Wednesday, May 08, 2024
BREAKING NEWS
ਸਿਸੋਦੀਆਂ ਦੀ ਜ਼ਮਾਨਤ ਪਟੀਸ਼ਨ ’ਤੇ 13 ਮਈ ਨੂੰ ਸੁਣਵਾਈ ਹੋਵੇਗੀਭਾਰਤੀਆਂ ਨੂੰ ਰੂਸ ਯੂਕਰੇਨ ਜੰਗ ’ਚ ਭੇਜਣ ਵਾਲੇ 4 ਦੋਸ਼ੀ ਗ੍ਰਿਫ਼ਤਾਰਕਾਂਗਰਸ ਨੂੰ ਝਟਕਾ, ਅੰਮ੍ਰਿਤਸਰ ਤੋਂ ਤਰਸੇਮ ਸਿੰਘ ਸਿਆਲਕਾ AAP ‘ਚ ਹੋਏ ਸ਼ਾਮਲਹਾਕੀ ਦੀ ਨੈਸ਼ਨਲ ਖਿਡਾਰਨ ਨੇ ਦਿੱਤੀ ਜਾਨ, ਭਰਾ-ਭਾਬੀ ‘ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਕਾਂਗਰਸ ਨੂੰ ਝਟਕਾ, ਚੁਸ਼ਪਿੰਦਰਬੀਰ ਸਿੰਘ ਚਹਿਲ AAP ‘ਚ ਹੋਏ ਸ਼ਾਮਿਲਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਤਲਬੀਰ ਸਿੰਘ ਗਿੱਲ ਆਪ ‘ਚ ਹੋਏ ਸ਼ਾਮਲਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫ਼ੁਰਮਾਣITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ

Articles

ਹਾਂ ਮੈਂ ਸੱਚ ਬੋਲਦਾਂ

December 07, 2023 01:46 PM
Amarjeet Cheema (Writer from USA)

ਇੰਡੀਆ ਚੋਂ ਜਾਂ ਏਧਰੋਂ ਬਾਹਰੋਂ ਕਿਸੇ ਰਿਸ਼ਤੇਦਾਰ,ਸੱਜਣ ਦਾ ਫੋਨ ਆਉਣਾ ਤਾਂ ਉਹਨੇ ਸਭ ਤੋਂ ਪਹਿਲਾਂ ਪੁੱਛਣਾ ਕਿ ਤੇਰੀ ਸਿਹਤ ਕਿੱਦਾਂ ਮੈਂ ਕਹਿਣਾ ਠੀਕ ਆ, ਵਾਹਿਗੁਰੂ ਦੀ ਮਿਹਰ ਹੈ, ਤੇਰਾ ਕੰਮ ਕਿਸ ਤਰਾਂ , ਮੈਂ ਕਹਿਣਾ ਬਹੁਤ ਵਧੀਆ, ਵਾਹਿਗੁਰੂ ਦੀ ਮਿਹਰ ਆ। ਤਿੰਨ ਚਾਰ ਵਾਰ ਇਸੇ ਤਰਾਂ ਫੋਨ ਆਉਣਾ ਤੇ ਸਿਹਤ ਤੇ ਕੰਮਕਾਰ ਬਾਰੇ ਪੁੱਛਣਾ ਤੇ ਮੈਂ ਹਰ ਵਾਰ ਇਹੀ ਜਵਾਬ ਦੇਣਾ ਕਿ ਰੱਬ ਦੀ ਮਿਹਰ ਆ। ਇੱਥੇ ਮੈਂ ਚਾਰ ਕੁ ਮਿੱਤਰਾਂ ਰਿਸ਼ਤੇਦਾਰਾਂ ਦੀ ਗੱਲ ਕਰਦਾਂ ਜਿਹਨਾਂ ਨੇ ਮੇਰੀਆਂ ਮੋਟੀਆਂ ਰਕਮਾਂ ਡਕਾਰ ਲਈਆਂ ਹਨ। ਇੱਕ ਰਿਸ਼ਤੇਦਾਰ ਦੇ ਫੋਨ ਆਉਣੇ ਪਈ ਮਿੰਨਤ ਨਾਲ ਸਾਨੂੰ ਸਪੌਂਸਰ ਕਰਕੇ ਅਮਰੀਕਾ ਸੱਦ ਲੈ, ਅਸੀਂ ਇੱਥੇ ਭੁੱਖੇ ਮਰਦੇ ਹਾਂ, ਤੇਰਾ ਕੀਤਾ ਸਾਰੀ ਉਮਰ ਨਹੀਂ ਭੁਲਾਉਂਦੇ, ਤੇਰੇ ਪੈਰ ਧੋ ਧੋ ਪੀਵਾਂਗੇ। ਕਦੇ ਪੰਜਾਬ ਜਾਣਾ ਤਾਂ ਉਹਨੇ ਅੱਗੇ ਪਿੱਛੇ ਜੀ ਜੀ ਕਰਦੇ ਫਿਰਦੇ ਰਹਿਣਾਂ ਤੇ ਤਲੀਆਂ ਚੱਟਣ ਤੱਕ ਜਾਣਾ। ਮੈਂ ਤਰਸ ਖਾ ਕੇ ਉਹਦਾ ਸਾਰਾ ਪਰਿਵਾਰ ਬਾਹਰ ਮੰਗਵਾ ਲਿਆ। ਇੱਕ ਕੁੜੀ ਦੀ ਉਮਰ ਵੱਡੀ ਹੋਣ ਕਰਕੇ ਰਹਿ ਗਈ ਤੇ ਉਹ ਕਹਿੰਦਾ ਯਾਰ ਹੁਣ ਇਸ ਦਾ ਵਿਆਹ ਕਰਨਾ ਕਿਉਂਕਿ ਅਸੀਂ ਤਾਂ ਸਾਰੇ ਬਾਹਰ ਆ ਜਾਵਾਂਗੇ ਤੇ ਇਹ ਇਕੱਲੀ ਕੀ ਕਰੂ ? ਕਹਿੰਦਾ ਅਸੀਂ ਤੇਰੇ ਕੋਲ ਹੀ ਆਉਣਾ ਤੇ ਕੰਮ ਕਰਕੇ ਪੈਸਾ ਪੈਸਾ ਮੋੜ ਦੇਵਾਂਗੇ। ਮੈਂ ਪੈਸੇ ਭੇਜ ਦਿੱਤੇ ਵਿਆਹ ਵਧੀਆ ਹੋ ਗਿਆ ਹੁਣ ਕਹਿੰਦੇ ਕਿ ਸਾਡੀਆਂ ਟਿਕਟਾਂ ਵੀ ਬੁੱਕ ਕਰਾ ਦੇ। ਟਿਕਟਾਂ ਵੀ ਕਰਾ ਦਿੱਤੀਆਂ ਤੇ ਵਕੀਲਾਂ ਦੀਆਂ ਫੀਸਾਂ ਵਗੈਰਾ ਵੀ ਮੈਂ ਆਪਣੇ ਪੱਲਿਉਂ ਦਿੱਤੀਆਂ। ਇੱਥੇ ਆਏ ਤਿੰਨ ਮਹੀਨੇ ਘਰ ਰੱਖੇ, ਕੰਮ ਤੇ ਲੁਆਏ ਕੰਮ ਤੇ ਛੱਡਣ ਵੀ ਜਾਣਾ ਤੇ ਲੈਣ ਵੀ ਜਾਣਾ। ਮੇਰੀ ਜਨਾਨੀ ਤਾਂ ਇਸੇ ਭੱਜ ਦੌੜ ਵਿੱਚ ਪਾਗ਼ਲ ਹੋ ਗਈ। ਪਹਿਲਾਂ ਉਹਨਾਂ ਨੂੰ ਕੰਮ ਤੇ ਛੱਡਣਾ ਤੇ ਫ਼ਿਰ ਆਪ ਕੰਮ ਤੇ ਜਾਣਾ। ਸ਼ਾਮ ਨੂੰ ਉਹਨਾਂ ਨੂੰ ਕੰਮ ਤੋਂ ਘਰੇ ਲੈ ਕੇ ਆਉਣਾ। ਇਸੇ ਭੱਜ ਦੌੜ ਵਿੱਚ ਕਿਤੇ ਰੈੱਡ ਲਾਈਟ ਲੰਘ ਆਈ ਤੇ ਪੁਲੀਸ ਤੋਂ ਟਿਕਟ ਮਿਲ ਗਈ । ਪੰਜ ਸੌ ਡਾਲਰ ਵਕੀਲ ਨੂੰ ਦੇ ਕੇ ਤਾਂ ਉਹਦੀ ਟਿਕਟ ਮੁਆਫ਼ ਕਰਾਈ। ਜੇ ਨਾ ਕਰਾਉਂਦੇ ਤਾਂ ਸਾਡੀ ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਕਾਰਾਂ ਦੀ ਇੰਸ਼ੋਰੈਂਸ ਵੱਧ ਜਾਣੀ ਸੀ। ਕਿਉਂਕਿ ਸਾਡੇ ਘਰ ਦੀਆਂ ਪੰਜੇ ਕਾਰਾਂ ਦੀ ਇੰਸ਼ੋਰੈਂਸ ਮੇਰੀ ਤੀਵੀਂ ਦੇ ਨਾਂ ਤੇ ਸੀ। ਵੈਸੇ ਉਹਨੇ ਤੀਵੀਂ ਆਦਮੀ ਨੇ ਅੰਮ੍ਰਿਤ ਛਕਿਆ ਹੋਇਆ ਸੀ। ਮੈਨੂੰ ਰਾਤ ਨੂੰ ਘੁੱਟ ਲਾਉਣ ਦਾ ਸ਼ੌਂਕ ਸੀ, ਰੋਟੀ ਖਾਣ ਵੇਲੇ।


ਉਹਨੇ ਮੇਰੇ ਵੱਲ ਨੂੰ ਘੂਰ ਘੂਰ ਕੇ ਦੇਖਣਾ। ਮੈਂ ਸੋਚਿਆ ਸ਼ਾਇਦ ਅੰਮ੍ਰਿਤਧਾਰੀ ਬੰਦੇ ਨੂੰ ਮੇਰੇ ਤੋਂ ਖਿੱਝ ਆ ਰਹੀ ਸੀ ਕਿ ਮੈਂ ਉਹਦੇ ਸਾਹਮਣੇ ਦਾਰੂ ਕਿਉਂ ਪੀਨਾ। ਚੌਥੇ ਕੁ-ਦਿਨ ਮੈ ਆਪਣੀ ਰੋਟੀ ਥਾਲ਼ੀ ਵਿੱਚ ਪੁਆ ਕੇ ਦੂਸਰੇ ਕਮਰੇ ਵਿੱਚ ਲੈ ਗਿਆ। ਉਹ ਮੈਨੂੰ ਬਣਾ ਸੁਆਰ ਕੇ ਕਹਿੰਦਾ, ਭਾਜੀ ਚੋਰੀਂ ਚੋਰੀਂ ਪੀਈ ਜਾਂਨੇ ਆਂ ਕਿਸੇ ਹੋਰ ਦੀ ਸੁਲਾਹ ਵੀ ਮਾਰ ਲਿਆ ਕਰੋ। ਮੈਂ ਕਿਹਾ ਯਾਰ ਤੂੰ ਤਾਂ ਅੰਮ੍ਰਿਤ ਛਕਿਆ ਹੋਇਆ , ਮੈਂ ਤਾਂ ਇਸ ਕਰਕੇ ਤੇਰੇ ਤੋਂ ਪਰੇ ਹੋ ਕੇ ਪੀਣ ਲੱਗਾ ਸੀ। ਕਹਿੰਦਾ ਪਾਦੇ ਇੱਕ ਮੋਟਾ ਜਿਹਾ ਤੇ ਮੈਂ ਰੋਟੀ ਖਾਣੀ ਆਂ। ਘੁੱਟ ਲਾਕੇ ਗੱਲਾਂ ਬਾਤਾਂ ਮਾਰਦਾ ਰਿਹਾ ਤੇ ਜਾਣ ਲੱਗਾ ਕਹਿੰਦਾ ਇੱਕ ਹੋਰ ਸੁੱਟ ਮੋਟਾ ਜਿਹਾ ਰੋਟੀ ਖਾਵਾਂ ਪਰ ਮੈਂ ਤੇਰੀ ਸਾਲੀ ਕੋਲੋਂ ਚੋਰੀ ਪੀਨਾ। ਤੁਸੀਂ ਬੋਤਲ ਟੁਆਲਿਟ ਵਿੱਚ ਰੱਖ ਦਿਆ ਕਰੋ ਤੇ ਇਸ ਤਰਾਂ ਕਿਸੇ ਨੂੰ ਸ਼ੱਕ ਨਹੀਂ ਹੋਵੇਗੀ। ਮੈਂ ਸਮਝ ਤਾਂ ਗਿਆ ਪਈ ਇਹ ਬੰਦਾ ਮੇਰੇ ਨਾਲ ਵੀ ਹੇਰਾਫ਼ੇਰੀ ਕਰੂਗਾ ਕਿਉਂਕਿ ਜਿਹੜਾ ਗੁਰੂ ਦਾ ਬਾਣਾ ਪਾ ਕੇ ਉਹਦੇ ਨਾਲ ਗ਼ੱਦਾਰੀ ਕਰ ਰਿਹਾ ਤਾਂ ਮੈਂ ਉਹਦਾ ਕਿੱਥੋਂ ਮਿੱਤ।


ਤਿੰਨਾਂ ਮਹੀਨਿਆਂ ਬਾਦ ਉਹਨਾਂ ਨੂੰ ਕਿਰਾਏ ਤੇ ਘਰ ਲੈ ਕੇ ਦਿੱਤਾ, ਆਪਣੀ ਕਾਰ ਵੀ ਲੈ ਲਈ। ਮੇਰੀ ਘਰਵਾਲੀ ਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਸਾਰੇ ਭਾਂਡੇ ਟੀਂਡੇ ਵੀ ਦਿੱਤੇ। ਗੱਦੇ, ਰਜਾਈਆ, ਕੱਪੜੇ ਆਦਿ ਵੀ ਦੇ ਦਿੱਤੇ ਜਿਹੜੇ ਕਿ ਸਾਡੇ ਕੋਲ ਵਾਧੂ ਪਏ ਸਨ। ਅਸੀਂ ਸੋਚਿਆ ਚਲੋ ਜਦੋਂ ਸੈੱਟ ਹੋ ਜਾਣਗੇ ਫਿਰ ਆਪਣੇ ਲੈ ਲੈਣਗੇ। ਕੋਈ ਸਾਲ ਕੁ ਸਾਡੇ ਸ਼ਹਿਰ ਰਹੇ ਤੇ ਬਾਦ ਵਿੱਚ ਸਾਡਾ ਸਾਰਾ ਸਮਾਨ ਤੇ ਪੈਸੇ ਲੈ ਕੇ ਪਤਾ ਨਹੀਂ ਕਿੱਧਰ ਤਿੱਤਰ ਹੋ ਗਏ ਕੋਈ 25 ਕੁ ਹਜਾਰ ਡਾਲਰ ਮਾਰ ਗਏ ਸਾਡੇ। ਸਾਡੇ ਫੋਨ ਨੰਬਰ ਵਗੈਰਾ ਵੀ ਬਲਾਕ ਕਰ ਦਿੱਤੇ ਹਨ ਤੇ ਪਤਾ ਲੱਗਾ ਹੈ ਕਿ ਸਿਆਟਲ ਸਟੇਟ ਵਿੱਚ ਕਿਤੇ ਚਲੇ ਗਏ ਹਨ। ਅਜੇ ਉਮੀਦ ਕਰ ਰਹੇ ਹਾਂ ਕਿ ਸ਼ਾਇਦ ਪੈਸੇ ਵਾਪਸ ਕਰ ਦੇਣ ਨਹੀਂ ਤਾਂ ਫਿਰ ਤੁਹਾਡੇ ਨਾਲ ਉਹਨਾਂ ਦੇ ਨਾਂ, ਪਿੰਡ ਦਾਦੇ ਪੜਦਾਦੇ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਕੁਝ ਸਾਂਝੇ ਰਿਸ਼ਤੇਦਾਰਾਂ ਨੂੰ ਬੇਨਤੀ ਕੀਤੀ ਕਿ ਮਿੰਨਤ ਨਾਲ ਸਾਡੇ ਪੈਸੇ ਵਾਪਸ ਦੁਆ ਦਿਓ ਤਾਂ ਉਹ ਅੱਗੋਂ ਸਾਡਾ ਮਜਾਕ ਬਣਾਉਂਦੇ ਨੇ। ਅਖੇ ਤੁਸੀਂ ਕਿਉਂ ਦਿੱਤੇ ਸੀ ? ਤੁਸੀਂ ਬੇਵਕੂਫ਼ ਸੀ ? ਤੁਸੀਂ ਰੱਬ ਦੀ ਮਿਹਰ ਨਾਲ ਰੋਟੀ ਖਾਈ ਹੀ ਜਾਂਦੇ ਹੋ ਭੁੱਖੇ ਤਾਂ ਨਹੀਂ ਮਰਦੇ ? ਹੁਣ ਭੁੱਲ ਜਾਉ ਤੇ ਰੱਬ ਰੱਬ ਕਰੋ। ਕਹਿਣਾ ਸੁਖਾਲਾ ਕੇ ਭੁੱਲ ਜਾਓ ਮਿਹਨਤ ਨਾਲ ਕਮਾਏ ਪੈਸੇ ਨੂੰ ਵੀ ਕਿਵੇਂ ਭੁੱਲ ਜਾਈਏ ???

+1(716)908-3631

Have something to say? Post your comment