Thursday, May 09, 2024

Malwa

ਖੇਤਰੀ ਯੁਵਕ ਮੇਲੇ ਦੀ ਓਵਰਆਲ ਟਰਾਫ਼ੀ ਤੇ ਸੁਨਾਮ ਕਾਲਜ਼ ਕਬਜ਼ਾ

November 06, 2023 09:07 PM
SehajTimes

ਸੁਨਾਮ, (ਦਰਸ਼ਨ ਸਿੰਘ ਚੌਹਾਨ) : Shaheed Udham Singh Collage Sunam ਵਿਖੇ ਕਰਵਾਏ ਚਾਰ ਰੋਜ਼ਾ ਖੇਤਰੀ ਯੁਵਕ ਅਤੇ ਲੋਕ ਮੇਲੇ ਦੀ ਓਵਰਆਲ ਟਰਾਫ਼ੀ ਤੇ ਮੇਜ਼ਬਾਨ ਸੁਨਾਮ ਕਾਲਜ਼ ਨੇ  ਆਪਣੀ ਕਲਾ ਦਾ ਜੋਹਰ ਦਿਖਾਉਂਦਿਆਂ ਇੱਕ ਵਾਰ ਫੇਰ ਕਬਜ਼ਾ ਕੀਤਾ । ਕਾਲਜ਼ ਦੇ ਪ੍ਰਿੰਸੀਪਲ ਡਾਕਟਰ ਹਰਵਿੰਦਰ ਸਿੰਘ ਨੇ ਯੁਵਕ ਮੇਲੇ ਦੀ ਓਵਰਆਲ ਟਰਾਫ਼ੀ ਜਿੱਤਣ ਤੇ ਕਾਲਜ਼ ਦੇ ਵਿਦਿਆਰਥੀ ਕਲਾਕਾਰਾਂ ਅਤੇ ਸਟਾਫ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ।ਇਸ ਮੇਲੇ ਸੰਬੰਧੀ ਯੂਥ ਕੋਆਰਡੀਨੇਟਰ ਪ੍ਰੋ.ਰਾਜਵੀਰ ਕੌਰ ਨੇ ਦੱਸਿਆ ਕਿ ਖੇਤਰੀ ਯੁਵਕ ਮੇਲੇ ਵਿੱਚ ਸੰਗਰੂਰ ਜ਼ੋਨ ਦੇ 51 ਕਾਲਜਾਂ ਨੇ ਭਾਗ ਲਿਆ ਜਿਸ ਵਿੱਚ ਕਾਲਜ ਨੇ ਵੱਖ-ਵੱਖ ਆਈਟਮਾਂ  ਜਿਵੇਂ ਕਿ ਨੁੱਕੜ ਨਾਟਕ,  ਰਵਾਇਤੀ ਲੋਕ ਗੀਤ,  ਕਲਾਸੀਕਲ ਡਾਂਸ,  ਵਾਰ ਗਾਇਨ,  ਪ੍ਰਕਸ਼ਨ , ਕਵੀਸ਼ਰੀ,  ਨਾਲਾ ਬੁਣਨਾ,  ਪੱਖੀ ਬੁਨਾਉਣਾ, ਗੁੱਡੀਆਂ ਪਟੋਲੇ,  ਮਿੱਟੀ ਦੇ ਖਿਡੌਣੇ,  ਮੌਕੇ 'ਤੇ ਚਿੱਤਰਕਾਰੀ, ਰੰਗੋਲੀ, ਪੋਸਟਰ ਮੇਕਿੰਗ, ਕਾਰਟੂਨਿੰਗ, ਇੰਸਟਾਲੇਸ਼ਨ ਆਈਟਮਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਮਲਵਈ ਗਿੱਧਾ, ਕਲੀ ਗਾਇਨ , ਕਢਾਈ ,ਰੱਸਾ ਵੱਟਣਾ, ਟੋਕਰੀ ਬਣਾਉਣਾ, ਕੋਲਾਜ ਮੇਕਿੰਗ ਆਈਟਮਾਂ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ । ਇਸੇ ਤਰ੍ਹਾਂ ਕਲੇਅ ਮਾਡਲਿੰਗ, ਛਿਕੂ ਬਣਾਉਣਾ, ਖਿੱਦੋ ਬਣਾਉਣਾ, ਗਿੱਧਾ, ਸਕਿੱਟ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਕਾਲਜ ਨੇ ਓਵਰਆਲ ਫਾਈਨ ਆਰਟਸ, ਓਵਰਆਲ ਫੋਕ ਆਰਟਸ, ਓਵਰਆਲ ਥੀਏਟਰ, ਓਵਰਆਲ ਮਿਊਜਿਕ ਦੀ ਟਰਾਫ਼ੀ 'ਤੇ ਜਿੱਤ ਪ੍ਰਾਪਤ ਕੀਤੀ । ਉਨ੍ਹਾਂ ਕਿਹਾ ਕਿ ਮੇਜ਼ਬਾਨ  ਸੁਨਾਮ ਕਾਲਜ਼ ਨੇ ਰਿਕਾਰਡਤੋੜ ਜਿੱਤ ਪ੍ਰਾਪਤ ਕਰਦਿਆਂ ਓਵਰਆਲ ਚੈਂਪੀਅਨ ਬਣਨ ਦਾ ਮਾਨ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਦੇ ਹਿੱਸੇ ਆਇਆ , ਫਸਟ ਰਨਰਅੱਪ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੇ ਸੈਕਿੰਡ ਰਨਰਅੱਪ ਸਰਕਾਰੀ ਰਿਪੁਦਮਨ ਕਾਲਜ ਨਾਭਾ, ਰਿਹਾ । ਇਸ ਮੌਕੇ ਵੱਖ-ਵੱਖ ਆਈਟਮਾਂ ਦੇ ਇੰਚਾਰਜ ਪ੍ਰੋ.ਸੰਦੀਪ ਸਿੰਘ, ਪ੍ਰੋ. ਮੁਖਤਿਆਰ ਸਿੰਘ, ਪ੍ਰੋ.ਕੁਲਦੀਪ ਸਿੰਘ ਬਾਹੀਆ,ਪ੍ਰੋ. ਸਤਿੰਦਰ ਸਿੰਘ,ਪ੍ਰੋ. ਰਮਨਦੀਪ ਕੌਰ,ਪ੍ਰੋ. ਨੀਤੂ ਸ਼ਰਮਾ, ਪ੍ਰੋ.ਗਗਨਦੀਪ ਸਿੰਘ, ਪ੍ਰੋ. ਮਨਪ੍ਰੀਤ ਕੌਰ ਹਾਂਡਾ, ਪ੍ਰੋ.ਰਮਨਦੀਪ ਸਿੰਘ ਤੇ ਪ੍ਰੋ. ਰਸ਼ਮੀ ਆਦਿ ਹਾਜ਼ਰ ਸਨ।

Have something to say? Post your comment

 

More in Malwa

ਪੰਜਾਬ ਬਚਾਉ ਯਾਤਰਾ 11 ਮਈ ਨੂੰ ਹਲਕਾ ਮਾਲੇਰਕੋਟਲਾ ਵਿਚ ਪੁੱਜੇਗੀ

ਪਟਿਆਲਾ ਪੁੱਜੇ ਮਨਮੋਹਨ ਸਿੰਘ ਦਾ ਹੋਇਆ ਸਨਮਾਨ

ਪਟਿਆਲਾ ਜ਼ਿਲ੍ਹੇ 'ਚ ਕੌਮੀ ਲੋਕ ਅਦਾਲਤ 11 ਮਈ ਨੂੰ

ਅਣ ਅਧਿਕਾਰਤ ਸਥਾਨਾਂ 'ਤੇ ਮੁਰਦਾ ਪਸ਼ੂ ਸੁੱਟਣ 'ਤੇ ਪਾਬੰਦੀ ਦੇ ਹੁਕਮ

ਸਰਕਾਰੀ ਹਾਈ ਸਕੂਲ ਕਮਾਲਪੁਰ 'ਚ ਵੋਟਰ ਜਾਗਰੂਕਤਾ ਸਬੰਧੀ ਕੁਇਜ਼ ਮੁਕਾਬਲੇ ਦਾ ਆਯੋਜਨ

ਸ੍ਰੀ ਕਾਲੀ ਦੇਵੀ ਮੰਦਰ ਕੰਪਲੈਕਸ ਦੇ 200 ਮੀਟਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ

ਉਮੀਦਵਾਰਾਂ ਦੇ ਖ਼ਰਚੇ ’ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ :DC

ਲੋਕ ਸਭਾ ਚੋਣਾਂ ਲਈ 14 ਮਈ ਸ਼ਾਮ 03:00 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ : ਜ਼ਿਲ੍ਹਾ ਚੋਣ ਅਫਸਰ

ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ : ਮੀਤੂ ਅਗਰਵਾਲ

ਪੰਜਾਬੀ ਯੂਨਵਿਰਸਿਟੀ ਵਿੱਚ ਲਗਵਾਈ ਕੈਰੀਅਰ ਅਗਵਾਈ ਪ੍ਰਦਰਸ਼ਨੀ