ਚੰਡੀਗੜ੍ਹ : ਕਈ ਸਾਲਾਂ ਦੀ ਲੰਮੇ ਅਰਸੇ ਤੋਂ ਬਾਅਦ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 1 ਫਰਵਰੀ, 2026 ਨੂੰ ਟਰਮੀਨਲ ਦੀ ਇਮਾਰਤ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਇਤਿਹਾਸਕ ਪ੍ਰਾਪਤੀ ਸਾਬਕਾ ਰਾਜ ਸਭ ਮੈਂਬਰ, ਅਤੇ ਮੌਜੂਦਾ ਕੈਬਨਿਟ ਮੰਤਰੀ, ਪੰਜਾਬ ਸ੍ਰੀ ਸੰਜੀਵ ਅਰੋੜਾ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ। ਹਵਾਈ ਅੱਡੇ ਦਾ ਕਾਰਜਸ਼ੀਲ ਹੋਣਾ ਖੇਤਰੀ ਸੰਪਰਕ ਦੀ ਮਜ਼ਬੂਤੀ ਅਤੇ ਪੰਜਾਬ ਦੇ ਉਦਯੋਗਿਕ ਤੇ ਆਰਥਿਕ ਵਿਕਾਸ, ਖਾਸ ਕਰਕੇ ਲੁਧਿਆਣਾ ਅਤੇ ਇਸਦੇ ਨੇੜਲੇ ਜ਼ਿਲ੍ਹਿਆਂ ਲਈ, ਸ੍ਰੀ ਸੰਜੀਵ ਅਰੋੜਾ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਸਬੰਧੀ ਕੀਤੇ ਗਏ ਮੁੱਖ ਯਤਨਾਂ ਅਤੇ ਪ੍ਰਾਪਤੀਆਂ ਦਾ ਵੇਰਵਾ
22 ਨਵੰਬਰ, 2022: ਹਵਾਏ ਅੱਡੇ ਦੀ ਰੁਕੀ ਹੋਈ ਪ੍ਰਗਤੀ ਨੂੰ ਮੁੜ ਚਲਾਉਣ ਲਈ ਮੁੱਖ ਮੰਤਰੀ ਵੱਲੋਂ ਦਖ਼ਲ।
11 ਦਸੰਬਰ, 2022: ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਲਈ 50 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ।
17 ਜਨਵਰੀ, 2023: ਸੰਸਦ ਮੈਂਬਰ ਸੰਜੀਵ ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਦਿੱਲੀ-ਲੁਧਿਆਣਾ ਉਡਾਣਾਂ ਮੁੜ ਸ਼ੁਰੂ ਕਰਨ ਦੀ ਅਪੀਲ ਕੀਤੀ।
14 ਅਪ੍ਰੈਲ, 2023: ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਲਵਾਰਾ ਤੋਂ ਉਡਾਣਾਂ ਸ਼ੁਰੂ ਕਰਨ ਲਈ ਸਾਰੀਆਂ ਏਅਰਲਾਈਨਾਂ ਨੂੰ ਪੱਤਰ ਲਿਖਿਆ।
7 ਮਈ, 2023: ਸੰਸਦ ਮੈਂਬਰ ਸੰਜੀਵ ਅਰੋੜਾ ਨੇ ਹਲਵਾਰਾ ਹਵਾਈ ਅੱਡੇ ਦਾ ਨਿਰਮਾਣ ਤੇਜ਼ੀ ਨਾਲ ਮੁਕੰਮਲ ਕਰਨ ਦੀ ਵਕਾਲਤ ਕੀਤੀ।
22 ਅਗਸਤ, 2023: ਸ਼ਹਿਰੀ ਹਵਾਬਾਜ਼ੀ ਸਕੱਤਰ ਸ੍ਰੀ ਰਾਜੀਵ ਬਾਂਸਲ ਤੋਂ ਪ੍ਰਵਾਨਗੀ ਮਿਲਣ ਉਪਰੰਤ ਏਅਰਲਾਈਨਾਂ ਨੂੰ ਹਲਵਾਰਾ ਤੋਂ ਦਿੱਲੀ ਅਤੇ ਮੁੰਬਈ ਵਾਸਤੇ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਮਿਲੀ।
26 ਅਗਸਤ, 2023: ਸੰਸਦ ਮੈਂਬਰ ਸੰਜੀਵ ਅਰੋੜਾ ਨੇ ਵਿਕਾਸ ਪ੍ਰਗਤੀ ਦੀ ਸਮੀਖਿਆ ਲਈ ਹਲਵਾਰਾ ਹਵਾਈ ਅੱਡੇ ਦਾ ਦੌਰਾ ਕੀਤਾ।
9 ਜਨਵਰੀ, 2024: ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਉਸਾਰੀ ਦੀ ਪ੍ਰਗਤੀ ਬਾਰੇ ਅਪਡੇਟ ਦਿੱਤੀ।
31 ਜਨਵਰੀ, 2024: ਲੁਧਿਆਣਾ ਨੇੜੇ ਹਲਵਾਰਾ ਵਿਖੇ ਅੰਤਰਿਮ ਟਰਮੀਨਲ ਇਮਾਰਤ ਦੇ ਉਦਘਾਟਨ ਲਈ ਬੇਨਤੀ ਕੀਤੀ ਗਈ।
19 ਜੁਲਾਈ, 2024: ਸ੍ਰੀ ਸੰਜੀਵ ਅਰੋੜਾ ਨੇ ਏਏਆਈ, ਪੀਡਬਲਯੂਡੀ ਅਤੇ ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਨਾਲ ਉਸਾਰੀ ਦਾ ਜਾਇਜ਼ਾ ਲਿਆ।
13 ਅਗਸਤ, 2024: ਸੰਸਦ ਮੈਂਬਰ ਅਰੋੜਾ ਨੇ ਟਾਟਾ ਸੰਨਜ਼ ਦੇ ਚੇਅਰਮੈਨ ਸ੍ਰੀ ਐਨ. ਚੰਦਰਸ਼ੇਖਰਨ ਨਾਲ ਫਲਾਈਟ ਆਪ੍ਰੇਸ਼ਨਜ਼ 'ਤੇ ਚਰਚਾ ਕੀਤੀ।
29 ਅਗਸਤ, 2024: ਸੰਸਦ ਮੈਂਬਰ ਅਰੋੜਾ ਨੇ ਗੁਰੂਗ੍ਰਾਮ ਵਿੱਚ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ; ਉਡਾਣਾਂ ਜਲਦ ਸ਼ੁਰੂ ਹੋਣ ਭਰੋਸਾ ਮਿਲਿਆ।
3 ਸਤੰਬਰ, 2024: ਸੰਸਦ ਮੈਂਬਰ ਸੰਜੀਵ ਅਰੋੜਾ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਪੱਤਰ ਲਿਖ ਕੇ ਨਿਰਮਾਣ ਕਾਰਜਾਂ ਨੂੰ ਤੇਜ਼ ਕਰਨ ਦੀ ਮੰਗ ਕੀਤੀ।
21 ਦਸੰਬਰ, 2024: ਹਵਾਈ ਅੱਡੇ ਦੇ ਕੋਡ ਅਤੇ ਸੰਚਾਲਨ ਮਿਤੀ ਬਾਰੇ ਏਏਆਈ ਦੇ ਚੇਅਰਮੈਨ ਸ੍ਰੀ ਵਿਪਿਨ ਕੁਮਾਰ ਨਾਲ ਮੀਟਿੰਗ ਹੋਈ।
8 ਜਨਵਰੀ, 2025: ਏਅਰ ਇੰਡੀਆ ਨੇ ਦੱਸਿਆ ਕਿ ਕਮਿਸ਼ਨਿੰਗ ਅਤੇ ਪ੍ਰਵਾਨਗੀ ਪ੍ਰਕਿਰਿਆ ਤੋਂ ਬਾਅਦ ਉਡਾਣਾਂ ਸ਼ੁਰੂ ਹੋ ਜਾਣਗੀਆਂ।
10 ਜਨਵਰੀ, 2025: ਏਅਰ ਇੰਡੀਆ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਚਲਾਉਣ ਲਈ ਸਹਿਮਤ ਹੋਈ।
4 ਫਰਵਰੀ, 2025: ਹਲਵਾਰਾ ਹਵਾਈ ਅੱਡੇ ਨੂੰ ਐਚਡਬਲਿਊਆਰ ਹਵਾਈ ਅੱਡਾ ਕੋਡ ਪ੍ਰਾਪਤ ਹੋਇਆ।
19 ਫਰਵਰੀ, 2025: ਸੰਸਦ ਮੈਂਬਰ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਅੰਤਿਮ ਪੜਾਅ ਦੇ ਕੰਮਾਂ ਦੀ ਸਮੀਖਿਆ ਕੀਤੀ।
23 ਮਈ, 2025: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਿਵਲ ਏਅਰ ਟਰਮੀਨਲ ਨੂੰ ਚਾਲੂ ਕਰਨ ਅਤੇ ਉਡਾਣਾਂ ਨੂੰ ਸਾਹਨੇਵਾਲ ਤੋਂ ਹਲਵਾਰਾ ਤਬਦੀਲ ਕਰਨ ਲਈ ਸਿਵਲ ਏਵੀਏਸ਼ਨ ਮੰਤਰਾਲੇ ਨੂੰ ਬੇਨਤੀ ਕੀਤੀ।
ਜੂਨ 2025: ਢਾਂਚਾਗਤ ਕੰਮ ਪੂਰੇ ਹੋਏ; 2,000 ਵਰਗ ਮੀਟਰ ਟਰਮੀਨਲ ਬਿਲਡਿੰਗ ਦਾ ਅੰਦਰੂਨੀ ਕੰਮਕਾਜ ਅਤੇ ਗਲਾਸ ਫੈਕੇਡ ਦਾ ਕੰਮ ਪੂਰਾ ਹੋਇਆ।
27 ਜੁਲਾਈ, 2025: ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਨਿਰਧਾਰਤ ਵਰਚੁਅਲ ਉਦਘਾਟਨ ਦੀ ਮਿਤੀ ਤਕਨੀਕੀ ਦੇਰੀ ਕਾਰਨ ਮੁਲਤਵੀ ਕਰ ਦਿੱਤੀ ਗਈ।
2 ਦਸੰਬਰ, 2025: ਸੰਸਦ ਮੈਂਬਰ ਸ੍ਰੀ ਰਾਜਿੰਦਰ ਗੁਪਤਾ ਨੇ ਰਾਜ ਸਭਾ ਵਿੱਚ ਰੋਜ਼ਾਨਾ 2,500 ਯਾਤਰੀਆਂ ਦੀ ਸਮਰੱਥਾ ਦਾ ਹਵਾਲਾ ਦਿੰਦਿਆਂ ਸੰਚਾਲਨ ਦੇ ਕੰਮਕਾਜ ਵਿੱਚ ਤੇਜ਼ੀ ਲਿਆਉਣ ਦੀ ਅਪੀਲ ਕੀਤੀ।
29 ਦਸੰਬਰ, 2025: ਏਅਰ ਇੰਡੀਆ ਨੇ ਹਵਾਏ ਅੱਡੇ ਤੋਂ ਹਫ਼ਤੇ ਵਿੱਚ ਪੰਜ ਦਿਨ ਉਡਾਣਾਂ ਦੀ ਮਨਜ਼ੂਰੀ ਹਾਸਲ ਕੀਤੀ ਅਤੇ ਵਾਧੂ ਸਲਾਟਾਂ ਦੀ ਮੰਗ ਕੀਤੀ।
15 ਜਨਵਰੀ, 2026: ਫਾਈਨਲ ਸਕਿਉਰਿਟੀ ਆਡਿਟ ਮੁਕੰਮਲ ਹੋਇਆ; ਬੀਸੀਏਐਸ ਨੇ ਸੰਚਾਲਨ ਦੀ ਪ੍ਰਵਾਨਗੀ ਦਿੱਤੀ।
28 ਜਨਵਰੀ, 2026: ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਐਸਐਸਪੀ (ਦਿਹਾਤੀ) ਸ੍ਰੀ ਅੰਕੁਰ ਗੁਪਤਾ ਦੁਆਰਾ ਅੰਤਿਮ ਸਾਈਟ ਨਿਰੀਖਣ ਕੀਤਾ ਗਿਆ।
29 ਜਨਵਰੀ, 2026: ਹਵਾਏ ਅੱਡੇ ਦੇ 1 ਫਰਵਰੀ, 2026 ਨੂੰ ਉਦਘਾਟਨ ਲਈ ਪ੍ਰਧਾਨ ਮੰਤਰੀ ਦਫ਼ਤਰ ਤੋਂ ਅਧਿਕਾਰਤ ਪੁਸ਼ਟੀ ਹਾਸਲ ਹੋਈ; ਏਅਰ ਇੰਡੀਆ ਨੇ ਹਫ਼ਤੇ ਵਿੱਚ ਸੱਤ ਦਿਨ ਫਲਾਈਟ ਸਲਾਟਾਂ ਲਈ ਬੇਨਤੀ ਕੀਤੀ।
1 ਫਰਵਰੀ, 2026: ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤਕਰੀਬਨ ਸ਼ਾਮ 3:45 ਵਜੇ ਟਰਮੀਨਲ ਬਿਲਡਿੰਗ ਦਾ ਵਰਚੁਅਲ ਉਦਘਾਟਨ ਕਰਨਗੇ।
ਹਲਵਾਰਾ ਹਵਾਈ ਅੱਡੇ ਦੇ ਕਾਰਜਸ਼ੀਲ ਹੋਣ ਨਾਲ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤੀ ਮਿਲਣ, ਉਦਯੋਗ ਅਤੇ ਯਾਤਰੀਆਂ ਲਈ ਸਫ਼ਰ ਦਾ ਸਮਾਂ ਘਟਣ ਅਤੇ ਪੰਜਾਬ ਦੇ ਉਦਯੋਗਿਕ, ਨਿਰਯਾਤ ਅਤੇ ਨਿਵੇਸ਼ ਮਾਹੌਲ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਇਸ ਨਾਲ ਵਿਸ਼ੇਸ਼ ਕਰਕੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿਰਮਾਣ ਕੇਂਦਰਾਂ ਵਿੱਚੋਂ ਇੱਕ, ਲੁਧਿਆਣਾ ਨੂੰ ਵੀ ਕਾਫ਼ੀ ਲਾਭ ਹੋਵੇਗਾ।
ਆਪ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸ੍ਰੀ ਸੰਜੀਵ ਅਰੋੜਾ ਵੱਲੋਂ ਨਿਰੰਤਰ ਫਾਲੋ-ਅੱਪ, ਨੀਤੀਗਤ ਸ਼ਮੂਲੀਅਤ ਅਤੇ ਸਿਵਲ ਏਵੀਏਸ਼ਨ ਮੰਤਰਾਲੇ, ਏਅਰਪੋਰਟ ਅਥਾਰਟੀ ਆਫ ਇੰਡੀਆ, ਏਅਰਲਾਈਨ ਆਪਰੇਟਰਾਂ ਅਤੇ ਪੰਜਾਬ ਸਰਕਾਰ ਦਰਮਿਆਨ ਤਾਲਮੇਲ ਨੇ ਸਮੇਂ ਤੋਂ ਲਟਕ ਰਹੇ ਇਸ ਪ੍ਰੋਜੈਕਟ ਦੀ ਸਫ਼ਲਤਾ ਨੂੰ ਯਕੀਨੀ ਬਣਾਇਆ।