Tuesday, March 31, 2026
BREAKING NEWS
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

Entertainment

ਰਾਹਤ ਫਤਿਹ ਅਲੀ ਖਾਨ ਨੇ ਨੌਕਰ ਦੀ ਕੁੱਟਮਾਰ,‘ਤੇ ਦਿੱਤਾ ਸਪੱਸ਼ਟੀਕਰਨ

January 29, 2024 02:16 PM
SehajTimes

ਪਾਕਿਸਤਾਨੀ : ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਇੱਕ ਵਿਅਕਤੀ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਹੁਣ ਇਸ ਵੀਡੀਓ ਦੇ ਵਾਇਰਲ ਹੋਣ ਤੋੋਂ ਬਾਅਦ ਰਾਹਤ ਫਤਿਹ ਅਲੀ ਖਾਨ ਨੇ ਸਪੱਸ਼ਟੀਕਰਨ ਦਿੱਤਾ ਹੈ। ਗਾਇਕ ਨੇ ਕੁੱਟਣ ਵਾਲੇ ਵਿਅਕਤੀ ਨੂੰ ਆਪਣਾ ਚੇਲਾ ਦੱਸਿਆ ਹੈ।
ਵੀਡੀਓ ਵਿੱਚ ਰਾਹਤ ਫਤਿਹ ਅਲੀ ਖਾਨ ਇੱਕ ਆਦਮੀ ਦੇ ਵਾਲ ਫੜਦਾ ਹੈ ਅਤੇ ਉਸਨੇ ਹੱਥ ਵਿੱਚ ਚੱਪਲ ਜਾਂ ਬੋਤਲ ਨਾਲ ਉਸਦੇ ਸਿਰ ‘ਤੇ ਜ਼ੋਰ ਨਾਲ ਮਾਰਦਾ ਹੈ । ਉਹ ਬੰਦਾ ਭੱਜ ਜਾਂਦਾ ਹੈ। ਉਨ੍ਹਾਂ ਨੇ ਬੋਤਲ ਬਾਰੇ ਵਾਰ ਵਾਰ ਪੁੱਛਣ ‘ਤੇ ਵਿਅਕਤੀ ਦੀ ਕੁੱਟਮਾਰ ਕੀਤੀ। ਵਿਅਕਤੀ ਰਾਹਤ ਫਹਿਤ ਨੂੰ ਬੇਨਤੀ ਕਰਦਾ ਨਜ਼ਰ ਆ ਰਿਹਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਸੀਨ ‘ਚ ਕੁਝ ਲੋਕ ਉਸ ਵਿਅਕਤੀ ਨੂੰ ਬਚਾਉਣ ਲਈ ਗਾਇਕ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਮਸ਼ਹੂਰ ਗਾਇਕ ਨੁਸਰਤ ਫਹਿਤ ਅਲੀ ਖਾਨ ਦੇ ਭਜੀਤੇ ਰਾਹਤ ਫਹਿਤ ਅਲੀ ਖਾਨ ਨੇ ਇਕ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ। ਉਸਨੇ ਕਿਹਾ,‘‘ਇਹ ਉਸਤਾਦ ਅਤੇ ਉਸਦੇ ਸ਼ਾਗਿਰਦ ਅਧਿਆਪਕ ਅਤੇ ਚੇਲੇ ਵਿੱਚਕਾਰ ਇੱਕ ਨਿੱਜੀ ਮਾਮਲਾ ਸੀ। ਰਾਹਤ ਫਤਿਹ ਅਲੀ ਖਾਨ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਤੋਂ ਮੁਆਫ਼ੀ ਵੀ ਮੰਗ ਲਈ ਹੈ। ਵੀਡੀਓ ਵਿੱਚ, ਜਿਸ ਵਿਅਕਤੀ ਨੂੰ ਕੁੱਟਿਆ ਗਿਆ ਸੀ, ਉਸ ਨੇ ਮੰਨਿਆ ਕਿ ਉਸਨੇ ਪਵਿੱਤਰ ਪਾਣੀ ਵਾਲੀ ਇੱਕ ਬੋਤਲ ਗੁਆ ਦਿੱਤੀ ਸੀ,ਜਿਸ ਕਾਰਨ ਇਹ ਘਟਨਾ ਵਾਪਰੀ। ਮੁੰਡੇ ਨੇ ਕਿਹਾ,‘‘ਉਹ ਮੇਰੇ ਪਿਤਾ ਵਾਂਗ ਹਨ । ਉਹ ਸਾਨੂੰ ਬਹੁਤ ਪਿਆਰ ਕਰਦੇ ਹਨ। ਜੋ ਵੀ ਇਸ ਵੀਡੀਆ ਨੂੰ ਫੈਲਾਉਂਦਾ ਹੈ, ਉਹ ਮੇਰੇ ਗੁਰੂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’’ ਲੜਕੇ ਦੇ ਪਿਤਾ ਨੇ ਵੀ ਕੱਵਾਲੀ ਦੇ ਖੇਤਰ ਵਿੱਚ ‘ਉਸਤਾਦ ਤੇ ਸ਼ਾਗਿਰਦ’ ਦੇ ਰਿਸ਼ਤੇ ਨੂੰ ਉਜਾਗਰ ਕਰਦਿਆਂ ਰਾਹਤ ਫਤਿਹ ਅਲੀ ਖਾਨ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਅਜਿਹਾ ਉਸਤਾਦ ਅਤੇ ਸ਼ਗਿਰਦ ਵਿਚਕਾਰ ਹੁੰਦਾ ਹੈ। ਹਾਲਾਂਕਿ ਰਾਹਤ ਫਤਿਹ ਅਲੀ ਖਾਨ ਦੇ ਇਸ ਰਵੱਈਏ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਆਲੋਚਨਾ ਹੋ ਰਹੀ ਹੈ।

Have something to say? Post your comment

 

More in Entertainment

ਇਵੈਂਟ ਤੇ ਬ੍ਰਾਂਡਿੰਗ ਦੀ ਦੁਨੀਆ ਵਿੱਚ ਉਭਰਦਾ ਚਿਹਰਾ : ਪੰਕਜ ਅਰੋੜਾ

ਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜ

ਸਟਾਰ ਆਫ਼ ਦ ਟ੍ਰਾਈਸਿਟੀ ਨੇ ਮਨੀਮਾਜਰਾ ਦੇ ਏਆਰ ਪਲਾਜ਼ਾ ਵਿਖੇ ਕੀਤਾ ਪ੍ਰੋਗਰਾਮ ਆਯੋਜਿਤ

ਸਟਾਰ ਆਫ਼ ਟ੍ਰਾਈਸਿਟੀ ਇੱਕ ਹੋਰ ਸ਼ਾਨਦਾਰ ਪ੍ਰੋਗਰਾਮ ਦੀ ਮੇਜ਼ਬਾਨੀ ਕਰਦਾ ਹੈ

ਪੰਜਾਬੀ ਸਿੰਗਰ ਬੀ. ਪ੍ਰਾਕ ਤੋਂ ਮੰਗੀ ਗਈ ਫਿਰੌਤੀ

ਚੰਡੀਗੜ੍ਹ ਦੀ ਧੀ ਸੁਪਰਣਾ ਬਰਮਨ ਨੂੰ ਮਿਲਿਆ ਟ੍ਰਾਈਸਿਟੀ ਇੰਸਪੀਰੇਸ਼ਨ ਵੂਮੈਨ ਆਫ ਦਿ ਈਅਰ ਅਵਾਰਡ

ਚੰਡੀਗੜ੍ਹ 'ਚ ਪਹਿਲੀ ਵਾਰ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਪਹਿਲੀ ਵਾਰ ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਆਯੋਜਿਤ

ਚੰਡੀਗੜ੍ਹ ਟ੍ਰਾਈਸਿਟੀ ਸਟਾਰ ਆਫ਼ ਦ ਈਅਰ ਅਵਾਰਡ ਪਹਿਲੀ ਵਾਰ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਜਾਵੇਗਾ

ਮਨੀਸ਼ ਮਲਹੋਤਰਾ ਦੀ ‘ਗੁਸਤਾਖ ਇਸ਼ਕ’ ਦਾ ਨਵਾਂ ਗੀਤ ‘ਸ਼ਹਿਰ ਤੇਰੇ’ ਦਿਲ ਨੂੰ ਛੂਹ ਗਿਆ