Saturday, May 18, 2024

Malwa

ਮਾਤਾ ਗੁਜਰੀ ਜੀ ਅਤੇ ਚਾਰ ਸ਼ਾਹਿਬਜਾਦਿਆਂ ਦੀਆਂ ਲਾਸ਼ਾਨੀ ਸ਼ਹਾਦਤਾਂ ਨੂੰ ਸਮਰਪਿਤ ਰੋੜ ਤੇ ਲੰਗਰ ਲਗਾਏ

December 28, 2023 07:06 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਮਲੇਰਕੋਟਲਾ ਰੋੜ ਰਾਏਕੋਟ ਸੜਕ ਤੇ ਤਹਿਤ ਭੱਠੇ ਨਜ਼ਦੀਕ ਖਟੜਏ ਤੇ ਵਿਖੇ ਪਿੰਡ ਸਮੂਹ ਦੇ ਨਗਰ ਨਿਵਾਸੀਆਂ ਭੂਦਨ ਤੇ ਸਿਕੰਦਰ ਪੁਰਾ ਦੇ ਸਹਿਯੋਗ ਸਦਕਾ ਸ਼ਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਦੁਤੀ ਸ਼ਹਾਦਤ ਨੂੰ ਸਮਰਪਿਤ ਅਤੇ ਚਾਹ ਨਾਲ ਬਰਾਂਡ , ਰੋਟੀ ਸਬਜੀ ਪਕੋੜੇ ਦੇ ਅਤੁੱਟ ਲੰਗਰ ਲਗਾਇਆ ਗਿਆ। ਗੁਰੂ ਕੇ ਲੰਗਰਾਂ ਵਿੱਚ ਉਚੇਚੇ ਤੌਰ ਤੇ ਦੀਨੇ ਪਿੰਡਾ ਦੀਆਂ ਸੰਗਤਾਂ ਨੇ ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਲੰਗਰ ਦੀ ਸੇਵਾ ਨਿਭਾਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸ਼ਾਹਿਬਜਾਦਿਆਂ ਨੇ ਚਮਕੌਰ ਸਾਹਿਬ ਤੇ ਸਰਹਿੰਦ ਵਿਖੇ ਜਿਸ ਦ੍ਰਿੜਤਾ ਤੇ ਬੇਖ਼ੌਫ਼ਤਾ ਨਾਲ ਮੁਗਲ ਹਕੂਮਤ ਦੇ ਜ਼ੁਲਮਾਂ ਦਾ ਸ਼ਾਹਮਣਾ ਕਰਦੇ ਹੋਏ ਸ਼ਹਾਦਤ ਦੇ ਜਾਮ ਪੀਤੇ ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਭਾਰਤ ਵਰਸ਼ ਦੇ ਲੋਕ ਬੜੇ ਪਿਆਰ ਭਾਵਨਾ ਅਤੇ ਤ ਸ਼ਰਧਾ ਨਾਲ ਵੱਖ-ਵੱਖ ਪ੍ਰੋਗਰਾਮਾਂ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ ।ਅਤੇ ਸੇਵਾਦਾਰਾਂ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਵੀ ਕੀਤੀ ਕਿ ਨੌਜਵਾਨਾਂ ਨੂੰ ਨਸ਼ੇ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਸੇਵਾ ਤੇ ਬਾਣੇ ਬਾਣੀ ਨਾਲ ਜੁੜ ਕੇ ਗੁਰੂ ਸ਼ਰਨ ਲੈ ਕੇ ਵਧੀਆ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸੰਗਤ ਵੱਲੋਂ ਸਾਹਿਬਜ਼ਾਦਿਆਂ ਦੇ ਸਰੂਪ ਨੂੰ ਮਰਿਯਾਦਾ ਪੂਰਨ 'ਆਸ਼ਣ ਤੇ ਬਿਰਾਜ਼ਮਾਨ ਕਰਕੇ ਸਿੱਖ ਵੀਰ ਵਾਰਾਂ ਦਾ ਗਾਇਨ ਕੀਤਾ ਗਿਆ। ਨਗਰ ਨਿਵਾਸੀ ਤੇ ਸ਼ਰਧਾਵਾਨ ਸੰਗਤਾਂ ਵੱਲੋਂ ਲੰਗਰ ਵਿੱਚ ਸੇਵਾ ਕਰਕੇ ਆਪਣੇ ਜੀਵਨ ਦੇ ਲਈ ਲਾਹੇ ਖੱਟੇ ਗਏ। ਇਸ ਮੌਕੇ ਵੱਲੋਂ ਪ੍ਧਾਨ ਮੇਜਰ ਗੁਰਪ੍ਰੀਤ ਸਿੰਘ ਸਿੰਘ ਦੀ ਅਗਵਾਈ ਹੇਠਾਂ ਤਿੰਨ ਦਿਨਾ ਰੋਟੀ ਸਬਜੀ ਦੇ ਲੰਗਰ ਸ਼ੁਰੂ ਕੀਤੇ ਗਏ ਜਦੋਂ ਲੰਗਰ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰਾਂ ਨੇ ਸੰਗਤਾਂ ਨੇ ।ਇਸ ਮੌਕੇ ਮੇਸਰ ਸਿੰਘ ਹਰਦੀਪ ਸਿੰਘ ਜੈਲਦਾਰ , ਧਨੇਸਰ , ਗੁਰਵਿੰਦਰ ਸਿੰਘ ਧਨੇਸਰ , ਚਰਨਪ੍ਰੀਤ ਸਿੰਘ ਧਨੇਸਰ, ਰਾਜਵਿੰਦਰ ਸਿੰਘ ਧਨੇਸਰ, ਜਸਵੀਰ ਸਿੰਘ ਧਨੇਸਰ ,ਸੁਖਪਾਲ ਸਿੰਘ , ਸੁਖਚੈਨ ਸਿੰਘ, ਹੈਪੀ ਸਿੰਘ , ਗੁਰਦਰਸ਼ਨ ਸਿੰਘ , ਈਸ਼ਰ ਸਿੰਘ, ਨਵਾਬ ਖਾਂ ,ਰਾਜਦੀਨ ਖਾਂ ਆਦਿ ਹਾਜ਼ਰ ਸਨ ।

Have something to say? Post your comment

 

More in Malwa

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ