Monday, May 06, 2024

Chandigarh

ਝੋਨਾ ਖਰੀਦਣ ਦਾ ਪੰਜਾਬ ‘ਚ ਸਮਾਂ ਵਧਿਆ 7 ਦਸੰਬਰ ਤੱਕ ਮੰਡੀਆਂ ‘ਚ ਕਿਸਾਨ ਵੇਚ ਸਕਣਗੇ ਫਸਲ

December 01, 2023 05:13 PM
SehajTimes

ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦਾ ਹੁਣ 7 ਦਸੰਬਰ ਤੱਕ ਚੱਲੇਗੀ। ਕੇਂਦਰੀ ਖਾਧ ਤੇ ਜਨਤਕ ਵੰਡ ਮੰਤਰਾਲੇ ਨੇ ਇਸ ਸਾਲ ਜੁਲਾਈ ਵਿਚ ਆੲ ਹੜ੍ਹ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਹੈ। ਅਸਲ ਵਿਚ ਸੂਬੇ ਦੇ ਕੁਝ ਹਿੱਸਿਆਂ ਵਿਚ ਬੁਆਈ ਵਿਚ ਦੇਰੀ ਦੇ ਚੱਲਦੇ ਝੋਨੇ ਨੂੰ ਪਕਣ ਵਿਚ ਸਮਾਂ ਲੱਗਾ ਹੈ। ਸੂਬਾ ਸਰਕਾਰ ਦੀ ਅਪੀਲ ਨੂੰ ਸਵੀਕਾਰ ਕਰਕੇ ਕੇਂਦਰ ਨੇ ਖਰੀਦ ਦਾ ਸਮਾਂ ਇਕ ਹਫਤਾ ਹੋਰ ਵਧਾ ਦਿੱਤਾ ਹੈ।


ਹੁਣ ਡੀਐਫਪੀਡੀ ਤੋਂ ਸਰਕਾਰ 7 ਦਸੰਬਰ ਤੱਕ ਫਸਲ ਖਰੀਦੇਗੀ। ਪਹਿਲਾਂ ਇਹ 30 ਨਵੰਬਰ 2023 ਤੱਕ ਝੋਨੇ ਦੀ ਖਰੀਦ ਦੀ ਮਿਆਦ ਰੱਖੀ ਗਈ ਸੀ ਪਰ ਸੂਬਾ ਸਰਕਾਰ ਦੀ ਅਪੀਲ ਦੇ ਬਾਅਦ ਏਜੰਸੀ ਨੇ ਫੈਸਲਾ ਲਿਆ। ਪੰਜਾਬ ਦੇ ਖਾਧ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਸ ਨੂੰ ਲੈ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਭਾਗ ਨੂੰ ਝੋਨੇ ਦੀ ਖਰੀਦ ਦੀ ਮਿਆਦ ਵਧਾਉਣ ਲਈ ਮਾਮਲਾ ਡੀਐੱਫਪੀਡੀ ਨੂੰ ਭੇਜ ਦਿੱਤਾ। ਹੜ੍ਹ ਦੇ ਚੱਲਦੇ ਬਆਈ ਵਿਚ ਦੇਰ ਹੋਈ। ਸੂਬੇ ਦੇ ਕੁਝ ਹਿੱਸਿਆਂ ਵਿਚ ਅਜੇ ਵੀ ਕਟਾਈ ਨੂੰ ਲਗਭਗ 6 ਤੋਂ 7 ਦਿਨ ਦਾ ਸਮਾਂ ਲੱਗ ਸਕਦਾ ਹੈ ਜਿਸ ਕਾਰਨ ਪੰਜਾਬ ਸਰਕਾਰ ਨੇ ਕੇਂਦਰ ਖਾਧ ਏਜੰਸੀ ਨੂੰ ਅਪੀਲ ਕੀਤੀ ਸੀ। ਦੂਜੇ ਪਾਸੇ ਮੰਤਰੀ ਕਟਾਰੂਚੱਕ ਨੇ ਕੇਂਦਰ ਦਾ ਧੰੰਨਵਾਦ ਕੀਤਾ।


ਸਾਲ 2023 24 ਦੌਰਾਨ ਹੁਣ ਤੱਕ ਸੂਬੇ ਭਰ ਵਿਚ ਲਗਭਗ 185 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੇਂਦਰ ਵੱਲੋਂ ਕੀਤੀ ਜਾ ਚੁੱਕੀ ਹੈ। ਜ਼ਿਆਦਾਤਰ ਕਿਸਾਨਾਂ ਦੇ ਖਾਤਿਆਂ ਵਿਚ ਭੇਜੇ ਜਾ ਚੁੱਕੇ ਹਨ ਤੇ ਜਲਦ ਬਾਕੀਆ ਦੇ ਖਾਤਿਆ ਵਿਚ ਪੈਸੇ ਭੇਜ ਦਿੱਤੇ ਜਾਣਗੇ। ਹੁਣ ਤੱਕ ਸਰਕਾਰ ਨੇ ਲਗਭਗ 39400 ਕਰੋੜ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ। ਮੰਤਰੀ ਕਟਾਰੂਚੱਕ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇਕ ਇਕ ਦਾਣਾ ਖਰੀਦਣ ਲਈ ਸੂਬਾ ਸਰਕਾਰ ਵਚਨਬੱਧ ਹੈ

Have something to say? Post your comment

 

More in Chandigarh

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਵੋਟਰ ਜਾਗਰੂਕਤਾ ਦਾ ਸੁਨੇਹਾ ਦੇਣ ਲਈ ਨੁੱਕੜ ਨਾਟਕਾਂ ਰਾਹੀਂ ਕਲਾਕਾਰ ਆਏ : ਨੋਡਲ ਅਫਸਰ ਸਵੀਪ 

ਏ.ਡੀ.ਸੀ. ਵੱਲੋਂ Microglobal Immigration Services firm ਦਾ ਲਾਇਸੰਸ ਰੱਦ

ਸਿਆਸੀ ਪਾਰਟੀਆਂ ਨੂੰ ਜਾਤ, ਧਰਮ ਜਾਂ ਭਾਸ਼ਾ ਦੇ ਆਧਾਰ 'ਤੇ ਕਿਸੇ ਵੀ ਮੀਟਿੰਗ ਦੀ ਇਜਾਜ਼ਤ ਨਹੀਂ ਹੋਵੇਗੀ : ਜ਼ਿਲ੍ਹਾ ਚੋਣ ਅਫ਼ਸਰ

ਵਿਕਟਰ ਮੈਰੀਟਾਈਮ ਸਰਵਿਸਿਜ਼ ਫਰਮ ਦਾ ਲਾਇਸੰਸ 30 ਦਿਨਾਂ ਲਈ ਮੁਅੱਤਲ  

ਜ਼ਿਲ੍ਹਾ ਮੈਜਿਸਟ੍ਰੇਟ ਨੇ ਅੰਤਰਰਾਸ਼ਟਰੀ ਏਅਰਪੋਰਟ ਅਤੇ ਇਸ ਦੇ ਆਲੇ ਦੁਆਲੇ 5 ਕਿਲੋਮੀਟਰ ਦੇ ਘੇਰੇ ਨੂੰ ਨੋ-ਡਰੋਨ ਅਤੇ ਨੋ-ਫਲਾਇੰਗ ਜੋਨ ਘੋਸ਼ਿਤ ਕੀਤਾ

ਚੋਣ ਡਿਊਟੀ ਉਪਰ ਤਾਇਨਾਤ ਸਟਾਫ ਲਈ ਸੈਲਫੀ ਪੁਆਇੰਟ, ਸ਼ੇਰਾ ਮਸਕਟ ਬਣੇ ਖਿੱਚ ਦਾ ਕੇਂਦਰ 

ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਜਾਰੀ

ਪਾਰਲੀਮੈਂਟ ਚੋਣਾਂ ਸੁਖਬੀਰ ਸਿੰਘ ਬਾਦਲ ਦੀ ਆਖਰੀ ਪਾਰੀ ਹੈ : ਹਰਚੰਦ ਸਿੰਘ ਬਰਸਟ 

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ