ ਤਾਇਨਾਤ ਕੀਤੇ ਜਾਣ ਵਾਲੇ ਚੋਣ ਅਮਲੇ ਦੀ ਦੂਜੀ ਰੈਂਡੇਮਾਈਜੇਸ਼ਨ ਚੋਣ ਪ੍ਰਕ੍ਰਿਆ ਦੀ ਨਿਗਰਾਨੀ ਲਈ ਪੁੱਜੇ ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ ਦੀ ਮੌਜੂਦਗੀ 'ਚ ਕਰਵਾਈ ਗਈ। ਇਸ ਮੌਕੇ ਜਨਰਲ ਆਬਜ਼ਰਵਰ ਓਮ ਪ੍ਰਕਾਸ਼ ਬਕੋੜੀਆ ਨੇ ਕਿਹਾ ਕਿ ਸਮੁੱਚਾ ਚੋਣ ਅਮਲਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਏ। ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰੈਂਡੇਮਾਈਜੇਸ਼ਨ ਕਰਕੇ 8468 ਅਧਿਕਾਰੀਆਂ ਤੇ ਕਰਮਚਾਰੀਆਂ ਦੇ ਚੋਣ ਅਮਲੇ ਨੂੰ ਪ੍ਰੀਜਾਈਡਿੰਗ ਅਫ਼ਸਰ, ਸਹਾਇਕ ਪ੍ਰੀਜਾਇਡਿੰਗ ਅਫ਼ਸਰ ਤੇ ਪੋਲ ਅਫ਼ਸਰ ਵਜੋਂ ਪਾਰਟੀਆਂ ਬਣਾ ਕੇ 8 ਹਲਕਿਆਂ ਅੰਦਰ 1742 ਪੋਲਿੰਗ ਬੂਥਾਂ 'ਤੇ ਤਾਇਨਾਤੀ ਕੀਤੀ ਗਈ ਹੈ।
 
ਉਨ੍ਹਾਂ ਦੱਸਿਆ ਕਿ ਚੋਣ ਪ੍ਰਕ੍ਰਿਆ ਨੂੰ ਸੁਤੰਤਰ, ਨਿਰਪੱਖ ਤੇ ਨਿਰਵਿਘਨ ਢੰਗ ਨਾਲ ਨੇਪਰੇ ਚੜਾਉਣ ਲਈ ਚੋਣ ਕਮਿਸ਼ਨ ਦੇ ਵਿਸ਼ੇਸ਼ ਸਾਫ਼ਟਵੇਅਰ ਨੈਸਟਜੈਨ ਡਾਈਸ ਆਨ ਲਾਈਨ ਰਾਹੀਂ ਡਿਊਟੀ 'ਤੇ ਤਾਇਨਾਤ ਚੋਣ ਅਮਲੇ ਦੀ ਦੂਜੀ ਰਿਹਰਸਲ 19 ਅਤੇ ਆਖਰੀ ਰਿਹਰਸਲ 26 ਮਈ ਨੂੰ ਕਰਵਾਈ ਜਾਵੇਗੀ। ਪੋਲ ਪਾਰਟੀਆਂ ਨੂੰ ਉਨ੍ਹਾਂ ਦੀ ਡਿਊਟੀ ਵਾਲੇ ਵਿਧਾਨ ਸਭਾ ਹਲਕੇ ਅਲਾਟ ਕਰ ਦਿੱਤੇ ਗਏ ਹਨ ਪੋਲ ਪਾਰਟੀਆਂ 31 ਮਈ ਨੂੰ ਰਵਾਨਾ ਕੀਤੀਆਂ ਜਾਣਗੀਆਂ ਤੇ ਇਸੇ ਦਿਨ ਇਨ੍ਹਾਂ ਦੇ ਪੋਲਿੰਗ ਬੂਥ ਅਲਾਟ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਪ੍ਰਤੀ ਹਲਕਾ 1 ਤੇ ਕੁਲ 8 ਪਿੰਕ ਬੂਥ ਬਣਾਏ ਜਾ ਰਹੇ ਹਨ, ਜਿਨ੍ਹਾਂ ਦਾ ਸਮੁੱਚਾ ਪ੍ਰਬੰਧ ਮਹਿਲਾ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਕਰਨ ਸਮੇਤ ਜ਼ਿਲ੍ਹੇ 'ਚ 8 ਪੋਲਿੰਗ ਬੂਥ ਅਜਿਹੇ ਬਣਾਏ ਜਾਣਗੇ, ਜਿਨ੍ਹਾਂ ਦਾ ਪ੍ਰਬੰਧ ਦਿਵਿਆਂਗਜਨ ਅਧਿਕਾਰੀਆਂ, ਕਰਮਚਾਰੀਆਂ ਵੱਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ 1 ਯੂਥ ਬੂਥ ਅਤੇ 43 ਮਾਡਲ ਬੂਥ ਵੀ ਬਣਾਏ ਜਾ ਰਹੇ ਹਨ ਜਦਕਿ ਗਰੀਨ ਬੂਥ ਬਣਾਉਣ ਦੀ ਵੀ ਤਜਵੀਜ ਹੈ, ਜਿੱਥੇ ਵੋਟਰਾਂ ਨੂੰ ਬੂਟੇ ਵੰਡੇ ਜਾਣਗੇ। ਇਸ ਮੌਕੇ ਏ.ਡੀ.ਸੀ. (ਜ) ਕੰਚਨ, ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸੰਜੀਵ ਕੁਮਾਰ ਅਤੇ ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਵੀ ਮੌਜੂਦ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ