Sunday, May 11, 2025

National

ਭੂਚਾਲ ਨੇ ਮਚਾਹੀ ਤਬਾਹੀ, ਹੁਣ ਤੱਕ 128 ਲੋਕਾਂ ਦੀ ਮੌਤ

November 04, 2023 11:17 AM
SehajTimes

ਨੇਪਾਲ : - ਨੇਪਾਲ 'ਚ ਸ਼ੁੱਕਰਵਾਰ ਰਾਤ ਕਰੀਬ 11:32 ਵਜੇ 6.4 ਤੀਬਰਤਾ ਦਾ ਭੂਚਾਲ ਆਇਆ। ਉਸ ਸਮੇਂ 37 ਲੋਕਾਂ ਦੀ ਮੌਤ ਦੀ ਖਬਰ ਆਈ ਸੀ। ਕਾਠਮੰਡੂ ਪੋਸਟ ਮੁਤਾਬਕ ਸਵੇਰ ਤੱਕ ਇਹ ਅੰਕੜਾ 141 ਤੱਕ ਪਹੁੰਚ ਗਿਆ। ਸੈਂਕੜੇ ਘਰਾਂ ਦੇ ਨੁਕਸਾਨ ਦੀ ਵੀ ਖ਼ਬਰ ਹੈ। ਹਾਲਾਂਕਿ, ਕੋਈ ਅਧਿਕਾਰਤ ਅੰਕੜਾ ਨਹੀਂ ਆਇਆ ਹੈ।

ਦਿੱਲੀ, ਐੱਨਸੀਆਰ, ਯੂਪੀ, ਬਿਹਾਰ ਤੇ ਉਤਰਾਖੰਡ ਸਣੇ ਉੱਤਰ ਭਾਰਤ ਵਿਚ ਤੇਜ਼ ਭੂਚਾਲ ਆਇਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਭੂਚਾਲ ਦੇ ਝਟਕੇ ਲਗਭਗ 20 ਸੈਕੰਡ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੇ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ।

ਭੂਚਾਲ ਨਾਲ ਹੁਣ ਤੱਕ 128 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ। ਭੂਚਾਲ ਨਾਲ ਕਈ ਘਰ ਵੀ ਨਸ਼ਟ ਹੋ ਗਏ ਹਨ। ਨੇਪਾਲੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਰੂਕੁਮ ਪੱਛਮ ਵਿਚ 35 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਜਦੋਂ ਕਿ ਜਾਜਰਕੋਟ ਜ਼ਿਲ੍ਹੇ ਵਿਚ 90 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਭੂਚਾਲ ਦੇ ਬਾਅਦ ਤੋਂ ਰੈਸਕਿਊ ਫੋਰਸ ਬਚਾਅ ਮੁਹਿੰਮ ਵਿਚ ਲੱਗੀ ਹੈ। ਭੂਚਾਲ ਦਾ ਅਸਰ ਭਾਰਤ ਤੇ ਚੀਨ ਵਿਚ ਵੀ ਮਹਿਸੂਸ ਕੀਤਾ ਗਿਆ। ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਨੇ ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ‘ਤੇ ਦੁੱਖ ਪ੍ਰਗਟ ਕੀਤਾ ਹੈ।

Have something to say? Post your comment

 

More in National