Saturday, October 04, 2025

Malwa

ਕੇਂਦਰ ਮੰਨੀਆਂ ਕਿਸਾਨੀ ਮੰਗਾਂ ਲਾਗੂ ਕਰਨ ਤੋਂ ਵੱਟ ਰਹੀ ਟਾਲਾ : ਲੌਂਗੋਵਾਲ

December 30, 2023 02:06 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਸਰਕਾਰ ਮੰਨੀਆਂ ਕਿਸਾਨੀ ਮੰਗਾਂ ਲਾਗੂ ਤੋਂ ਟਾਲਾ ਵੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਮੋਰਚੇ ਦੀਆਂ ਤਿਆਰੀਆਂ ਲਈ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਸ਼ਨਿੱਚਰਵਾਰ ਨੂੰ ਸੁਨਾਮ ਵਿਖੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਜਥੇਬੰਦੀ ਦੀ ਹੋਈ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਕਿਸਾਨੀ ਮੰਗਾਂ ਲਈ ਸੰਘਰਸ਼ ਕਰਦੇ ਕਿਸਾਨਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਜਾ ਰਿਹਾ ਜਦਕਿ ਚੋਣਾਂ ਤੋਂ ਪਹਿਲਾਂ ਵਾਅਦੇ ਲੋਕ ਪੱਖੀ ਕੀਤੇ ਗਏ ਸਨ। ਕਿਸਾਨ ਆਗੂਆਂ ਸੰਤਰਾਮ ਸਿੰਘ ਛਾਜਲੀ, ਜਸਵੀਰ ਸਿੰਘ ਮੈਦੇਵਾਸ, ਹੈਪੀ ਨਮੋਲ ਅਤੇ ਬਲਾਕ ਪ੍ਰਧਾਨ ਸਤਗੁਰ ਸਿੰਘ ਨਮੋਲ ਨੇ ਕਿਹਾ ਕਿ ਦਿੱਲੀ ਮੋਰਚੇ ਦੀਆਂ ਤਿਆਰੀਆਂ ਨੂੰ ਲੈਕੇ  ਉੱਤਰੀ ਭਾਰਤ ਦੀਆਂ 18 ਕਿਸਾਨ ਜੱਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰਰਾਜਨੀਤਕ ਦੀਆਂ ਜੱਥੇਬੰਦੀਆਂ ਵੱਲੋਂ ਆਉਣ ਵਾਲੀ 2 ਜਨਵਰੀ ਨੂੰ ਜੰਡਿਆਲਾ ਵਿਖੇ ਤੇ 6 ਜਨਵਰੀ ਨੂੰ ਬਰਨਾਲਾ ਵਿਖੇ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਨੂੰ ਲਲਕਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ  ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਆਗੂਆਂ ਨੂੰ ਪਿੰਡ ਪਿੰਡ ਰੈਲੀਆਂ ਤੇ ਢੋਲ ਮਾਰਚ, ਮਿਸ਼ਾਲ ਮਾਰਚ ਕਰਕੇ ਲੋਕਾਂ ਨੂੰ 6 ਜਨਵਰੀ ਨੂੰ ਬਰਨਾਲਾ ਵਿਖੇ ਆਉਣ ਲਈ ਜਾਗਰੂਕ ਕਰਨ ਲਈ ਕਿਹਾ ਗਿਆ ਤੇ ਔਰਤਾਂ ਦੀਆਂ ਮੀਟਿੰਗਾਂ ਕਰਵਾਉਣ ਲਈ ਵੀ ਕਿਹਾ ਗਿਆ। ਇਸ ਮੌਕੇ ਗੁਰਚਰਨ ਸਿੰਘ ਬਿਗੜਵਾਲ, ਦਰਸ਼ਨ ਸਿੰਘ, ਦਰਸ਼ਨ ਸਿੰਘ ਨੀਲੋਵਾਲ, ਪਰਮਜੀਤ ਸਿੰਘ ਮੈਦੇਵਾਸ, ਜੱਗਰ ਸਿੰਘ ਸ਼ਾਹਪੁਰ, ਭੋਲਾ ਸਿੰਘ ਛਾਜਲੀ, ਗੁਰਸੇਵਕ ਛਾਜਲੀ,ਗੋਕਲ  ਪੰਡਤ, ਨਛੱਤਰ ਸਿੰਘ, ਦਰਸ਼ਨ ਮੀਤਾ,ਭੋਲਾ ਨਮੋਲ , ਮਤਵਾਲ ਸਿੰਘ ਨਮੋਲ,ਹਰਬੰਸ ਸਿੰਘ ਤੋਲਾਵਾਲ, ਤਰਸੇਮ ਸਿੰਘ, ਮਿਸ਼ਰਾ ਮੈਦੇਵਾਸ, ਮੱਖਣ ਸਿੰਘ ਧਰਮਗੜ੍ਹ, ਮਿੱਠੂ ਸਿੰਘ,ਬੰਤ ਸਿੰਘ ਨੀਲੋਵਾਲ, ਰਣਜੀਤ ਸਿੰਘ,ਤੇਜ ਸ਼ਾਹਪੁਰ, ਨਿਰਭੈ ਸਿੰਘ, ਗੁਰਦੀਪ ਸਿੰਘ ਝਾੜੋਂ ਆਦਿ ਹਾਜ਼ਰ ਸਨ। 

Have something to say? Post your comment

 

More in Malwa

ਵਿਧਇਕ ਮਾਲੇਰਕੋਟਲਾ ਨੇ ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ

ਸੇਵਾ ਪਖਵਾੜਾ ਤਹਿਤ ਭਾਜਪਾ ਨੇ ਲਾਇਆ ਖੂਨਦਾਨ ਕੈਂਪ 

ਮਾਲੇਰਕੋਟਲਾ ਦੇ ਪਿੰਡ ਅਜੀਮਾਬਾਦ ਵਿੱਚ ਪਰਾਲੀ ਸਾੜਨ ’ਤੇ ਮਾਮਲਾ ਦਰਜ

ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਿਨ੍ਹਾਂ ਅੱਗ ਲਾਏ ਕਰਨ ਦਾ ਸੱਦਾ

ਪੰਜਾਬੀ ਯੂਨੀਵਰਸਿਟੀ ਵਿਖੇ ਸਰਕਾਰੀ ਆਰਟਸ ਐਂਡ ਕਰਾਫਟ ਇੰਸਟਿਚਿਊਟ, ਨਾਭਾ ਦੇ ਵਿਦਿਆਰਥੀਆਂ ਦੀ ਚਿੱਤਰਕਲਾ ਪ੍ਰਦਰਸ਼ਨੀ ਆਰੰਭ

ਜ਼ਿਲ੍ਹਾ ਸਕੂਲ ਖੇਡਾਂ ਗੱਤਕੇ 'ਚ ਲੜਕੇ ਤੇ ਲੜਕੀਆਂ ਦੇ ਹੋਏ ਮੁਕਾਬਲੇ

ਪੰਜਾਬੀ ਯੂਨੀਵਰਸਿਟੀ ਵਿਖੇ 'ਵਿਸ਼ਵ ਫਾਰਮਾਸਿਸਟ ਦਿਵਸ' ਮਨਾਇਆ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ : ਡੀ.ਐਮ.ਓ ਅਸਲਮ ਮੁਹੰਮਦ

ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਟ੍ਰੇਨਾਂ ਚਲਾਉਣ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਰੇਲਵੇ ਮੰਤਰੀ ਨੂੰ ਲਿਖੇ ਪੱਤਰ ਨੂੰ ਪਿਆ ਬੂਰ : ਪ੍ਰੋ. ਬਡੂੰਗਰ