Sunday, May 11, 2025

National

‘ਨੀਟ’ ਦੀ ਤਿਆਰੀ ਕਰ ਰਹੇ ਵਿਦਿਆਰਥੀ ਨੇ ਕੀਤੀ ਜੀਵਨ ਲੀਲਾ ਸਮਾਪਤ

November 28, 2023 06:26 PM
SehajTimes

ਕੋਟਾ : ਰਾਜਸਥਾਨ ਸਥਿਤ ਕੋਟਾ ਵਿੱਚ ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ (ਐਨ.ਈ.ਈ.ਟੀ.) ਦੇ ਉਮੀਦਵਾਰ ਦੀ ਅੱਜ ਉਸਦੇ ਕਮਰੇ ਵਿਚੋਂ ਲਟਕਦੀ ਹੋਈ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਵਿਦਿਆਰਥੀ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦਾ ਰਹਿਣ ਵਾਲਾ ਫ਼ਰੀਦ ਹੁਸੈਨ (ਉਮਰ 20 ਸਾਲ) ਇਥੇ ਕੋਚਿੰਗ ਸੰਸਥਾ ਵਿੱਚ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ ਦੀ ਤਿਆਰੀ ਕਰ ਰਿਹਾ ਸੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫ਼ਰੀਦ ਹੁਸੈਨ ਵਾਊਫ਼ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ ਜਿਥੇ ਉਸ ਨਾਲ ਹੋਰ ਵਿਦਿਆਰਥੀ ਵੀ ਰਹਿ ਰਹੇ ਸਨ। ਇਸ ਸਮੇਂ ਉਸ ਦੇ ਨੇੜੇ ਤੋਂ ਕੋਈ ਵੀ ਸੁਸਾਇਡ ਨੋਟ ਨਹੀਂ ਪ੍ਰਾਪਤ ਹੋਇਆ ਹੈ।

Have something to say? Post your comment

 

More in National