ਖਨੌਰੀ, 5 ਅਪ੍ਰੈਲ (ਕੁਲਵਿੰਦਰ) - ਭਾਰਤੀ ਜਨਤਾ ਪਾਰਟੀ ਨੂੰ ਵਿਧਾਨ ਸਭਾ ਹਲਕਾ ਲਹਿਰਾਗਾਗਾ ਅੰਦਰ ਉਸ ਵੇਲੇ ਹੋਰ ਵੀ ਬਲ ਮਿਲਿਆ ਜਦੋਂ ਨੌਜਵਾਨ ਆਗੂ ਬਲਜੀਤ ਸਿੰਘ ਬੋਪੁਰ ਆਪਣੇ ਪਰਿਵਾਰ ਅਤੇ ਹੋਰ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਖਨੌਰੀ ਨੇੜਲੇ ਪਿੰਡ ਅਨਦਾਨਾ ਵਿਖੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਗੁੱਜਰ, ਮੁਨੀਸ਼ ਕਠਵਾੜ ਅਤੇ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਦੀ ਮੌਜੂਦਗੀ ਵਿੱਚ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਬਲਜੀਤ ਸਿੰਘ ਬੋਪੁਰ ਦਾ ਸਮੁੱਚੀ ਭਾਜਪਾ ਵਲੋਂ ਸਵਾਗਤ ਕੀਤਾ ਗਿਆ। ਬਲਜੀਤ ਸਿੰਘ ਬੋਪੁਰ ਨੇ ਇਸ ਮੌਕੇ ਕਿਹਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਅਗਾਂਹਵਧੂ ਨੀਤੀਆਂ ਕਰਕੇ ਹੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਥਿੰਦ ਬਾਜਵਾ ਨੇ ਬਲਜੀਤ ਸਿੰਘ, ਪਿੰਕੀ ਦੇਵੀ, ਅਮਰਜੀਤ ਕੌਰ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਰਾਂਝਾ ਬਖਸ਼ੀ ਜ਼ਿਲ੍ਹਾ ਜਰਨਲ ਸਕੱਤਰ, ਅਸ਼ੋਕ ਗੁੱਜਰ (ਸੀਨੀਅਰ ਭਾਜਪਾ ਆਗੂ) ਮੁਨੀਸ਼ ਕਠਵਾੜ (ਸਾਬਕਾ ਜ਼ਿਲ੍ਹਾ ਪ੍ਰਧਾਨ), ਰਾਮ ਪ੍ਰਤਾਪ ਗੁਪਤਾ ਸੀਨੀਅਰ ਭਾਜਪਾ ਆਗੂ, ਨੈਨੂੰ ਰਾਮ ਸਟੇਟ ਕਾਰਜਕਾਰਨੀ ਮੈਬਰ, ਮਨੋਜ ਕੁਮਾਰ ਸੋਨੂੰ ਗੋਇਲ, ਮੇਘ ਰਾਜ ਚੱਠਾ, ਭਰਥਰੀ ਬੋਪੁਰ, ਹਰਦੀਪ ਸਿੰਘ ਚੇਅਰਮੈਨ ਅੰਦਲੀ, ਸੂਰਜ ਭਾਨ ਬੋਪੁਰ, ਡਾਕਟਰ ਪ੍ਰੇਮ ਗਰਗ, ਰਿਸ਼ੀ ਪਾਲ ਖਟਕੜ, ਅਸ਼ੋਕ ਗੋਇਲ, ਰਜਤ ਕਾਂਸਲ, ਕਾਲਾ, ਮਹੀਂਪਾਲ ਗੁਲਾੜੀ, ਮੋਹਨ ਸਿੰਘ ਸਰਕਲ ਪ੍ਰਧਾਨ ਮੂਨਕ, ਗੁਰਤੇਜ ਸਿੰਘ ਭੂਟਾਲ, ਜਗਜੀਤ ਸਿੰਘ ਗੋਠਵਾਲ ਆਦਿ ਪਾਰਟੀ ਦੇ ਆਗੂ ਸਹਿਬਾਨ ਮੌਜੂਦ ਸਨ।