Thursday, February 19, 2026
BREAKING NEWS
ਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

Malwa

ਸੱਚੇ ਮਨ ਨਾਲ ਸ਼ਰਨ ਆਉਣ ਵਾਲੇ ਇਨਸਾਨ ਦੇ ਕਰਮ ਗੁਰੂ ਬਖਸ਼ ਦਿੰਦਾ ਹੈ : ਸੰਤ ਗੁਰਵਿੰਦਰ ਸਿੰਘ

November 03, 2023 03:26 PM
Daljinder Singh Pappi

ਪਟਿਆਲਾ ਸਮਾਣਾ  :-  ਇਨਸਾਨ ਕਰਮ ਕਰਦਾ ਹੈ ਪ੍ਰੰਤੂ ਕਰਮਾਂ ਅਨੁਸਾਰ ਇੰਨਸਾਨ ਦੇ ਭਾਗ ਪ੍ਰਮਾਤਮਾ ਲਿਖਦਾ ਹੈ ਅਤੇ ਕਰਮਾ ਅਨੁਸਾਰ ਉਸ ਦਾ ਫਲ ਪ੍ਰਮਾਤਮਾ ਉਸ ਨੂੰ ਦਿਂਦਾ ਹੈ ਜਿਸਦੇ ਭਾਗਾਂ ਵਿਚ ਜਿਨ੍ਹਾਂ ਲਿਖਿਆ ਹੁੰਦਾ ਹੈ ਉਸ ਨੂੰ ਉਨ੍ਹਾਂ ਹੀ ਮਿਲਦਾ ਹੈ।

ਇਨਸਾਨ ਸਤਿਗੁਰੂ ਦੇ ਲੜ ਲੱਗ ਕੇ ਜੋ ਭਾਗਾਂ ਵਿਚ ਲਿਖਿਆ ਹੁੰਦਾ ਹੈ ਉਸ ਤੋਂ ਵੱਧ ਪ੍ਰਾਪਤ ਕਰ ਸਕਦਾ ਹੈ ਇਸ ਲਈ ਇਨਸਾਨ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ।ਇਨਸਾਨ ਵਲੋਂ ਜਾਣੇ ਅਣਜਾਣੇ ਵਿਚ ਕੀਤਾ ਮਾੜਾ ਕਰਮ ਸਾਰੇ ਚੰਗੇ ਕਰਮਾ ਦਾ ਨਾਸ ਕਰ ਦਿੰਦਾ ਹੈ

ਪਰ ਇਨਸਾਨ ਜਦੋਂ ਸੱਚੇ ਮਨ ਨਾਲ ਸੱਚੇ ਗੁਰੂ ਦੇ ਲੜ ਲਗਦਾ ਹੈ ਤਾਂ ਉਸ ਦੇ ਚੰਗੇ ਮਾੜੇ ਕਰਮ ਗੁਰੂ ਬਖਸ਼ ਦਿੰਦਾ ਹੈ। ਇਹ ਪ੍ਰਵਚਨ ਪੂਰਨ ਬ੍ਰਹਮ-ਗਿਆਨੀ ਸੰਤ ਗੁਰਵਿੰਦਰ ਸਿੰਘ ਮਾਂਡੀ ਸਾਹਿਬ ਵਾਲਿਆਂ ਨੇ 18 ਅਤੇ 19 ਨਵੰਬਰ ਨਵੰਬਰ ਨੂੰ ਮਾੰਡੀ ਸਾਹਿਬ ਵਿਖੇ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ 529ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਦੇ ਸਬੰਧ ਵਿੱਚ ਪਿੰਡ-ਪਿੰਡ ਨਗਰ-ਨਗਰ ਸ਼ਹਿਰ-ਸ਼ਹਿਰ ਸੰਗਤ ਪਾਸ ਜਾ ਕੇ ਸੰਗਤਾਂ ਨੂੰ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸਾਹਿਬ ਕਮਾਲ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਨਾਲ ਜੂੜਣ ਅਤੇ ਖੰਡੇ-ਬਾਟੇ ਦੀ ਪਾਹੁਲ ਛੱਕ ਕੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕਰਦਿਆਂ ਫਰਮਾਏ।

ਉਹਨਾਂ ਫਰਮਾਇਆ ਕਿ ਕਲਯੁਗ ਵਿਚ ਸੱਚੇ ਗੁਰੂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਹਨ ਜੋ ਵੀ ਇਨਸਾਨ ਸੱਚੇ ਮਨ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਦੇ ਹਨ ਉਹ ਹਮੇਸ਼ਾ ਖੁਸ਼ੀਆਂ ਵਿਚ ਜੀਵਨ ਬਤੀਤ ਕਰਦੇ ਹਨ ਉਹਨਾਂ ਦਾ ਲੋਕ ਸੁਖੀ ਤੇ ਪਰਲੋਕ ਸੁਹੇਲਾ ਹੋ ਜਾਂਦਾ ਹੈ

ਉਹਨਾਂ ਫਰਮਾਇਆ ਕਿ ਅੱਜ ਦਾ ਇਨਸਾਨ ਆਪਣੇ ਕਰਮਾ ਕਰਕੇ ਅਤੇ ਮੋਹ ਮਾਇਆ ਦੇ ਜਾਲ ਵਿਚ ਫਸ ਕੇ ਦੁੱਖੀ ਹੋ ਰਿਹਾ ਹੈ ਤੇ ਸੁੱਖਾਂ ਦੀ ਤਲਾਸ਼ ਵਿਚ ਹੈ ਜਦੋਂ ਅਜਿਹਾ ਇਨਸਾਨ ਕਿਸੇ ਬ੍ਰਹਮਗਿਆਨੀ ਗੁਰਸਿੱਖ ਦੀ ਸ਼ਰਨ ਵਿਚ ਜਾਂਦਾ ਹੈ ਤਾਂ ਉਸ ਨੂੰ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਮਹਾਪੁਰੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਣ ਲਈ ਤਾਕੀਦ ਕਰਦੇ ਹਨ ਅਤੇ ਨਾਮ ਸਿਮਰਨ,ਸੇਵਾ ਅਤੇ ਸਤਿਸੰਗ ਨੂੰ ਆਪਣੇ ਜੀਵਨ ਦਾ ਅਧਾਰ ਬਣਾਉਣ ਲਈ ਪ੍ਰੇਰਣਾ ਦਿੰਦੇ ਹਨ

ਅੱਜ ਗੁਰੂ ਦੇ ਗਿਆਨ ਦੇ ਪ੍ਚਾਰ ਦੀ ਕੋਈ ਕਮੀ ਨਹੀਂ ਹੈ। ਹਰ ਰੋਜ ਵੱਖ-ਵੱਖ ਥਾਵਾਂ ਤੇ ਗਿਆਨ ਪ੍ਰਚਾਰ ਹੋ ਰਹੇ ਹਨ ਪ੍ਰੰਤੂ ਅਮਲ ਕਰਨ ਵਾਲਿਆਂ ਦੀ ਕਮੀ ਮਹਿਸੂਸ ਹੋ ਰਹੀ ਹੈ ਕਿਉਕਿ ਲੋਕ ਦੁਨੀਆਂ ਦੇ ਰੰਗ ਤਮਾਸ਼ਿਆ ਵਿਚ ਉਲਝ ਕੇ ਆਪਣੇ ਜੀਵਨ ਦੇ ਅਸਲੀ ਮਨੋਰਥ ਤੋਂ ਭਟਕ ਗਏ ਹਨ ਅਤੇ ਨਿੰਦਿਆ ਚੁਗਲੀਆਂ ਵਿਚ ਉਲਝ ਕੇ ਰਹਿ ਗਏ ਹਨ ਪ੍ਰੰਤੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗੇ ਸੱਚੇ ਗੁਰਸਿੱਖ ਨਾਂ ਨਿੰਦਿਆਂ ਚੁਗਲੀ ਕਰਦੇ ਹਨ ਅਤੇ ਨਾਂ ਹੀ ਨਿੰਦਿਆ ਚੁਗਲੀ ਸੁਣਦੇ ਹਨ ਤੇ ਉਹ ਹਮੇਸ਼ਾ ਗੁਰੂ ਦੇ ਭਾਣੇ ਵਿਚ ਰਹਿ ਕੇ ਰਬ ਦੀ ਰਜਾ ਨੂੰ ਸਤ-ਸਤ ਕਰਕੇ ਮਨੰਦੇ ਹਨ  ਉਹਨਾ ਸੰਗਤਾਂ ਨੂੰ 18 ਅਤੇ 19 ਨਵੰਬਰ ਨੂੰ ਹਰ ਸਾਲ ਦੀ ਤਰਾਂ੍ਹ ਵੱਡੀ ਗਿਣਤੀ ਵਿੱਚ ਗੁਰਦੁਆਰਾ ਮਾਂਡੀ ਸਾਹਿਬ ਵਿਖੇ ਪਹੁੰਚ ਕੇ ਗੁਰੂ ਦਿਆਂ ਖੁਸ਼ੀਆ ਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ।

Have something to say? Post your comment

 

More in Malwa

ਗੁਰਦੁਆਰਾ ਈਸ਼ਰਸਰ ਸਾਹਿਬ ਪੁਲ ਕਲਿਆਣ ਵਿਖੇ ਧਾਰਮਿਕ ਦੀਵਾਨ 6 ਤੋਂ 10 ਮਾਰਚ ਤੱਕ : ਬਾਬਾ ਵਿਸਾਖਾ ਸਿੰਘ ਜੀ

ਸ਼ੇਰੋਂ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਤਿੱਖੀ ਬਹਿਸ 

ਡਿਪਟੀ ਕਮਿਸ਼ਨਰ ਫਰੀਦਕੋਟ ਨੇ 163 ਤਹਿਤ ਕੀਤੇ ਹੁਕਮ ਜਾਰੀ

ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਿਆ, ਹੁਣ "ਆਮ ਆਦਮੀ ਪਾਰਟੀ’’ ਬਣਾ ਰਹੀ ਨਸ਼ਾ ਮੁਕਤ ਪੰਜਾਬ-ਕੇਜਰੀਵਾਲ

ਪਿੰਡ ਕੁਠਾਲਾ ਵਿਖੇ ਧਰਮਸ਼ਾਲਾ ਕਿਲੇ ਵਾਲੀ 'ਚ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਸਾਹਿਬ ਕਰਵਾਇਆ

ਕਿਸਾਨਾਂ ਨੇ ਬਠਿੰਡਾ ਧਰਨੇ ਦੀਆਂ ਤਿਆਰੀਆਂ ਵਿੱਢੀਆਂ 

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਮਹਾਂਸ਼ਿਵਰਾਤਰੀ ਸਮਾਗਮਾਂ ਵਿੱਚ ਸ਼ਿਰਕਤ; ਲੋਕਾਂ ਨੂੰ ਦਿੱਤੀਆਂ ਵਧਾਈਆਂ

ਪੰਜਾਬ ‘ਚ ਭਲਕੇ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ

ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾ

ਕਿਸਾਨਾਂ ਨੇ ਫੂਕੀਆਂ ਭਾਰਤ ਅਮਰੀਕਾ ਵਪਾਰ ਸਮਝੌਤੇ ਦੀਆਂ ਕਾਪੀਆਂ