Wednesday, September 17, 2025

Malwa

ਸਿਟੀ ਜਿੰਮਖਾਨਾ ਕਲੱਬ ਰਾਮ ਮੰਦਰ ਨੂੰ ਸਮਰਪਿਤ ਪ੍ਰੋਗਰਾਮਾਂ 'ਚ ਕਰੇਗਾ ਸ਼ਿਰਕਤ : ਕਾਂਸਲ

December 28, 2023 04:08 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸਿਟੀ ਜਿਮਖਾਨਾ ਕਲੱਬ ਸੁਨਾਮ, ਸੁਨਾਮ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਲੋਹੜੀ ਉਤਸਵ ਮਨਾਉਣ ਸਬੰਧੀ ਇੱਕ ਮੀਟਿੰਗ ਫਾਉਂਡਰ ਆਫ ਦੀ ਕਲੱਬ  ਘਨਸ਼ਿਆਮ ਕਾਂਸਲ, ਚੇਅਰਮੈਨ ਪ੍ਰੇਮ ਗੁਪਤਾ, ਚੇਅਰਮੈਨ ਬੋਰਡ ਆਫ਼ ਡਾਇਰੈਕਟਰਜ਼ ਸੁਰੇਸ਼ ਕੁਮਾਰ ਨੱਪੀ, ਕਲੱਬ ਦੇ ਪ੍ਰਧਾਨ ਵਿਕਾਸ ਗੋਇਲ ਦੀ ਅਗਵਾਈ ਹੇਠ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ 
ਕਲੱਬ ਦੇ ਸੰਸਥਾਪਕ ਘਨਸ਼ਿਆਮ ਕਾਂਸਲ ਨੇ ਦੱਸਿਆ ਕਿ 22 ਜਨਵਰੀ ਨੂੰ ਸ਼੍ਰੀ ਸੀਤਾਸਰ ਮੰਦਿਰ ਅਤੇ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਹੋਣ ਵਾਲੇ ਸ਼੍ਰੀ ਰਾਮ ਮੰਦਰ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮਾਂ ਵਿੱਚ ਧੂਮਧਾਮ ਨਾਲ ਭਾਗ ਲੈਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਟੀ ਜਿਮਖਾਨਾ ਕਲੱਬ ਅਤੇ ਸੁਨਾਮ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ 17 ਜਨਵਰੀ ਨੂੰ ਕਰਵਾਏ ਜਾ ਰਹੇ ਲੋਹੜੀ ਉਤਸਵ ਨੂੰ ਵਧੀਆ ਬਣਾਉਣ ਲਈ ਡਰੈੱਸ ਕੋਡ, ਭੋਜਨ ਅਤੇ ਮਨੋਰੰਜਨ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਫੈਸਟੀਵਲ ਨੂੰ ਸ਼ਾਨਦਾਰ ਢੰਗ ਨਾਲ ਕਰਵਾਉਣ ਦੀ ਕਮਾਨ ਆਰ.ਐਨ.ਕਾਂਸਲ, ਪ੍ਰੇਮ ਗੁਪਤਾ, ਸੁਨੀਲ ਜੈਨ ਰਿੰਪਾ, ਵਿਨੀਤ ਜੈਨ ਨੂੰ ਪ੍ਰੋਜੈਕਟ ਚੇਅਰਮੈਨ ਵਜੋਂ ਸੌਂਪੀ ਗਈ ਹੈ। ਚਾਰਟਰਡ ਅਕਾਊਂਟੈਂਟ ਰੋਹਿਤ ਕੁਮਾਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਮੀਟਿੰਗ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਕਲੱਬ ਦੇ ਜਨਰਲ ਸਕੱਤਰ ਕਰੁਣ ਬਾਂਸਲ ਨੇ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ.ਪੀ.ਪੀ ਇੰਜੀਨੀਅਰ ਪੁਨੀਤ ਮਿੱਤਲ, ਖਜ਼ਾਨਚੀ ਸੰਦੀਪ ਗਰਗ, ਐਡਵੋਕੇਟ ਪ੍ਰਵੀਨ ਜੈਨ, ਐਡਵੋਕੇਟ ਰਮਨ ਕੁਮਾਰ, ਹਰੀਸ਼ ਬਾਂਸਲ ਸੋਨੂੰ ਹਾਜ਼ਰ ਸਨ।

Have something to say? Post your comment